ਮੁੱਖ ਮੰਤਰੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਗੈਰਕਾਨੂੰਨੀ ਵਸੂਲੀ ‘ਤੇ ਤੁਰੰਤ ਕਾਰਵਾਈ ਦੀ ਕੀਤੀ ਮੰਗ
ਕੋਟਕਪੂਰਾ, 23 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਆਰਸ਼ ਸਾਚਰ ਨੇ ਮੁੱਖ ਮੰਤਰੀ ਪੰਜਾਬ, ਡੀ.ਸੀ. ਫਰੀਦਕੋਟ, ਏ.ਡੀ.ਸੀ. ਜੀ. ਫਰੀਦਕੋਟ ਅਤੇ ਐਸ.ਐਸ.ਪੀ. ਫਰੀਦਕੋਟ ਨੂੰ ਸ਼ਿਕਾਇਤ ਦਰਜ ਕਰਵਾ ਕੇ ਬਾਬਾ ਫਰੀਦ ਜੀ ਆਗਮਨ ਪੂਰਬ 2025 ਮੇਲੇ ਦੌਰਾਨ ਹੋ ਰਹੀ ਗੈਰਕਾਨੂੰਨੀ ਵਸੂਲੀ ‘ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਦੋਸ਼ ਲਾਇਆ ਕਿ ਬਾਬਾ ਫਰੀਦ ਮੇਲੇ ਮੌਕੇ ਗਰੀਬ ਦੁਕਾਨਦਾਰਾਂ ਤੋਂ ਜ਼ਬਰਦਸਤੀ ਪੈਸੇ ਵਸੂਲਣੀ ਕਰਕੇ ਗਰੀਬਾਂ ਦੇ ਰੁਜਗਾਰ ਉਪਰ ਸਿੱਧਾ ਡਾਕਾ ਮਾਰਿਆ ਜਾ ਰਿਹਾ ਹੈ, ਜੋ ਪਵਿੱਤਰ ਮੇਲੇ ਦੀਆਂ ਸਦੀ-ਪੁਰਾਣੀਆਂ ਪਰੰਪਰਾਵਾਂ ਨਾਲ ਧੋਖਾ। ਆਰਸ਼ ਸਾਚਰ ਨੇ ਮੰਗ ਕੀਤੀ ਕਿ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਕਰਕੇ ਗੁੰਡਾ ਵਸੂਲੀ ਕਰਨ ਵਾਲਿਆਂ ‘ਤੇ ਐਫ.ਆਈ.ਆਰ. ਦਰਜ ਕੀਤੀ ਜਾਵੇ। ਅਰਸ਼ ਸੱਚਰ ਨੇ ਆਖਿਆ ਕਿ ਪ੍ਰਸ਼ਾਸਨ ਤੇ ਪੁਲਿਸ ਸਖ਼ਤ ਹੁਕਮ ਕਰਨ ਕਿ ਭਵਿੱਖ ਵਿੱਚ ਕਿਸੇ ਵੀ ਧਾਰਮਿਕ/ਸੱਭਿਆਚਾਰਕ ਮੇਲੇ ‘ਚ ਇਸ ਤਰ੍ਹਾਂ ਦੀ ਗ਼ਲਤ ਪ੍ਰਥਾ ਨਾ ਹੋਵੇ। ਅਰਸ਼ ਸਾਚਰ ਨੇ ਕਿਹਾ ਕਿ ਇਹ ਸਿਰਫ਼ ਗਲਤ ਵਸੂਲੀ ਨਹੀਂ, ਬਲਕਿ ਸੰਗਠਿਤ ਅਪਰਾਧ (ਗੁੰਡਾ ਵਸੂਲੀ) ਹੈ। ਉਹਨਾਂ ਕਿਹਾ ਕਿ ਕੁਝ ਦੁਕਾਨਦਾਰਾਂ ਨੂੰ ਜ਼ਬਰਦਸਤੀ ਦਿੱਤੀਆਂ ਪਰਚੀਆਂ ਦੇ ਪੱਕੇ ਸਬੂਤ ਵੀ ਮੇਰੇ ਕੋਲ ਹਨ। ਅਰਸ਼ ਸੱਚਰ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਗਰੀਬਾਂ ਦੇ ਹੱਕ ਅਤੇ ਬਾਬਾ ਫਰੀਦ ਜੀ ਦੇ ਮੇਲੇ ਦੀ ਪਵਿੱਤਰਤਾ ਦੀ ਰੱਖਿਆ ਲਈ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ।