ਕੋਟਕਪੂਰਾ, 28 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰੋੜਾ ਮਹਾਂਸਭਾ ਕੋਟਕਪੂਰਾ ਦੀ ਸਾਲ 2025-2027 ਦੀ ਚੋਣ ਕਰਨ ਲਈ ਸਭਾ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੀ ਮੀਟਿੰਗ ਸਥਾਨਕ ਦਸ਼ਮੇਸ਼ ਮਾਰਕੀਟ ਵਿਖੇ ਮਨਮੋਹਨ ਸਿੰਘ ਚਾਵਲਾ ਅਤੇ ਜਗਦੀਸ਼ ਛਾਬੜਾ ਦੀ ਅਗਵਾਈ ਹੇਠ ਹੋਈ। ਸਭਾ ਦੇ ਮੌਜੂਦਾ ਅਹੁਦੇਦਾਰਾਂ ਦਾ ਕਾਰਜਕਾਲ ਪੂਰਾ ਹੋਣ ’ਤੇ ਅਗਲੇ ਦੋ ਸਾਲਾਂ ਲਈ ਨਵੀਂ ਟੀਮ ਦੀ ਚੋਣ ਕਰਨ ਸਬੰਧੀ ਪ੍ਰੋਗਰਾਮ ਉਲੀਕਣ ਲਈ ਬੀਤੇ ਦਿਨੀਂ ਇੱਕ ਮੀਟਿੰਗ ਸਥਾਨਕ ਫੇਰੂਮਾਨ ਚੌਂਕ ਵਿਖੇ ਕੀਤੀ ਗਈ ਸੀ, ਜਿਸ ਤੋਂ ਬਾਅਦ ਇੱਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਸਭਾ ਦੇ ਵਟਸਐਪ ਗਰੁੱਪ ਵਿੱਚ ਇੱਕ ਸੁਨੇਹਾ ਪਾ ਕੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਅਗਲੇ ਦੋ ਸਾਲਾਂ ਲਈ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਲਈ ਆਪਣੀ ਸਲਾਹ ਇਸ ਕਮੇਟੀ ਦੇ ਮੈਂਬਰਾਂ ਨੂੰ ਵਟਸਐਪ, ਫੋਨ ਜਾਂ ਖੁਦ ਮਿਲ ਕੇ ਦਿੱਤੀ ਜਾਵੇ। ਅੱਜ ਦੀ ਇਸ ਮੀਟਿੰਗ ਦੌਰਾਨ ਇਸ ਕਮੇਟੀ ਦੇ ਮੈਂਬਰਾਂ ਮਨਮੋਹਨ ਸਿੰਘ ਚਾਵਲਾ, ਜਗਦੀਸ਼ ਛਾਬੜਾ, ਵੇਦ ਅਰੋੜਾ, ਟੀ.ਆਰ. ਅਰੋੜਾ, ਵਿਨੋਦ ਸਚਦੇਵਾ, ਹਰਸ਼ ਅਰੋੜਾ, ਨਰਿੰਦਰ ਬਾਬਾ ਮਿਲਕ ਅਤੇ ਰਵਿੰਦਰ ਰੂਬੀ ਨੇ ਸਭਾ ਦੇ ਮੈਂਬਰਾਂ ਵੱਲੋਂ ਨਵੀਂ ਟੀਮ ਦੀ ਚੋਣ ਲਈ ਦਿੱਤੇ ਗਏ ਵਿਚਾਰਾਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਨਵੀਂ ਟੀਮ ਦੀ ਚੋਣ ਲਈ ਜਨਰਲ ਹਾਊਸ ਦੀ ਮੀਟਿੰਗ ਸੇਤੀਆ ਰੈਸਟੋਰੈਂਟ ਨੇੜੇ ਫੇਰੂਮਾਨ ਚੋਂਕ ਵਿਖੇ 28 ਮਾਰਚ ਨੂੰ ਰਾਤ 8:00 ਵਜੇ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਵੇਦ ਅਰੋੜਾ, ਟੀ.ਆਰ. ਅਰੋੜਾ ਤੇ ਵਿਨੋਦ ਸਚਦੇਵਾ ਨੇ ਦੱਸਿਆ ਕਿ ਜਨਰਲ ਹਾਊਸ ਦੀ ਇਸ ਮੀਟਿੰਗ ਦੌਰਾਨ ਸਰਭਸੰਮਤੀ ਨਾਲ ਅਰੋੜਾ ਮਹਾਂਸਭਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਸਮੂਹ ਮੈਂਬਰਾਂ ਨੂੰ ਇਸ ਜਨਰਲ ਹਾਊਸ ਦੀ ਮੀਟਿੰਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ।
