ਸਨਮਾਨ ਸਮਾਰੋਹ ਤੇ ਕਵੀ ਦਰਬਾਰ ਅਜਾਇਬ ਸਿੰਘ ਔਜਲਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਚੰਡੀਗੜ੍ਹ,10 ਨੰਵਬਰ,( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ.) ਮੁਹਾਲੀ ਵੱਲੋਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਭਰਵੇਂ ਸਹਿਯੋਗ ਨਾਲ ਅੱਜ ਮਿਤੀ 08-11-2025 ਨੂੰ ਸੈਣੀ ਭਵਨ, ਸੈਕਟਰ -24 ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਅਤੇ ਇਕ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ ਨੇ ਕੀਤੀ । ਇਸ ਮੌਕੇ ਤੇ ਉੱਘੇ ਪੱਤਰਕਾਰ ਪ੍ਰੇਮ ਵਿਜ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ , ਜਦੋਂ ਕਿ ਡਾ. ਸ਼ਿੰਦਰਪਾਲ ਪ੍ਰਧਾਨ ਸਾਹਿਤ ਸਭਾ ਮੋਹਾਲੀ, ਬੀਬੀ ਅੰਜੂ ਅਮਨਦੀਪ ਗਰੋਵਰ ਅਤੇ ਪ੍ਰਿੰਸੀਪਲ ਸਤਿਨਾਮ ਸਿੰਘ ਸ਼ੋਕਰ ਅਤੇ ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵਿਸ਼ੇਸ਼ ਤੌਰ ਤੇ ਪ੍ਰਧਾਨਗੀ ਮੰਡਲ ਸ਼ਸ਼ੋਭਿਤ ਹੋਏ । ਸਮੁੱਚੇ ਪ੍ਰਧਾਨਗੀ ਮੰਡਲ ਦਾ ਬੁੱਕਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਕਵੀ ਮੰਚ (ਰਜਿ.) ਦੇ ਪ੍ਰਧਾਨ ਸ਼੍ਰੀ ਭਗਤ ਰਾਮ ਰੰਗਾੜਾ ਵੱਲੋਂ ਸਾਰਿਆਂ ਨੂੰ ਜੀ.ਆਇਆਂ ਆਖਿਆ ਗਿਆ । ਇਸ ਮੌਕੇ ਤੇ ਪੱਤਰਕਾਰੀ ਦੇ ਕਿਤੇ ਨੂੰ ਦਰਪੇਸ਼ ਚੁਣੌਤੀਆਂ ਤੇ ਭਵਿੱਖ ਬਾਰੇ ਬੜੇ ਭਾਵਪੁਰਤ ਤੇ ਪ੍ਰਭਾਵਸ਼ਾਲੀ ਸ਼ਬਦਾਵਲੀ ਵਿਚ ਉੱਘੇ ਪੱਤਰਕਾਰ ਦੀਪਕ ਸ਼ਰਮਾ ਚਨਾਰਥੱਲ ਨੇ ਕੂੰਜੀਵਤ ਵਿਚਾਰ ਪੇਸ਼ ਕੀਤੇ । ਮੰਚ ਵੱਲੋਂ ਉਹਨਾਂ ਨੂੰ ਲੋਈ ਦੇ ਕੇ ਸਤਿਕਾਰਿਆਂ ਗਿਆ। ਇਸ ਉਪਰੰਤ ਇਕ ਧਾਰਮਿਕ ਗੀਤ ਰਾਹੀਂ ਜਗਤਾਰ ਸਿੰਘ ਜੋਗ ਵੱਲੋਂ ਆਪਣੀ ਹਾਜ਼ਰੀ ਲਗਵਾਈ ਗਈ । ਇਸ ਉਪਰੰਤ ਸੀਨੀਅਰ ਪੱਤਰਕਾਰ ਅਜਾਇਬ ਸਿੰਘ ਔਜਲਾ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਦੇ ਲਈ “ਲਾਈਫ ਟਾਇਮ ਅਚੀਵਮੈਂਟ ਅਵਾਰਡ” ਦਿੱਤਾ ਗਿਆ, ਜਿਸ ਵਿਚ ਸਨਮਾਨ ਪੱਤਰ, ਲੋਈ , ਪੁਸਤਕਾਂ ਦਾ ਸੈੱਟ ਤੇ ਯਾਦ ਚਿੰਨ੍ਹ ਸ਼ਾਮਿਲ ਸੀ, ਤਾੜੀਆਂ ਦੀ ਗੂੰਜ ਵਿਚ ਭੇਂਟ ਕੀਤੇ ਗਏ ਅਤੇ ਅਜਾਇਬ ਸਿੰਘ ਔਜਲੇ ਵੱਲੋਂ ਆਪਣੇ ਸੰਖੇਪ ਭਾਸ਼ਣ ਵਿਚ ਦੋਵੇਂ ਸਭਾਵਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਜੀਵਨ ਦੇ ਬਿਤਾਏ ਪਲਾਂ ਵਿਚੋਂ ਕੌੜੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਉਪਰੰਤ ਉੱਘੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ, ਸੁਰਜੀਤ ਸੁਮਨ ਅਤੇ ਵਿੰਦਰ ਮਾਝੀ (ਸ਼ਾਇਰ ਭੱਟੀ) ਨੂੰ ਕ੍ਰਮਵਾਰ “ ਵਿਸ਼ੇਸ਼ ਸਾਹਿਤਕ ਪੱਤਰਕਾਰੀ ਅਵਾਰਡ”, “ਸਾਹਿਤਕ ਪੱਤਰਕਾਰੀ ਦੀ ਸੱਜਰੀ ਉਮੀਦ ਅਵਾਰਡ” ਅਤੇ “ਸ਼੍ਰੀ ਸਿਰੀ ਰਾਮ ਅਰਸ਼ ਯਾਦਗਾਰੀ ਯੁਵਾ ਗਜ਼ਲ ਗੋ ਅਵਾਰਡ” ਜਿਸ ਵਿਚ ਲੋਈ, ਤੇ ਸਨਮਾਨ ਪੱਤਰ ਅਤੇ ਯਾਦ ਚਿੰਨ੍ਹ ਸ਼ਾਮਿਲ ਸੀ, ਪ੍ਰਦਾਨ ਕੀਤੇ ਗਏ । ਇਸ ਮੌਕੇ ਤੇ ਅੰਜੂ ਅਮਨਦੀਪ ਗਰੋਵਰ ਨੂੰ ਵੀ ਸ਼ਾਲ ਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਮੁੱਖ ਮਹਿਮਾਨ ਉੱਘੇ ਪੱਤਰਕਾਰ ਪ੍ਰੇਮ ਵਿੱਜ ਅਤੇ ਡਾ. ਸ਼ਿੰਦਰਪਾਲ ਪ੍ਰਧਾਨ ਸਾਹਿਤ ਸਭਾ ਮੁਹਾਲੀ (ਰਜਿ.) ਨੂੰ ਵੀ ਦੋਵਾਂ ਸਭਾਵਾਂ ਵੱਲੋਂ ਸਾਂਝੇ ਤੌਰ ਤੇ ਲੋਈਆਂ ਦੇ ਕੇ ਸਤਿਕਾਰਿਆ ਗਿਆ। ਸਮਾਗਮ ਦੇ ਅਗਲੇ ਦੌਰ ਵਿਚ ਉੱਘੇ ਗਾਇਕ ਗੁਰਵਿੰਦਰ ਗੁਰੀ, ਪ੍ਰਤਾਪ ਪਾਰਸ, ਧਿਆਨ ਸਿੰਘ ਕਾਹਲੋਂ , ਜਸਪਾਲ ਸਿੰਘ ਦੇਸੂਵੀ, ਭਗਤ ਰਾਮ ਰੰਗਾੜਾ, ਹਰਭਜਨ ਕੌਰ ਢਿੱਲੋ, ਬਿਮਲਾ ਗੁਗਲਾਨੀ, ਮਲਕੀਤ ਔਜਲਾ, ਤਰਸੇਮ ਸਿੰਘ ਕਾਲੇਵਾਲ, ਮੰਦਰ ਸਿੰਘ ਗਿੱਲ, ਸਾਹਿਬਚੰਦੀਆ, ਕ੍ਰਿਸ਼ਨ ਰਾਹੀਂ, ਵਿੰਦਰ ਮਾਝੀ, ਪੰਨਾ ਲਾਲ ਮੁਸਤਫਾਬਾਦੀ, ਰਾਜ ਕੁਮਾਰ ਸਾਹੋਵਾਲੀਆ, ਗੁਰਦਾਸ ਸਿੰਘ ਦਾਸ, ਪ੍ਰਿੰ. ਬਹਾਦਰ ਸਿੰਘ ਗੋਸਲ, ਬਲਵਿੰਦਰ ਸਿੰਘ ਢਿੱਲੋਂ, ਬਾਬੂ ਰਾਮ ਦੀਵਾਨਾ, ਡਾ. ਮਨਜੀਤ ਸਿੰਘ ਵੱਲ, ਪਰਮਜੀਤ ਸਿੰਘ ਮਾਨ, ਦਵਿੰਦਰ ਕੌਰ ਢਿੱਲੋ, ਪਲਵੀ ਰਾਮਪਾਲ, ਪ੍ਰੇਮ ਵਿੱਜ, ਅੰਜੂ ਅਮਨਦੀਪ ਗਰੋਵਰ, ਐਡਵੋਕੇਟ ਨੀਲਮ ਨਾਰੰਗ, ਮਨਦੀਪ ਰਮਵੀਕ, ਬਲਜੀਤ ਸਿੰਘ ਫਿੱਡਿਆਂ ਵਾਲੀ, ਜਸਵਿੰਦਰ ਸਿੰਘ ਕਾਈਨੋਰ, ਪਿਆਰਾ ਸਿੰਘ ਰਾਹੀਂ ਨੇ ਆਪੋ ਆਪਣਾ ਕਾਵਿਕ ਰੰਗ ਬਿਖੇਰਦਿਆਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਕੇ ਉਹਨਾਂ ਦਾ ਪਿਆਰ ਖੱਟਿਆ । ਡਾ. ਲਾਭ ਸਿੰਘ ਖੀਵੇ ਵੱਲੋਂ ਬੜੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ । ਇਸ ਮੌਕੇ ਤੇ ਰਾਜਵਿੰਦਰ ਸਿੰਘ ਗੱਡੂ, ਯਤਿੰਦਰ ਕੌਰ ਮਾਹਲ, ਗੁਰਦਰਸ਼ਨ ਸਿੰਘ ਮਾਵੀ, ਸਰੂਪ ਸਿਆਲਵੀ, ਸਤਨਾਮ ਸਿੰਘ ਸ਼ੋਕਰ, ਨਿਰਮੈਲ ਸਿੰਘ, ਵਿਨੋਦ ਕੁਮਾਰ ਭੱਲਾ, ਸਰਬਜੀਤ ਸਿੰਘ, ਸਿਮਰਨਜੀਤ ਕੌਰ ਗਰੇਵਾਲ, ਮਦਨਜੀਤ ਸਿੰਘ, ਭੁਪਿੰਦਰ ਮਲਿਕ, ਲਾਭ ਸਿੰਘ ਲਹਿਲੀ, ਰਤਨ ਬਾਬਕਵਾਲਾ, ਰਾਮਦਿਆਲ ਸਿੰਘ, ਰਵਿੰਦਰ ਕੌਰ, ਜਗਪਾਲ ਸਿੰਘ, ਐਸ.ਕੇ.ਅਰੋੜਾ, ਗੁਰਮੀਤ ਸਿੰਘ ਸਿੰਗਲ, ਮਹਿੰਦਰ ਸਿੰਘ ਸੰਧੂ, ਸੁਧਾ ਜੈਨ ਸੁਦੀਪ, ਰਚਨਾ ਜੈਨ, ਮਨਮੋਹਨ ਸਿੰਘ ਦਾਉਂ, ਸੁਖਵਿੰਦਰ ਸਿੰਘ ਪਠਾਨੀਆ, ਸੁਮਨ ਅਗਰਵਾਲਵਿਕਰਮ ਸਿੰਘ, ਸੰਗੀਤਾ ਪੁਖਰਾਜ ਅਤੇ ਮਨੋਜ ਕੁਮਾਰ ਨੇ ਲੰਮੀ ਹਾਜਰੀ ਭਰ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਬਾਖੂਬੀ ਨਿਭਾਇਆ । ਇਸ ਮੌਕੇ ਤੇ ਚਾਹ ਪਾਣੀ ਤੇ ਖਾਣ ਪੀਣ ਦਾ ਵਧੀਆ ਪ੍ਰਬੰਧ ਸੀ । ਦੇਰ ਤੱਕ ਚੱਲੇ ਇਸ ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਤਰ੍ਹਾਂ ਇਹ ਸਮਾਗਮ ਚਿਰ ਸਥਾਈ ਪ੍ਰਭਾਵ ਛੱਡਦਾ ਹੋਇਆ, ਸਿੱਖਰਾਂ ਛੂਹ ਕੇ ਸੰਪੰਨ ਹੋਇਆ ।
