ਫ਼ਰੀਦਕੋਟ, 27 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸਰਬ ਸੰਮਤੀ ਨਾਲ ਪੰਜ ਵਾਰ ਲਗਾਤਾਰ ਸਰਬਸੰਮਤੀ ਜ਼ਿਲਾ ਪ੍ਰਧਾਨ, ਸਿੱਖਿਆ ਵਿਭਾਗ ਸੂਬਾ ਜਨਰਲ ਸਕੱਤਰ ਅਤੇ ਇੱਕ ਵਾਰ ਸੂਬਾ ਪ੍ਰਧਾਨ ਸਰਬ ਸੰਮਤੀ ਨਾਲ ਬਣੇ ਅਮਰੀਕ ਸਿੰਘ ਸੰਧੂ ਨੂੰ ਸੇਵਾ ਮੁਕਤੀ ’ਤੇ ਸਨਮਾਨ ਕਰਨ ਵਾਸਤੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਇਸ ਮੌਕੇ ਤੇ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ, ਕਰਨ ਜੈਨ ਜ਼ਿਲਾ ਜਨਰਲ ਸਕੱਤਰ, ਦੇਸ ਰਾਜ ਗੁਰਜਰ ਜ਼ਿਲਾ ਵਿੱਤ ਸਕੱਤਰ, ਸਤੀਸ ਕੁਮਾਰ ਬਹਿਲ, ਸੇਵਕ ਸਿੰਘ ਪ੍ਰਧਾਨ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਸਨਮਾਨ ਪੱਤਰ ਭੇਟ ਕਰਕੇ ਅਤੇ ਲੋਈ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਨਮਾਨ ਪੱਤਰ ਪੜ੍ਹਦਿਆਂ ਬੁਲਾਰਿਆਂ ਨੇ ਕਿਹਾ ਕਿ ਅਮਰੀਕ ਸਿੰਘ ਸੰਧੂ ਦਾ ਜੀਵਨ ਇੱਕ ਉੱਦਾਤਮਿਕ ਤੇ ਸੰਘਰਸ਼ਮਈ ਯਾਤਰਾ ਰਿਹਾ ਹੈ। ਵਿਦਿਆਰਥੀ ਜੀਵਨ ਤੋਂ ਹੀ ਆਪ ਅਗਵਾਈ ਦੀਆਂ ਲਕੀਰਾਂ ਖਿੱਚਣ ਲੱਗ ਪਏ ਸਨ। ਕਾਲਜ ਦੇ ਦਿਨਾਂ ’ਚ ਵਿਦਿਆਰਥੀਆਂ ਦੀ ਅਗਵਾਈ, ਗਰੈਜੂਏਸਨ ਤੋਂ ਬਾਅਦ ਬੇਰੁਜਗਾਰਾਂ ਦੀ ਅਵਾਜ਼ ਬਣਨਾ, ਤੇ ਫਿਰ ਸਿੱਖਿਆ ਵਿਭਾਗ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਅੰਦਰ ਲਗਾਤਾਰ ਵਧਦੀਆਂ ਜ਼ਿੰਮੇਵਾਰੀਆਂ ਅਮਰੀਕ ਸਿੰਘ ਨੇ ਜੋ ਜੋ ਭੂਮਿਕਾਵਾਂ ਨਿਭਾਈਆਂ, ਉਹ ਸਿਰਫ ਅਹੁਦੇ ਨਹੀਂ ਸਨ, ਉਹ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਇੱਕ ਭਰੋਸੇਮੰਦ ਆਵਾਜ਼, ਇੱਕ ਸੰਘਰਸ਼ੀਲੇ ਨੇਤਾ, ਅਤੇ ਇੱਕ ਸੱਚੇ ਸੇਵਾਦਾਰ ਸਾਬਤ ਹੋਏ। ਚਾਹੇ ਜ਼ਿਲਾ ਜਨਰਲ ਸਕੱਤਰ ਦੀ ਗੱਲ ਹੋਵੇ ਜਾਂ ਸੂਬਾ ਪ੍ਰਧਾਨ ਦੀ, ਹਰ ਪੱਧਰ ’ਤੇ ਆਪ ਦੀ ਨੇਤ੍ਰਤਾਵਾਲੀ ਦਾਖਲਦਾਰੀ ਹਮੇਸ਼ਾ ਸਰਬ ਸੰਮਤੀ ਦੀ ਮਿਸਾਲ ਰਹੇ। ਆਪ ਨੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਹੋਏ ਸਿੱਖਿਆ ਵਿਭਾਗ ’ਚ ਸੂਬਾ ਪੱਧਰੀ ਅਹੁਦਿਆਂ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਅਨੇਕਾਂ ਵਾਰ ਸੂਬਾ ਪੱਧਰੀ ਅਹੁਦਿਆਂ ਤੇ ਕੰਮ ਕੀਤਾ। ਇਸ ਦੇ ਨਾਲ-ਨਾਲ ਆਪ ਵੱਲੋਂ ਸਮਾਜ ਸੇਵਾ ਕਰਨੀ ਅਤੇ ਮਿੰਨੀ ਸਕੱਤਰੇਤ ਦੀ ਬਣੀ ਸਰਬ ਸਾਂਝੀ ਧਾਰਮਿਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਭਰ ’ਚੋਂ ਸਭ ਤੋਂ ਪਹਿਲਾਂ ‘ਮੁਲਾਜ਼ਮ ਅਤੇ ਪੈਨਸਨਰਜ਼ ਸਾਂਝਾ ਫਰੰਟ’ ਦੀ ਰਚਨਾ ਕਰਕੇ, ਅਮਰੀਕ ਸਿੰਘ ਸੰਧੂ ਨੇ ਸਿੱਧ ਕਰ ਦਿੱਤਾ ਕਿ ਉਹ ਸਿਰਫ ਅਹੁਦੇ ਲਈ ਨਹੀਂ, ਪਰ ਨੈਤਿਕ ਜ਼ਿੰਮੇਵਾਰੀ ਤੇ ਹੱਕ ਦੀ ਜੰਗ ਲਈ ਜਨਮੇ ਸਨ। ਮੁੱਖ ਮੰਤਰੀ ਤੋਂ ਲੈ ਕੇ ਉੱਚ ਅਧਿਕਾਰੀਆਂ ਨਾਲ ਮਿਲਣ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਕਰਨ ਸਮੇਂ ਅਸੀਂ ਆਪ ਦੀ ਲੀਡਰਸ਼ਿਪ ਨੂੰ ਸਿਰਫ ਯਾਦ ਨਹੀਂ ਕਰਾਂਗੇ, ਸਗੋਂ ਸਨਮਾਨਜਨਕ ਤਰੀਕੇ ਨਾਲ ਸਲਾਮ ਕਰਾਂਗੇ। ਅੱਜ ਜਦੋਂ ਅਮਰੀਕ ਸਿੰਘ ਸੰਧੂ ਨੂੰ ਸੇਵਾ ਮੁਕਤੀ ’ਤੇ ਸਨਮਾਨਿਤ ਕਰ ਰਹੇ ਹਾਂ। ਇਹ ਸਿਰਫ ਇਕ ਰਿਵਾਇਤੀ ਰਸਮ ਨਹੀਂ, ਸਗੋਂ ਇਕ ਲੰਬੇ ਸਮੇਂ ਦੀ ਸੇਵਾ ਅਤੇ ਸੱਚਾਈ ਭਰੀ ਜ਼ਿੰਦਗੀ ਲਈ ਸਾਡੀ ਕਦਰਦਾਨੀ ਹੈ। ਬੁਲਾਰਿਆਂ ਨੇ ਕਿਹਾ ਅਮਰੀਕ ਸਿੰਘ ਸੰਧੂ ਅਸਲ ਵਿਚ ਪੰਜਾਬੀ ਮੁਲਾਜਮ ਲਹਿਰ ਦੇ ਅੱਦਬੀ ਨਾਇਕ ਹਨ। ਇਸ ਮੌਕੇ ਤੇ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ, ਕਰਨ ਜੈਨ ਜ਼ਿਲਾ ਜਨਰਲ ਸਕੱਤਰ, ਦੇਸ ਰਾਜ ਗੁਰਜਰ ਜ਼ਿਲਾ ਵਿੱਤ ਸਕੱਤਰ, ਸਤੀਸ ਕੁਮਾਰ ਬਹਿਲ, ਸੇਵਕ ਸਿੰਘ ਪ੍ਰਧਾਨ ਡੀ.ਸੀ ਦਫਤਰ, ਨਵੇਂ ਚੁਣੇ ਗਏ ਪ੍ਰਧਾਨ ਬਿਕਰਮਜੀਤ ਸਿੰਘ ਢਿੱਲੋ, ਜਨਰਲ ਸਕੱਤਰ ਬਖਸੀਸ਼ ਸਿੰਘ, ਵਿਤ ਸਕੱਤਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਰਵੀਇੰਦਰ ਸਿੰਘ ਘਾਲੀ, ਬਲਬੀਰ ਸਿੰਘ ਸੁਪਰਡੈਂਟ, ਜਸਵਿੰਦਰ ਸਿੰਘ ਸੰਧੂ ਜਨਰਲ ਸਕੱਤਰ, ਰੂਪ ਸਿੰਘ ਸੀਨੀਅਰ ਸਹਾਇਕ, ਦਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ, ਸਲਵਿੰਦਰ ਸਿੰਘ ਗੁਰਵਿੰਦਰ ਸਿੰਘ ਅਤੇ ਪੰਜਾਬ ਸਿੰਘ ਪ੍ਰਮੁੱਖ ਤੌਰ ਤੇ ਹਾਜ਼ਰ ਸਨ।

