ਕੋਟਕਪੂਰਾ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਠਿੰਡਾ ਰੋਡ ’ਤੇ ਸਥਿਤ ਪੁੱਡਾ ਤੋਂ ਮਾਨਤਾ ਪ੍ਰਾਪਤ ਕਲੋਨੀ ਅਰਵਿੰਦ ਨਗਰ ਦੇ ਵਸਨੀਕਾਂ ਵੱਲੋਂ ਨਵੀਂ ਬਣਾਈ ਗਈ ਅਰਵਿੰਦ ਨਗਰ ਵਿਕਾਸ ਕਮੇਟੀ (ਰਜਿਸਟਰਡ) ਦੀ ਇੱਕ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਚਾਨਾ ਦੀ ਪ੍ਰਧਾਨਗੀ ਹੇਠ ਹੋਈ। ਵਿਕਾਸ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਅਤੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਾਸ ਕਮੇਟੀ ਨੂੰ ਸੁਸਾਇਟੀ ਐਕਟ 1860 ਤਹਿਤ ਰਜਿਸਟਰਡ ਕਰਵਾ ਲਿਆ ਗਿਆ ਹੈ। ਮੀਟਿੰਗ ਦੌਰਾਨ ਅਰਵਿੰਦ ਨਗਰ ਵਿਕਾਸ ਕਮੇਟੀ ਦਾ ਬੈਂਕ ਖਾਤਾ ਖੁਲ੍ਹਵਾਉਣ ਦਾ ਫੈਸਲਾ ਲਿਆ ਗਿਆ ਅਤੇ ਬੈਂਕ ਖਾਤੇ ਨੂੰ ਅਪ੍ਰੇਟ ਕਰਨ ਲਈ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਨੂੰ ਅਧਿਕਾਰਤ ਕੀਤਾ ਗਿਆ। ਇਸ ਮੀਟਿੰਗ ਵਿੱਚ ਅਰਵਿੰਦ ਨਗਰ ਦੀ ਦਿੱਖ ਨੂੰ ਹੋਰ ਸੰਵਾਰਨ ਲਈ ਵਿਕਾਸ ਕਮੇਟੀ ਦੇ ਅਹੁਦੇਦਾਰ ਨਾਜ਼ਰ ਸਿੰਘ ਸਿੱਧੂ ਮੁੱਖ ਸਰਪ੍ਰਸਤ, ਦਰਸ਼ਨ ਸਿੰਘ ਅਹੂਜਾ ਮੁੱਖ ਸਲਾਹਕਾਰ, ਅਜਮੇਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਰਾਜਿੰਦਰ ਥਾਪਰ ਮੀਤ ਪ੍ਰਧਾਨ, ਸੁਖਰਾਜ ਸਿੰਘ ਚਾਨਾ ਜੁਆਇੰਟ ਸਕੱਤਰ, ਮਨਦੀਪ ਸਿੰਘ ਸਰਾਂ ਵਿੱਤ ਸਕੱਤਰ, ਲਖਵਿੰਦਰ ਸਿੰਘ ਸਿੱਧੂ ਆਰਗੇਨਾਈਜਰ ਸਕੱਤਰ, ਹਰਵਿੰਦਰ ਸਿੰਘ ਪੁਰਬਾ ਪ੍ਰੈਸ ਸਕੱਤਰ, ਨਵਦੀਪ ਸਿੰਘ ਚਾਨਾ ਤਕਨੀਕੀ ਸਲਾਹਕਾਰ, ਕਾਰਜਕਾਰਨੀ ਕਮੇਟੀ ਮੈਂਬਰ ਲਖਵਿੰਦਰ ਅਰੋੜਾ, ਅਸ਼ੋਕ ਦਾਬੜਾ, ਰਾਜਿੰਦਰ ਸਿੰਘ ਬਰਾੜ ਅਤੇ ਸਪੈਸ਼ਲ ਇਨਵਾਇਟੀ ਹਰਜਿੰਦਰ ਸਿੰਘ ਰਾਜੂ ਗਿੱਲ ਅਤੇ ਗੁਰਿੰਦਰ ਸਿੰਘ ਚਾਨਾ ਨੇ ਆਪੋ-ਆਪਣੇ ਸੁਝਾਅ ਦਿੱਤੇ ਗਏ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਕਲੋਨੀ ਦੇ ਪ੍ਰਮੋਟਰ ਜਾਂ ਪ੍ਰਮੋਟਰ ਦੇ ਪ੍ਰਤੀਨਿਧ ਨਾਲ ਮੀਟਿੰਗ ਕਰਕੇ ਅਰਵਿੰਦ ਨਗਰ ਦੇ ਵਸਨੀਕਾਂ ਦੀ ਬਿਹਤਰੀ ਲਈ ਅਗਲੇ ਫੈਸਲੇ ਲਏ ਜਾਣਗੇ। ਇਹ ਮੀਟਿਗ ਨਿਸ਼ਚਿਤ ਕਰਵਾਉਣ ਲਈ ਅਰਵਿੰਦ ਨਗਰ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਪ੍ਰੇਮ ਚਾਵਲਾ ਦੀ ਡਿਊਟੀ ਲਾਈ ਗਈ।
