ਕੋਟਕਪੂਰਾ, 24 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਵੱਲੋਂ ਬਲਾਕ ਪ੍ਰਧਾਨ ਗੁਰਤੇਜ ਸਿੰਘ ਬੱਬੀ, ਮੈਂਬਰ ਬੂਟਾ ਸਿੰਘ ਢਿੱਲੋਂ, ਬਿੰਦਰ ਸਿੰਘ ਢਿੱਲੋਂ, ਪ੍ਰਗਟ ਸਿੰਘ ਜਟਾਣਾ, ਹਰਮਨਜੋਤ ਸਿੰਘ ਮੈਂਬਰ, ਹੈਪੀ ਸਿੰਘ ਮੈਂਬਰ, ਜਗਸੀਰ ਸਿੰਘ ਸੀਰਾ, ਪੂਰਨ ਸਿੰਘ ਜਟਾਣਾ, ਪਰਮਜੀਤ ਜਟਾਣਾ ਮੈਂਬਰ, ਨਛੱਤਰ ਸਿੰਘ ਨੰਬਰਦਾਰ ਆਦਿ ਵੀ ਹਾਜਰੀ ਵਿੱਚ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸੜਕਾਂ ਮੁਕਤਸਰ ਰੋਡ ਤੋਂ ਲੈ ਕੇ ਪਿੰਡ ਵਾਂਦਰ ਜਟਾਣਾ, ਢੀਮਾਂਵਾਲੀ, ਮਚਾਕੀ ਮੱਲ ਸਿੰਘ, ਕੋਟਕਪੂਰਾ ਤੋਂ ਕਾਸਮਭੱਟੀ, ਵਾੜਾਦਰਾਕਾ ਕੋਠੇ ਵਜ਼ੀਰ ਸਿੰਘ, ਕੋਟਕਪੂਰਾ ਤੋਂ ਹਰੀਨੌ ਫਾਟਕ ਤੱਕ ਅਤੇ ਪਿੰਡ ਸਿਰਸੜੀ ਦੀਆਂ ਫਿਰਨੀਆਂ ਪੱਕੀ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਦੱਸਿਆ ਕਿ ਉਕਤ ਸੜਕਾਂ ਦੀ ਹਾਲਤ ਕਾਫੀ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਹੋਣ ਕਰਕੇ ਇੱਥੋਂ ਦੀ ਲੰਘਣ ਵਾਲੇ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਲੋਕਾਂ ਦੀ ਮੰਗ ਵੀ ਸੀ ਕਿ ਉਕਤ ਸੜਕਾਂ ਬਣਾਉਣ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਪਰਡੈਂਟ ਜਗਸੀਰ ਸਿੰਘ, ਮਨਜੀਤ ਸ਼ਰਮਾ ਜਿਲਾ ਸਕੱਤਰ ਸ਼ੋਸ਼ਲ ਮੀਡੀਆ, ਜਸਵਿੰਦਰ ਸਿੰਘ ਕਲੋਤਾ, ਵੀਰਇੰਦਰ ਜੀਤ ਸਿੰਘ ਪੁਰੀ, ਸਰਪੰਚ ਬਲਜੀਤ ਸਿੰਘ ਅਨੋਖਪੁਰਾ ਸਿਰਸੜੀ ਆਦਿ ਵੀ ਹਾਜਰ ਸਨ।
