ਲਹਿੰਦੇ ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਹੁਸਨੈਨ ਅਕਬਰ ਹੋਏ ਗੈਸਟ ਆਫ਼ ਆਨਰ ਵਜੋਂ ਸ਼ਾਮਿਲ
ਚੰਡੀਗੜ੍ਹ , 19 ਨਵੰਬਰ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਨਵੰਬਰ ਮਹੀਨੇ ਦਾ ਮਾਸਿਕ ਕਵੀ ਦਰਬਾਰ ਕਰਵਾਇਆ ਗਿਆ। ਰੰਗਮੰਚ ਦੀ ਅਦਾਕਾਰਾ, ਸਾਹਿਤਕਾਰਾ, ਸਮਾਜ ਸੇਵਿਕਾ ਅਤੇ ਨਾਮਵਰ ਮੈਗਜ਼ੀਨ ਪ੍ਰੀਤ ਲੜੀ ਦੀ ਸੰਪਾਦਕ ਪੂਨਮ ਸਿੰਘ ‘ਪ੍ਰੀਤ ਲੜੀ’ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ। ਸਭਾ ਦੀ ਸੰਸਥਾਪਕ ਡਾ. ਰਵਿੰਦਰ ਕੌਰ ਭਾਟੀਆ ਨੇ ਮੋਹ ਭਿੱਜੇ ਸ਼ਬਦਾਂ ਨਾਲ ਸਭ ਦਾ ਸਵਾਗਤ ਕੀਤਾ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੀ ਮੀਤ ਪ੍ਰਧਾਨ ਅਤੇ ਗੀਤਕਾਰਾ ਮੀਤਾ ਖੰਨਾ ਨੇ ਪੂਨਮ ਸਿੰਘ ‘ਪ੍ਰੀਤ ਲੜੀ ‘ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਗੁਰੂ ਨਾਨਕ ਦੇਵ ਗੁਰਪੁਰਬ ਨੂੰ ਸਮਰਪਿਤ ਗੀਤ ਸੁਣਾ ਕੇ ਪ੍ਰੋਗਰਾਮ ਦਾ ਵਧੀਆ ਆਗਾਜ਼ ਕੀਤਾ। ਪ੍ਰੀਤ ਲੜੀ ਮੈਗਜ਼ੀਨ ਦੀ ਸੰਪਾਦਕ ਪੂਨਮ ਸਿੰਘ ਨੇ ਸਾਰਿਆਂ ਨਾਲ ਆਪਣਾ ਸਾਹਿਤਿਕ ਸਫ਼ਰ ਅਤੇ ਪ੍ਰੀਤ ਲੜੀ ਮੈਗਜ਼ੀਨ ਨੂੰ ਸਹਿ ਸੰਪਾਦਕ ਅਤੇ ਸੰਪਾਦਕ ਦੇ ਤੌਰ ਤੇ ਬੁਲੰਦੀਆਂ ਤੱਕ ਪਹੁੰਚਾਉਣ ਦਾ ਸਫ਼ਰ, ਸਾਰਿਆਂ ਨਾਲ ਸਾਂਝਾ ਕੀਤਾ। ਲਹਿੰਦੇ ਪੰਜਾਬ ਦੇ ਨਾਮਵਰ ਸੂਫ਼ੀ ਗਾਇਕ ਹੁਸਨੈਨ ਅਕਬਰ ਜੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸੂਫ਼ੀਆਨਾ ਕਲਾਮ ਸੁਣਾ ਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਪ੍ਰੋਗਰਾਮ ਵਿੱਚ ਸ਼ਾਮਿਲ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਪੂਨਮ ਸਿੱਖ ‘ਪ੍ਰੀਤ ਲੜੀ’ ਨੂੰ ਸਾਰੀ ਔਰਤਾਂ ਦੇ ਲਈ ਮਾਰਗ ਦਰਸ਼ਕ ਅਤੇ ਰਾਹ ਦਸੇਰਾ ਦੱਸਿਆ ਅਤੇ ਆਪਣੀ ਰਚਨਾ ਸਾਂਝੀ ਕੀਤੀ।
ਦੂਜੇ ਪੜਾਅ ਵਿੱਚ ਕਵੀ ਦਰਬਾਰ ਕੀਤਾ ਗਿਆ। ਹਾਜ਼ਰ ਕਵੀਆਂ ਵਿੱਚ ਨਾਮਵਰ ਗਜ਼ਲਗੋ ਜਸਪਾਲ ਸਿੰਘ ਦੇਸੂਵੀ, ਗੁਰਦਰਸ਼ਨ ਸਿੰਘ ਗੁਸੀਲ, ਸਰਿਤਾ ਤੇਜੀ, ਦੀਪ ਕੁਲਦੀਪ, ਡਾ. ਦਲਬੀਰ ਸਿੰਘ ਕਥੂਰੀਆ, ਪਿਆਰਾ ਸਿੰਘ ਘਲੌਟੀ, ਸੁਰਜੀਤ ਸਿੰਘ ਧੀਰ ,ਮਨਦੀਪ ਭਦੌੜ, ਰਿੰਟੂ ਭਾਟੀਆ, ਪ੍ਰਕਾਸ਼ ਕੌਰ ਪਾਸ਼ਾਣ, ਅਜ਼ੀਮ ਕਾਜ਼ੀ,ਮੰਗਤ ਖਾਨ, ਸਰਬਜੀਤ ਕੌਰ ਹਾਜ਼ੀਪੁਰ, ਰਾਜਬੀਰ ਕੌਰ ਗਰੇਵਾਲ, ਅੰਜੂ ਅਮਨਦੀਪ ਗਰੋਵਰ ਅਤੇ ਰਵਿੰਦਰ ਕੌਰ ਭਾਟੀਆ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਸਭਾ ਦੀ ਮੀਤ ਪ੍ਰਧਾਨ ਮੀਤਾ ਖੰਨਾ ਅਤੇ ਸਕੱਤਰ ਜਨਰਲ ਰਾਜਬੀਰ ਕੌਰ ਬੀਰ ਗਰੇਵਾਲ ਵੱਲੋਂ ਮੰਚ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਅਖ਼ੀਰ ਵਿੱਚ ਜਸਪਾਲ ਸਿੰਘ ਦੇਸੂਵੀ ਨੇ ਸਾਰਿਆਂ ਦੀ ਰਚਨਾਵਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਹੀ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਆਪਣੇ ਕੀਮਤੀ ਰੁਝੇਵੇਂ ਵਿੱਚੋ ਟਾਈਮ ਕੱਢ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।ਸਭਾ ਦੀ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ
ਨੇ ਅੰਤ ਵਿਚ ਕਿਹਾ ਕਿ ਅਸੀਂ ਭਵਿੱਖ ਵਿਚ ਵੀ ਮਾਂ – ਬੋਲੀ ਦੀ ਸੇਵਾ ਵਿਚ ਅਜਿਹੇ ਉਪਰਾਲੇ ਕਰਦੇ ਰਹਾਂਗੇ ਅਤੇ ਸ਼ਿਰਕਤ ਕਰਨ ਵਾਲੀਆਂ ਸਾਰੀਆਂ ਅਦਬੀ ਹਸਤੀਆਂ ਦਾ ਦਿਲੀ ਧੰਨਵਾਦ ਕੀਤਾ।
