ਫਰੀਦਕੋਟ 20 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਕ੍ਰਾਂਤੀਕਾਰੀ ਮਦਨ ਲਾਲ ਢੀਗਰਾ ਦੀ ਜੈਯੰਤੀ ਮਨਾਉਣ ਲਈ ਅਰੋੜਾ ਮਹਾ ਸਭਾ ਦੇ ਪ੍ਰਧਾਨ ਰਮੇਸ਼ ਕੁਮਾਰ ਗੇਰਾ ਅਤੇ ਮਹਿਲਾ ਪਤੰਜਲੀ ਯੋਗ ਸਮਿਤੀ ਦੇ ਪ੍ਰਧਾਨ ਸ੍ਰੀਮਤੀ ਗੀਤਾ ਗੇਰਾ ਦੀ ਰਹਿਨਮਾਈ ਹੇਠ ਇੱਕ ਸਮਾਗਮ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰਸਟ ਵਿਖੇ ਕੀਤਾ ਗਿਆ।
ਇਸ ਸਮਾਗਮ ਦੀ ਸ਼ੁਰੂਆਤ ਤੇ ਸਭ ਮੈਂਬਰਾਂ ਨੇ ਸ਼੍ਰੀ ਮਦਨ ਲਾਲ ਢੀਗਰਾ ਜੀ ਦੀ ਫੋਟੋ ਨੂੰ ਨਤਮਸਤਕ ਹੁੰਦਿਆਂ ਹੋਇਆਂ ਅਮਰ ਰਹੇ ਅਮਰ ਰਹੇ ਦੇ ਜੈਕਾਰੇ ਵੀ ਲਾਏ।
ਅਰੋੜਾ ਮਹਾਂ ਸਭਾ ਦੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਦੱਸਿਆ ਕਿ ਕ੍ਰਾਂਤੀਕਾਰੀ ਮਦਨ ਲਾਲ ਢੀਗਰਾ ਜੀ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਜੰਮਪਲ ਸਨ ਉਹ ਬਹੁਤ ਹੀ ਵਧੀਆ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਨੂੰ ਅੰਗਰੇਜ਼ ਸਰਕਾਰ ਨੇ ਰਾਏ ਸਾਹਿਬ ਦੀ ਉਪਾਧੀ ਨਾਲ ਨਿਵਾਜਿਆ ਹੋਇਆ ਸੀ, ਪਰ ਉਹਨਾਂ ਨੇ ਸਾਰੇ ਐਸ਼ੋ ਰਾਮ ਛੱਡਦੇ ਹੋਏ ਕ੍ਰਾਂਤੀ ਦੇ ਰਾਹ ਨੂੰ ਚੁਣਿਆ, ਜਿਸ ਕਰਕੇ ਉਹਨਾਂ ਨੂੰ ਘਰੋਂ ਬੇ ਦਖਲ ਵੀ ਕਰ ਦਿੱਤਾ ਗਿਆ ਸੀ ।ਉਹਨਾਂ ਨੇ ਅੰਗਰੇਜ਼ਾਂ ਦੀ ਸਰਕਾਰ ਦੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਅਤੇ ਸਰ ਕਰਜਨ ਨੂੰ ਪੰਜ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਜਿਸ ਸਦਕਾ ਉਹਨਾਂ ਨੂੰ ਫਾਂਸੀ ਦਾ ਹੁਕਮ ਹੋਇਆ ਉਹਨਾਂ ਨੇ 26 ਸਾਲ ਦੀ ਉਮਰ ਵਿੱਚ ਬੜੇ ਫਖਰ ਨਾਲ ਫਾਂਸੀ ਦੇ ਰੱਸੇ ਨੂੰ ਚੁੰਮਿਆ।
ਪ੍ਰਧਾਨ ਰਮੇਸ਼ ਗੇਰਾ ਨੇ ਅਤੇ ਗੀਤਾ ਗੇਰਾਂ ਨੇ ਸਭ ਆਏ ਹੋਏ ਮੈਂਬਰਾਂ ਨੂੰ ਜੀ ਆਇਆ ਕਹਿੰਦੇ ਹੋਇਆ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀ ਬਰਸੀ ਅਤੇ ਜਨਮ ਦਿਨ ਇਸੇ ਤਰ੍ਹਾਂ ਮਨਾਉਣੇ ਚਾਹੀਦੇ ਹਨ।
ਇਸ ਮੌਕੇ ਤੇ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਸਰਪਰਸਤ,ਰਾਜੇਸ਼ ਸੁਖੀਜਾ ਬਲਦੇਵ ਰਾਜ, ਰਕੇਸ਼ ਕਟਾਰੀਆ ਹਣੀ ਗੇਰਾ ,ਦਿਨੇਸ਼ ਮੁਖਿਜਾ ,ਮਾਸਟਰ ਸਾਹਿਲ ਕੁਮਾਰ, ਕੇਵਲ ਕ੍ਰਿਸ਼ਨ ਕਟਾਰੀਆ ਤੋਂ ਇਲਾਵਾ ਮਹਿਲਾ ਯੋਗ ਸਮਿਤੀ ਦੇ ਸਰੋਜ ਗੁਪਤਾ ,ਗੁਡ ਮਨ ਚੰਦਾ, ਚੰਚਲ ਖੰਨਾ, ਮਧੂ ਗਰਗ ,ਮਮਤਾ ਅਰੋੜਾ ,ਕਮਲ ਚੋਪੜਾ, ਜੋਤੀ ਗੇਰਾ, ਸ਼ਿਵਾਨੀ ਗੇਰਾ, ਊਸ਼ਾ ਚਾਵਲਾ, ਮੰਜੂ ਸਖੀਜਾ ,ਕੁਸਮ ਗਖੜ ,ਰੋਜੀ ਕਕੜ, ਰੀਤੂ ਗੇਰਾ ਅਤੇ ਰਾਜ ਗੇਰਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਹਿਲਾਵਾਂ ਹਾਜ਼ਰ ਸਨ।