ਫਰੀਦਕੋਟ 4 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਅਰੋੜਾ ਮਹਾਂ ਸਭਾ ਫਰੀਦਕੋਟ ਨੇ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰਸਟ ਦੇ ਹਾਲ ਵਿਖੇ 108 ਤੁਲਸੀ ਦੇ ਬੂਟੇ ਵੰਡਣ ਦਾ ਲੰਗਰ ਲਾਇਆ। ਜਿੱਥੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਮਹਿਲਾ ਮੰਡਲੀ ਗੀਤਾ ਗੇਰਾ, ਚੰਚਲ ਖੰਨਾ, ਸਰੋਜ ਗੁਪਤਾ ,ਰਮੇਸ਼ ਮਨਚੰਦਾ, ਰੋਜੀ ਕੱਕੜ, ਕੁਸਮ ਗਖੜ, ਸੰਗੀਤਾ ਗੇਰਾ, ਨੀਲਮ ਰਾਣੀ, ਸ਼ਿਵਾਨੀ ਗੇਰਾ, ਸੋਨੀਆ ਭਾਂਬਰੀ, ਰੀਤੂ ਗੇਰਾ, ਬਿਮਲਾ ਰਾਣੀ, ਮੀਨਾਕਸ਼ੀ ਮਿੱਤਲ ,ਅਦਿੱਤੀ ਗੇਰਾ, ਪਲਵੀ ਗੇਰਾ, ਅਤੇ ਬੀਨੂ ਕਟਾਰੀਆ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਹਿਲਾ ਮੈਂਬਰਾਂ ਵੱਲੋਂ ਤੁਲਸੀ ਵਿਵਾਹ ਦਾ ਆਯੋਜਨ ਕੀਤਾ ਗਿਆ ਸੀ।
ਤੁਲਸੀ ਮਾਤਾ ਅਤੇ ਸ਼੍ਰੀ ਸਾਲਿਗ ਰਾਮ ਦੇ ਵਿਆਹ ਦਾ ਆਯੋਜਨ ਪੰਡਿਤ ਅਧੀਵੇਸ਼ ਪਰਾਸ਼ਰ ਜੀ ਵੱਲੋਂ ਵਿਧੀ ਪੂਰਵਕ ਕਰਵਾਉਂਦਿਆਂ ਹੋਇਆ ਦੱਸਿਆ ਕਿ ਅੱਜ ਦੇ ਦਿਨ ਤੁਲਸੀ ਦੇ ਬੂਟੇ ਘਰੇ ਲਾਉਣ ਦਾ ਬਹੁਤ ਹੀ ਮਹੱਤਵ ਹੈ। ਜਿਸ ਨਾਲ ਸਾਰੇ ਪਰਿਵਾਰ ਵਿੱਚ ਤੰਦਰੁਸਤੀਆਂ, ਖੁਸ਼ੀਆਂ ਅਤੇ ਆਪਸੀ ਪਿਆਰ ਦਾ ਵਾਧਾ ਹੁੰਦਾ ਹੈ। ਸ੍ਰੀ ਰਾਧਾ ਕ੍ਰਿਸ਼ਨ ਮੰਦਰ ਮਹਿਲਾ ਭਜਨ ਮੰਡਲੀ ਵੱਲੋਂ ਵਿਆਹ ਦੇ ਮੌਕੇ ਤੇ ਬੜੀ ਹੀ ਸ਼ਰਧਾ ਨਾਲ ਭਜਨ ਕੀਰਤਨ, ਅਤੇ ਆਰਤੀ ਕੀਤੀ ਗਈ । ਸੰਗਤ ਵੱਲੋਂ ਵਿਆਹ ਦੇ ਤੋਹਫੇ ਵੀ ਭੇਂਟ ਕੀਤੇ ਗਏ। ਆਰਤੀ ਉਪਰੰਤ ਕੁਲਚੇ ਛੋਲੇ ਦਾ ਲੰਗਰ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ।
ਤੁਲਸੀ ਦੇ ਬੂਟਿਆਂ ਨੂੰ ਵੰਡਣ ਲਈ ਅਰੋੜਾ ਮਹਾਂ ਸਭਾ ਦੇ ਪ੍ਰਧਾਨ ਰਮੇਸ਼ ਕੁਮਾਰ ਗੇਰਾ, ਸਕੱਤਰ ਦਰਸ਼ਨ ਲਾਲ ਚੁੱਘ ,ਖਜਾਨਚੀ ਦਿਨੇਸ਼ ਮਖੀਜਾ ਤੋਂ ਇਲਾਵਾ ਸੀਨੀਅਰ ਮੈਂਬਰ ਐਡਵੋਕੇਟ ਦਰਸ਼ਨ ਕੁਮਾਰ ਅਰੋੜਾ, ਸੰਦੀਪ ਮੌਂਗਾ, ਪਰਵੀਨ ਕੁਮਾਰ ਚਾਵਲਾ, ਵਿਸ਼ਾਲ ਅਰੋੜਾ, ਬਿਸ਼ਨ ਕੁਮਾਰ ਅਰੋੜਾ, ਨਿਵੇਸ਼ ਗੇਰਾ, ਸਾਹਿਲ ਡੰਗ, ਇੰਜੀ ਬਲਵੰਤ ਰਾਏ ਅਰੋੜਾ, ਹਰੀ ਚੰਦ ਅਰੋੜਾ, ਕਾਲਾ ਕੁਮਾਰ ਗੇਰਾ, ਰਾਜਨ ਨਾਗਪਾਲ ਅਤੇ ਹਿਮਾਂਸ਼ੂ ਗੇਰਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੇ ਹਾਜ਼ਰੀ ਲਵਾਈ ਅਤੇ ਤੁਲਸੀ ਵਿਆਹ ਦਾ ਆਨੰਦ ਮਾਣਿਆ।

