ਸੰਗਰੂਰ 4 ਅਗਸਤ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਅਫ਼ਸਰ ਕਲੋਨੀ ਵਾਸੀਆਂ ਦੀ ਇੱਕ ਮੀਟਿੰਗ ਸੁਰਿੰਦਰ ਸਿੰਘ ਭਿੰਡਰ ਤੇ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਅਫ਼ਸਰ ਕਲੋਨੀ ਪਾਰਕ ਵਿੱਚ ਹੋਈ । ਮੀਟਿੰਗ ਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਲੈਕਚਰਾਰ ਕ੍ਰਿਸ਼ਨ ਸਿੰਘ ਤੇ ਗੁਰਤੇਜ ਸਿੰਘ ਚਹਿਲ ਨੇ ਦੱਸਿਆ ਕਿ ਮੀਟਿੰਗ ਵਿੱਚ 1ਅਗਸਤ ਸ਼ਾਮ ਨੂੰ ਲਿਟਲ ਬਲੋਜਮ ਸਕੂਲ ਨੇੜੇ ਪਾਰਕ ਤੋਂ ਘਰੇ ਜਾ ਰਹੀ ਬੱਚੀ ਅਨੰਨਿਆਂ ਨੂੰ ਕੁੱਤੇ ਦੁਆਰਾ ਵੱਢਣ ,
ਅਵਾਰਾ ਪਸ਼ੂਆਂ/ਕੁੱਤਿਆਂ ਦੀ ਸਮੱਸਿਆ ਦਾ ਹੱਲ ਐਮ ਐਲ ਏ ਬੀਬਾ ਨਰਿੰਦਰ ਕੌਰ ਭਰਾਜ ਨੂੰ ਮਿਲੇ ਵਫ਼ਦ ਦੀ ਰਿਪੋਰਟਿੰਗ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸੰਬੰਧੀ ਐਮ ਐਲ ਏ ਬੀਬਾ ਨਰਿੰਦਰ ਕੌਰ ਭਰਾਜ ਨੂੰ ਮਿਲੇ ਵਫ਼ਦ ਨਾਲ ਹੋਈ ਗੱਲਬਾਤ ਬਾਰੇ ਜਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਭਿੰਡਰ ਤੇ ਮਾਸਟਰ ਪਰਮਵੇਦ ਨੇ ਦੱਸਿਆ ਕਿ ਉਪਰੋਕਤ ਸਮੱਸਿਆਵਾਂ ਸੰਬੰਧੀ ਐਮ ਐਲ ਏ ਨੂੰ ਮੰਗ ਪੱਤਰ ਦਿੱਤਾ ਗਿਆ। ਅਨੰਨਿਆਂ ਕੁੜੀ ਨੂੰ ਲਿਟਲ ਬਲੋਜਮ ਸਕੂਲ ਨੇੜੇ ਇਕੱਠੇ ਹੋਏ ਕੁੱਤਿਆਂ ਦੁਬਾਰਾ ਵੱਢੇ ਜਾਣ ਦੀ ਘਟਨਾ ਨੂੰ ਵਿਸਥਾਰ ਪੂਰਵਕ ਦੱਸਿਆ । ਇਸਤੋਂ ਇਲਾਵਾ ਬੇਸਹਾਰਾ-ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਵੀ ਦੱਸਿਆ। ਉਨ੍ਹਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਮਾਰਕ ਕਰ ਦਿੱਤਾ ਤੇ ਡਿਪਟੀ ਕਮਿਸ਼ਨਰ ਨੇ ਅੱਗੇ ਈ ਓ ਨੂੰ। ਇਕੱਠੇ ਹੋਏ ਪਤਵੰਤਿਆਂ ਦੀ ਮੀਟਿੰਗ ਵਿੱਚ ਹੋਏ ਫੈਸਲੇ ਲਏ ਗਏ ਕਿ ਕੁੱਤੇ ਪਾਲਣ ਵਾਲਿਆਂ ਨੂੰ ਕੁੱਤੇ ਆਪਣੇ ਘਰਾਂ ਅੰਦਰ ਰੱਖਣ ਤੇ ਬਾਹਰ ਇਕੱਠੇ ਨਾ ਹੋਣ ਦੇਣ / ਨਾ ਬੈਠਣ ਦੇਣ ਦੀ ਬੇਨਤੀ ਕੀਤੀ ਗਈ।
ਪਾਲਤੂ ਕੁੱਤਿਆਂ ਨੂੰ ਬਾਹਰ ਖੁੱਲਾ ਨਾ ਛੱਡਣ ਦਾ ਫੈਸਲਾ ਹੋਇਆ। ਆਵਾਰਾ/ ਬੇਸਹਾਰਾ ਪਸ਼ੂਆਂ ਨੂੰ ਕੈਟਲ ਕੈਚਰ ਰਾਹੀਂ ਉਠਾਉਣ ਲਈ ਤੇ ਅਵਾਰਾ ਕੁੱਤਿਆਂ ਦੀsterilization ਲਈ ਪ੍ਰਸ਼ਾਸਨ ਨੂੰ ਫ਼ਿਰ ਮਿਲਿਆ ਜਾਵੇਗਾ।
-ਮੰਗਵਾਲ ਵਗੈਰਾ ਪਿੰਡ ਤੋਂ ਆਉਂਦੇ ਪਸ਼ੂਆਂ ਨੂੰ ਕਲੋਨੀ ਵਿੱਚ ਨਾ ਲਿਆਉਣ ਲਈ ਮੰਗਵਾਲ ਵਾਸੀਆਂ ਨੂੰ ਕਿਹਾ ਜਾਵੇਗਾ। ਗੁਰੂ ਘਰ ਤੋਂ ਅਨਾਊਂਂਸਮੈਂਟ ਕਰਵਾਈ ਜਾਵੇਗੀ।ਜੇ ਪਸ਼ੂ ਕਲੋਨੀ ਵਿੱਚ ਆਂਉਂਦੇ ਹਨ , ਇਕੱਠੇ ਹੋ ਕੇ ਰੋਕਿਆ ਜਾਵੇਗਾ।
-ਕਿੱਚਨ ਵੇਸਟ/ ਰੋਟੀ ਵਗੈਰਾ ਬਾਹਰ ਪਲਾਟਾਂ ਵਿਚ ਜਾਂ ਘਰ ਦੇ ਬਾਹਰ ਨਾ ਸੁੱਟਣ ਦਾ ਫੈਸਲਾ ਹੋਇਆ। ਇਨ੍ਹਾਂ ਸਮੱਸਿਆਵਾਂ ਸੰਬੰਧੀ ਦੇ ਹਲ ਸੰਬੰਧੀ ਈ ਓ ਸੰਗਰੂਰ ਮੋਹਿਤ ਸ਼ਰਮਾ ਨੂੰ ਛੇਤੀ ਮਿਲਿਆ ਜਾਵੇਗਾ ।ਪਸ਼ੂਆਂ ਸੰਬੰਧੀ ਬਣੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਐਮ ਐਲ ਏ/ ਐਮ ਪੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

