ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਮੁਹੱਲਾ ਵਿਕਾਸ ਕਮੇਟੀ (ਰਜਿ:) ਆਨੰਦ ਨਗਰ ਕੋਟਕਪੂਰਾ ਦਾ ਆਮ ਇਜਲਾਸ ਹੋਇਆ। ਜਿਸ ਵਿੱਚ ਪਿਛਲੇ ਦਿਨੀ ਮੁਹੱਲੇ ਦੀ ਮੁੱਖ ਸੜਕ ਦੇ ਨਿਰਮਾਣ ਦੌਰਾਨ ਮੁਹੱਲਾ ਨਿਵਾਸੀਆਂ ਵੱਲੋ ਪਾਏ ਯੋਗਦਾਨ ਦਾ ਲੇਖਾ-ਜੋਖਾ ਵਿਸਾਖਾ ਸਿੰਘ ਸਰਾਂ ਵੱਲੋ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਵਿਅਕਤੀਆਂ ਵੱਲੋ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਪਰੰਤ ਮੁਹੱਲਾ ਵਿਕਾਸ ਕਮੇਟੀ ਦੀ ਚੋਣ ਕੀਤੀ ਗਈ। ਰਾਜਿੰਦਰ ਸਿੰਘ ਸਰਾਂ ਨੇ ਸੁਖਚੈਨ ਸਿੰਘ ਸੰਧੂ ਦਾ ਨਾਮ ਪ੍ਰਧਾਨ ਲਈ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਨਰਲ ਸਕੱਤਰ ਲਈ ਜਗਸੀਰ ਸਿੰਘ ਬਰਾੜ ’ਤੇ ਸਹਿਮਤੀ ਬਣੀ। ਪ੍ਰਧਾਨ ਨੂੰ ਬਾਕੀ ਰਹਿੰਦੇ ਆਹੁਦੇਦਾਰ ਬਣਾਉਣ ਲਈ ਅਧਿਕਾਰ ਦਿੱਤੇ ਗਏ। ਇਸ ਚੋਣ ਵਿੱਚ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਢਿੱਲੋ, ਵਿਸਾਖਾ ਸਿੰਘ ਸਰਾਂ, ਬਲਜੀਤ ਸਿੰਘ ਸੰਘਾ, ਅਨੰਤਦੀਪ ਦੀਪ ਸਿੰਘ ਰੋਮਾ ਬਰਾੜ, ਮਾ. ਕੁਲਵੰਤ ਰਾਏ, ਜਗਤਾਰ ਸਿੰਘ, ਅਮਰ ਸਿੰਘ ਇੰਸਪੈਕਟਰ, ਰੂਪ ਸਿੰਘ, ਹਾਕਮ ਸਿੰਘ ਬਰਾੜ, ਜੋਗਿੰਦਰ ਸਿੰਘ ਸੂਰਘੁਰੀ, ਹਰਦੀਪ ਸਿੰਘ ਫਿੱਡੂ ਭਲਵਾਨ, ਨੰਦ ਸਿੰਘ, ਅਮਨ ਸਿੰਘ ਸੰਧੂ, ਵੇਦ ਪ੍ਰਕਾਸ਼ ਸ਼ਰਮਾ ਆਦਿ ਵੀ ਹਾਜਰ ਸਨ।

