ਹੁਣ ਕੋਟਕਪੂਰਾ ਵਿੱਚ ਮਿਲੇਗੀ ਯੂਪੀਐਸਸੀ, ਨੀਟ, ਜੇ.ਈ.ਈ. ਆਦਿ ਦੀ ਕੋਚਿੰਗ : ਡਾ ਮਨਜੀਤ ਸਿੰਘ ਢਿੱਲੋਂ
ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਲਫਾ ਕੰਪਿਊਟਰ ਐਜੂਕੇਸ਼ਨ ਸੈਂਟਰ ਫਰੀਦਕੋਟ ਵਿਖੇ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਸ ਕੋਟਕਪੂਰਾ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਗਏ ਸੈਮੀਨਾਰ ਦੌਰਾਨ ਕਾਲਜ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਵਿਜਡਮ ਕੋਟਾ ਕਲਾਸਾਂ ਦੇ ਡਾਇਰੈਕਟਰ ਵਿਨੋਦ ਵਰਮਾ ਨੇ ਬੱਚਿਆਂ ਨੂੰ ਯੂਪੀਐਸਸੀ, ਨੀਟ, ਜੇ.ਈ.ਈ. ਆਦਿ ਦੀ ਤਿਆਰੀ ਸਬੰਧੀ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਡਾਇਰੈਕਟਰ ਵਿਨੋਦ ਵਰਮਾ ਨੇ ਦੱਸਿਆ ਕਿ ਸਾਰੀਆਂ ਸੰਸਥਾਵਾਂ ਨਾਲੋਂ ਬਹੁਤ ਹੀ ਘੱਟ ਫੀਸ ਵਿੱਚ ਇਹ ਸਾਰੇ ਕੋਰਸਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਦੱਸਿਆ ਕਿ ਡਾ ਮਨਜੀਤ ਸਿੰਘ ਢਿੱਲੋਂ ਇਸ ਗੱਲ ਤੋਂ ਚਿੰਤਤ ਹਨ ਕਿ ਪੰਜਾਬ ਦੀ ਮੂਹਰਲੀ ਕਤਾਰ ਦੀ ਅਫਸਰਸ਼ਾਹੀ ਦੇ ਉੱਚ ਅਹੁਦਿਆਂ ’ਤੇ ਹੋਰਨਾ ਰਾਜਾਂ ਤੋਂ ਆਉਣ ਵਾਲੇ ਅਫਸਰ ਬਿਰਾਜਮਾਨ ਹੁੰਦੇ ਹਨ, ਜਦਕਿ ਪਹਿਲਾਂ ਪੰਜਾਬ ਦੇ ਆਈ ਏ ਐਸ, ਆਈਪੀਐਸ, ਪੀਸੀਐਸ ਵਰਗੇ ਵੱਡੇ ਅਫਸਰ ਹੋਰਨਾ ਰਾਜਾਂ ਵਿੱਚ ਦੇਖੇ ਜਾਂਦੇ ਸਨ। ਉਹਨਾਂ ਦੱਸਿਆ ਕਿ ਡਾ ਢਿੱਲੋਂ ਨੇ ਚੰਡੀਗੜ੍ਹ, ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਬਠਿੰਡਾ ਵਰਗੇ ਵੱਡੇ ਸ਼ਹਿਰਾਂ ਤੋਂ ਬਹੁਤ ਹੀ ਘੱਟ ਅਰਥਾਤ ਮਾਮੂਲੀ ਫੀਸਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਕੋਚਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ, ਤਾਂ ਜੋ ਪੰਜਾਬੀ ਨੌਜਵਾਨ ਹੋਰਨਾ ਰਾਜਾਂ ਵਿੱਚ ਵੀ ਵੱਡੇ ਵੱਡੇ ਅਫਸਰਾਂ ਦੀਆਂ ਕੁਰਸੀਆਂ ’ਤੇ ਦਿਖਾਈ ਦੇਣ। ਅਲਫਾ ਕੰਪਿਊਟਰ ਐਜੂਕੇਸ਼ਨ ਸੈਂਟਰ ਦੇ ਡਾਇਰੈਕਟਰ ਵਿਕਾਸ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਉਣੇ ਸਮਾਜ ਲਈ ਬਹੁਤ ਜਰੂਰੀ ਹਨ, ਤਾਂ ਜੋ ਬੱਚੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਵਧੀਆ ਕੋਰਸਾਂ ਦੀ ਤਿਆਰੀ ਕਰਕੇ ਉੱਚੇ ਅਹੁਦਿਆਂ ’ਤੇ ਪਹੁੰਚ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ।
