ਅਦਾਲਤ ਦੇ ਫੈਸਲੇ ਨਾਲ ਭਾਜਪਾ ਦਾ ਚਿਹਰਾ ਅੱਜ ਜਨਤਾ ਦੇ ਸਾਹਮਣੇ ਨੰਗਾ ਹੋ : ਹਰਪਾਲ ਢਿੱਲਵਾਂ
ਸੱਚ ਦੀ ਜਿੱਤ: ਕੇਂਦਰ ਦੀ ਭਾਜਪਾ ਸਰਕਾਰ ਨੇ ਰਾਜਸੀ ਬਦਲਾਖੋਰੀ ਤਹਿਤ ਝੂਠੇ ਮਾਮਲੇ ਦਰਜ ਕੀਤੇ, ਅਦਾਲਤ ਨੇ ਸੱਚ ਸਾਹਮਣੇ ਲਿਆਂਦਾ : ਢਿੱਲਵਾਂ
ਕੋਟਕਪੂਰਾ, 28 ਫ਼ਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਹਰਪਾਲ ਸਿੰਘ ਢਿੱਲਵਾਂ, ਸਾਬਕਾ ਜਿਲ੍ਹਾ ਸਿਖਿਆ ਅਫ਼ਸਰ, ਨੈਸ਼ਨਲ ਅਵਾਰਡੀ ਅਤੇ ਜਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਫਰੀਦਕੋਟ ਨੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਕਮ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਨੂੰ ਸ਼ਰਾਬ ਘੁਟਾਲੇ ਵਿਚ ਮਾਣਯੋਗ ਅਦਾਲਤ ਵੱਲੋਂ ਬਾਇਜਤ ਬਰੀ ਕਰ ਦਿੱਤੇ ਜਾਣ ‘ਤੇ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁਨੀਸ਼ ਸਿਸੋਦੀਆ ਇਕ ਈਮਾਨਦਾਰ ਸ਼ਖਸ਼ੀਅਤ ਹਨ, ਜਿਨ੍ਹਾਂ ਖਿਲਾਫ ਕੇਂਦਰ ਦੀ ਭਾਜਪਾ ਸਰਕਾਰ ਨੇ ਰਾਜਸੀ ਬਦਲਾਖੋਰੀਆਂ ਨੂੰ ਲੈ ਕੇ ਹੀ ਮਾਮਲੇ ਦਰਜ ਕੀਤੇ ਗਏ ਸਨ ਪਰ ਭਾਰਤੀ ਕਾਨੂੰਨ ਅਤੇ ਅਦਾਲਤਾਂ ਵਿਚ ਸੱਚ ਦਾ ਨਿਤਾਰਾ ਸਮੇਂ ਸਿਰ ਹੋ ਹੀ ਜਾਣਾ ਸੀ, ਜੋ ਹੁਣ ਹੋਇਆ ਹੈ। ਸ. ਢਿੱਲਵਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਉਸਦੇ ਕੰਨੇ-2 ਵਿਚ ਲੋਕ ਆਮ ਆਦਮੀ ਪਾਰਟੀ ਦੀ ਈਮਾਨਦਾਰ ਦੇ ਸਮੱਰਥਕ ਹਨ, ਜਿਨ੍ਹਾਂ ਨੇ ਅਰਵਿੰਦ
ਕੇਜਰੀਵਾਲ ਦੇ ਚੋਣ ਚਿੰਨ੍ਹ ਝਾੜੂ ਦੀ ਪੂਰੇ ਦੇਸ਼ ਅੰਦਰ ਡੱਟ ਕੇ ਹਮਾਇਤ ਕੀਤੀ ਅਤੇ ਪੰਜਾਬ ਸਣੇ ਦਿੱਲੀ ਵਿਚ ਲੰਬਾਂ ਸਮਾਂ ਆਮ ਆਦਮੀ ਪਾਰਟੀ ਦਾ ਰਾਜ ਸਥਾਪਿਤ ਹੋਇਆ ਅਤੇ ਅਨੇਕਾਂ ਸਰਕਾਰੀ ਅਤੇ ਪ੍ਰਸਾਸਨਿਕ ਸੁਧਾਰ ਹੋਏ, ਜੇ ਅੱਜ ਤੱਕ ਕੋਈ ਵੀ ਰਾਜਸੀ ਪਾਰਟੀ ਲੋਕਾਂ ਨੂੰ ਨਹੀ ਦੇ ਸਕੀ ਹੈ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ‘ਤੇ ਵਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੂਰਜ ਨੂੰ ਚੜਣ ‘ਤੇ ਕੋਈ ਨੀ ਰੋਕ ਸਕਦਾ, ਠੀਕ ਹੀ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਝੂਠ ਦੇ ਕੇਸਾਂ ਵਿਚ ਫਸਾ ਕੇ ਵੀ ਬਦਨਾਮ ਨਹੀ ਕੀਤਾ ਜਾ ਸਕਦਾ, ਜਦਕਿ ਇਸ ਮਾਮਲੇ ਵਿਚ ਤਾਂ ਅਜਿਹੀ ਤਸਵੀਰ ਪੇਸ਼ ਕੀਤੀ ਗਈ ਕਿ ਜੋ ਘੁਟਾਲਾ ਕਦੇ ਹੋਇਆ ਹੀ ਨ੍ਹੀ, ਫਰਜੀ ਸ਼ਰਾਬ ਘੁਟਾਲਾ ਖੜਾ ਕਰਕੇ ਦਿੱਲੀ ਵਿਚ ਭਾਜਪਾ ਦੀ ਸਰਕਾਰ ਲਿਆਉਣ ਲਈ ਚੋਣਾਂ ਤੋਂ ਕੁਝ ਸਮਾਂ ਪਹਿਲਾ ਪਾਰਟੀ ਦੇ ਦੋਵੇ ਵੱਡੇ ਆਗੂਆਂ ਨੂੰ ਫਰਜੀ ਘੁਟਾਲੇ ਵਿਚ ਜੇਲ ਅੰਦਰ ਡੱਕ ਦਿੱਤਾ ਗਿਆ ਪਰ ਆਖਰ ਸੱਚ ਦਾ ਸੂਰਜ ਦੇਰ ਨਾਲ ਨਿਕਲਿਆ ਪਰ ਸਭ ਹਨ੍ਹੇਰਿਆਂ ਨੂੰ ਪਾੜ ਕੇ ਇਸ ਦੀਆਂ ਕਿਰਨਾਂ ਨੇ ਰੋਸ਼ਨੀਆਂ ਬਿਖੇਰ ਦਿੱਤੀਆਂ। ਉਹਨਾਂ ਅੰਤ ਵਿਚ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ‘ਆਪ’ ਨੂੰ ਕੁਚਲਣ ਦੀ ਭਾਜਪਾ ਦੀ ਚਾਲ ਨਾਕਾਮ ਹੋ ਗਈ ਹੈ, ਜਿਸ ਕਰਕੇ ਅਦਾਲਤ ਦੇ ਫੈਸਲੇ ਨਾਲ ਭਾਜਪਾ ਦਾ ਚਿਹਰਾ ਅੱਜ ਜਨਤਾ ਸਾਹਮਣੇ ਨੰਗਾ ਹੋਇਆ ਹੈ।