ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰੋੜਾ ਮਹਾਸਭਾ ਵੱਲੋਂ ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਮਨਾਏ ਜਾਣ ਵਾਲੇ ਅਰੂੜ ਜੀ ਮਹਾਰਾਜ ਦੇ ਜਨਮ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮ ਦਾ ਇੱਕ ਵਿਸ਼ੇਸ਼ ਕਾਰਡ ਸਥਾਨਕ ਮੋਗਾ ਰੋਡ ’ਤੇ ਸਥਿੱਤ ਦਸਮੇਸ਼ ਮਾਰਕੀਟ ਵਿਖੇ ਇੱਕ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰੀਸ ਸੇਤੀਆ, ਮੁੱਖ ਸਰਪ੍ਰਸਤ ਵੇਦ ਅਰੋੜਾ, ਚੇਅਰਮੈਨ ਟੀ.ਆਰ. ਅਰੋੜਾ, ਸੂਬਾਈ ਆਗੂ ਮਨਮੋਹਨ ਚਾਵਲਾ, ਹਰਸ ਅਰੋੜਾ, ਵਿਨੋਦ ਸਚਦੇਵਾ, ਜਨਰਲ ਸਕੱਤਰ ਜਗਮੋਹਨ ਸਿੰਘ ਜੱਗੀ ਅਤੇ ਕੈਸੀਅਰ ਤਰਸੇਮ ਚਾਵਲਾ ਆਦਿ ਨੇ ਦੱਸਿਆ ਕਿ ਅਰੂੜ ਜੀ ਮਹਾਰਾਜ ਦਾ ਜਨਮ ਦਿਵਸ 26 ਮਈ ਨੂੰ ਸਥਾਨਕ ਮੋਗਾ ਰੋਡ ’ਤੇ ਵਿਜੇ ਨਗਰ ਵਿਖੇ ਸਥਿੱਤ ਸ਼ਕਤੀ ਸਥਲ ਮਾਂ ਦੁਰਗਾ ਮੰਦਿਰ ਵਿਖੇ ਮਨਾਇਆ ਜਾਵੇਗਾ। ਉਨਾਂ ਕਿਹਾ ਕਿ ਸੱਦਾ ਪੱਤਰ ਵਾਲਾ ਇਹ ਵਿਸ਼ੇਸ਼ ਕਾਰਡ ਸਭਾ ਦੇ ਹਰ ਮੈਂਬਰ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਹੋਰ ਸੰਸਥਾਵਾਂ ਨੂੰ ਵੀ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸਭਾ ਵਲੋਂ ਲਏ ਗਏ ਫੈਸਲੇ ਅਨੁਸਾਰ ਅਰੂੜ ਮਹਾਰਾਜ ਦੇ ਜਨਮ ਦਿਵਸ ਸਬੰਧੀ ਵਧਾਈ ਵਾਲੇ ਫਲੈਕਸ ਬੋਰਡ ਸਭਾ ਦੇ ਹਰ ਮੈਂਬਰ ਵੱਲੋਂ ਆਪਣੇ-ਆਪਣੇ ਕਾਰੋਬਾਰੀ ਸਥਾਨ ਜਾਂ ਘਰਾਂ ਆਦਿ ’ਤੇ ਲਾਏ ਜਾ ਰਹੇ ਹਨ। ਇਸ ਦੌਰਾਨ ਅਰੋੜਾ ਮਹਾਂਸਭਾ ਦੇ ਯੂਥ ਵਿੰਗ ਦੇ ਪ੍ਰਧਾਨ ਡਾ. ਗਗਨ ਅਰੋੜਾ, ਹਰੀਸ਼ ਧੀਂਗੜਾ, ਨਰਿੰਦਰ ਬੈੜ, ਵਿਪਨ ਬਿੱਟੂ ਅਤੇ ਪ੍ਰਸਿੱਧ ਮੰਚ ਸੰਚਾਲਕ ਵਰਿੰਦਰ ਕਟਾਰੀਆ ਨੇ ਦੱਸਿਆ ਕਿ ਇਹ ਫਲੈਕਸ ਬੋਰਡ 30 ਮਈ ਤੱਕ ਇਨਾਂ ਸਥਾਨਾਂ ’ਤੇ ਲੱਗੇ ਰਹਿਣਗੇ। ਉਨਾਂ ਦੱਸਿਆ ਕਿ ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਅਰੋੜਾ ਮਹਾਂਸਭਾ ਵੱਲੋਂ ਜਿੱਥੇ ਅਰੋੜਾ ਬਰਾਦਰੀ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਉੱਥੇ ਸਮਾਜ ਲਈ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਖੂਨਦਾਨ ਵਰਗੇ ਅਨੇਕਾਂ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਦੌਰਾਨ ਹਾਜਰ ਸਮੂਹ ਮੈਂਬਰਾਂ ਵੱਲੋਂ ਹਰ ਸੁੱਖ-ਦੁੱਖ ਦੀ ਘੜੀ ’ਚ ਇੱਕ-ਦੂਜੇ ਨਾਲ ਖੜੇ ਹੋਣ ਦਾ ਸੰਕਲਪ ਵੀ ਲਿਆ ਗਿਆ।