ਕੋਟਕਪੂਰਾ, 23 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲ੍ਹਾ 111 ਨੌਰਥ ਦੀ 15ਵੀਂ ਕਾਨਫਰੰਸ ਅਲਾਅ ਸੁਭਾਸ਼ ਮੰਗਲਾ ਫਾਉਂਡਰ ਅਲਾਇੰਸ ਕਲੱਬ ਪੰਜਾਬ ਦੀ ਦਿਸ਼ਾ-ਨਿਰਦੇਸ਼ ਅਨੁਸਾਰ ਹੋਈ ਅਤੇ ਮਨਜਿੰਦਰ ਸਿੰਘ ਬੌਬੀ ਮਦਾਨ ਜਿਲ੍ਹਾ ਗਵਰਨਰ ਦੀ ਰਹਿਨੁਮਾਈ ਹੇਠ ਹੋਟਲ ਦਾਸਤਾਨ, ਫਰੀਦਕੋਟ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਬਠਿੰਡਾ, ਰਾਮਪੁਰਾ ਫੂਲ, ਕੋਟਕਪੂਰਾ, ਸ਼੍ਰੀ ਮੁਕਤਸਰ ਸਾਹਿਬ, ਜ਼ੀਰਾ, ਬਰਗਾੜੀ ਦੀਆਂ ਕਲੱਬਾਂ ਦੇ 80 ਤੋਂ ਜਿਆਦਾ ਡੇਲੀਗੇਟ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਪੰਜਾਬ ਅਲਾਇੰਸ ਦੇ ਫਾਉਂਡਰ ਅਤੇ ਇੰਟਰਨੈਸਨਲ ਕਲੱਬ ਦੇ ਸੀਨੀਅਰ ਆਗੂ ਅਲਾਅ ਸੁਭਾਸ਼ ਮੰਗਲਾ ਸਨ, ਜਦਕਿ ਅਲਾਅ ਇੰਦਰਜੀਤ ਸਿੰਘ ਮਦਾਨ ਫੰਕਸ਼ਨ ਚੇਅਰਮੈਨ, ਅਲਾਅ ਨਿਰੰਜਨ ਸਿੰਘ ਰੱਖੜਾ ਕੋ ਚੇਅਰਮੈਨ, ਅਲਾਅ ਜਤਿੰਦਰ ਚਾਵਲਾ ਸਾਬਕਾ ਜਿਲ੍ਹਾ ਗਵਰਨਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਾਨਫਰੰਸ ਦੀ ਸ਼ੁਰੂਆਤ ਜਯੋਤੀ ਜਗਾ ਕੇ ਕੀਤੀ ਗਈ। ਅਲਾਅ ਇੰਦਰਜੀਤ ਸਿੰਘ ਮਦਾਨ ਨੇ ਸਾਰੇ ਆਏ ਹੋਏ ਮੈਂਬਰਾਂ ਨੂੰ ਜੀ ਆਇਆ ਕਿਹਾ। ਸਾਰੇ ਮੈਂਬਰਾਂ ਨੇ ਮਿਲਕੇ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਕੀਤੀ। ਸਮਾਗਮ ਦੌਰਾਨ ਅਲਾਇੰਸ ਕਲੱਬ ਜਿਲ੍ਹਾ 111 ਨੌਰਥ ਦੀ 2026-27 ਦੇ ਲਈ ਜਿਲ੍ਹਾ ਗਵਰਨਰ ਅਤੇ ਵਾਈਸ ਜਿਲ੍ਹਾ ਗਵਰਨਰ ਦੀ ਚੋਣ ਕੀਤੀ ਗਈ, ਜਿਸ ਵਿੱਚ ਅਲਾਅ ਓਮ ਪ੍ਰਕਾਸ਼ ਗੋਇਲ ਨੂੰ ਸਰਬਸੰਮਤੀ ਨਾਲ ਜਿਲ੍ਹਾ ਗਵਰਨਰ ਅਤੇ ਅਲਾਅ ਬਲਵਿੰਦਰ ਸਿੰਘ ਸਿਬੀਆ ਨੂੰ ਵਾਈਸ ਜਿਲ੍ਹਾ ਗਵਰਨਰ ਚੁਣੇ ਜਾਣ ’ਤੇ ਹਾਊਸ ਵਿੱਚ ਹਾਜ਼ਰ ਤਮਾਮ ਮੈਂਬਰਾਂ ਵੱਲੋਂ ਜ਼ੋਰਦਾਰ ਤਾੜੀਆਂ ਮਾਰ ਕੇ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਅਲਾਅ ਸੁਭਾਸ਼ ਮੰਗਲਾ ਨੇ ਆਪਣੇ ਆਨਲਾਈਨ ਭਾਸ਼ਣ ਦੌਰਾਨ ਬੋਲਦਿਆਂ ਜਿਲ੍ਹਾ ਗਵਰਨਰ ਅਲਾਅ ਓਮ ਪ੍ਰਕਾਸ਼ ਗੋਇਲ ਅਤੇ ਵਾਈਸ ਜਿਲ੍ਹਾ ਗਵਰਨਰ ਅਲਾਅ ਬਲਵਿੰਦਰ ਸਿੰਘ ਸਿਬੀਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੰਤਰਰਾਸ਼ਟਰੀ ਅਲਾਇੰਸ ਕਲੱਬ ਦੁਨੀਆ ਦੀ ਸਭ ਤੋਂ ਵੱਧ ਤੇਜ਼ ਗਤੀ ਨਾਲ ਅੱਗੇ ਚੱਲ ਰਹੀ ਸੰਸਥਾ ਹੈ। ਉਹਨਾ ਇਹ ਵੀ ਕਿਹਾ ਕਿ ਇਸ ਸੰਸਥਾ ਦਾ ਮੈਂਬਰ ਹੋਣਾ ਆਪਣੇ ਆਪ ਲਈ ਫ਼ਖ਼ਰ ਦੀ ਗੱਲ ਹੈ। ਉਹਨਾ ਕਲੱਬਾਂ ਨੂੰ ਜਿੱਥੇ ਵੱਧ ਤੋਂ ਵੱਧ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕੀਤਾ ਉੱਥੇ ਉਹਨਾ ਨੇ ਹੋਰ ਨਵੀਆਂ ਕਲੱਬਾਂ ਬਣਾਉਣ ਤੇ ਵੀ ਜੋਰ ਦਿੱਤਾ। ਅਲਆ ਓਮ ਪ੍ਰਕਾਸ਼ ਗੋਇਲ ਇਲੈਕਟਡ ਜਿਲ੍ਹਾ ਗਵਰਨਰ ਨੇ ਆਪਣੀ ਟੀਮ ਦੀ ਘੋਸ਼ਣਾ ਕਰਦੇ ਹੋਏ ਅਲਾਅ ਰਮੇਸ਼ ਅਹੂਜਾ ਜਿਲ੍ਹਾ ਸੈਕਟਰੀ, ਅਲਾਅ ਚੰਦਰ ਪ੍ਰਕਾਸ਼ ਅਰੋੜਾ ਜਿਲ੍ਹਾ ਖਜਾਨਚੀ ਅਤੇ ਅਲਾਅ ਬਲਜਿੰਦਰ ਸਿੰਘ ਬੱਲੀ ਜਿਲ੍ਹਾ ਪੀ.ਆਰ.ਓ. ਘੋਸ਼ਿਤ ਕੀਤਾ ਗਿਆ ਅਤੇ ਆਪਣੇ ਭਾਸ਼ਣ ਦੌਰਾਨ ਨਵੀਆਂ ਘੋਸ਼ਣਾਵਾਂ ਵੀ ਕੀਤੀਆਂ ਗਈਆਂ। ਇਸ ਮੌਕੇ ਅਲਾਅ ਮੈਂਬਰਾਂ ਵੱਲੋਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਅਲਾਇੰਸ ਕਲੱਬ ਬਰਗਾੜੀ ਦੇ ਮਜੂਦਾ ਪ੍ਰਧਾਨ ਅਲਾਅ ਬਲਵਿੰਦਰ ਸਿੰਘ ਸਿਬੀਆ ਨੇ ਵਾਈਸ ਜਿਲ੍ਹਾ ਗਵਰਨਰ ਬਣਨ ਦੀ ਖੁਸ਼ੀ ਤੇ ਤਮਾਮ ਮੈਂਬਰਾਂ ਨੂੰ ਤੋਹਫ਼ੇ ਦੇਕੇ ਨਵਾਜਿਆ। ਮਜੂਦਾ ਜਿਲ੍ਹਾ ਗਵਰਨਰ ਮਨਜਿੰਦਰ ਸਿੰਘ ਬੌਬੀ ਮਦਾਨ ਵੱਲੋਂ ਹਰ ਕਲੱਬ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਤੋਹਫ਼ੇ ਭੇਟ ਕੀਤੇ ਗਏ। ਸਟੇਜ ਦੀ ਭੂਮਿਕਾ ਅਲਾਅ ਮਨਦੀਪ ਸਿੰਘ ਸਰਾਂ ਨੇ ਬਾਖੂਬ ਨਿਭਾਈ ਅਤੇ ਆਪਣੀ ਸ਼ਾਇਰੀ ਅੰਦਾਜ਼ ਨਾਲ ਸਭ ਨੂੰ ਆਪਣੇ ਵੱਲ ਖਿੱਚੀਆਂ। ਸਮਾਗਮ ਦੌਰਾਨ ਵੱਖ-ਵੱਖ ਕਲੱਬਾਂ ਤੋਂ ਅਲਾਅ ਅਮਨਦੀਪ ਕੌਰ ਸਰਾਂ, ਅਲਾ ਮੋਨਿਕਾ ਗੋਇਲ, ਅਲਾਅ ਨੰਦਨੀ, ਅਲਾਅ ਰਜਨੀ, ਅਲਾਅ ਨਛੱਤਰ ਪੁਰਬਾ, ਅਲਾਅ ਅਸ਼ੋਕ ਸੇਠੀ, ਅਲਾਅ ਡਾਕਟਰ ਵਿਸ਼ੇਸ਼ ਬੁੱਧੀਰਾਜਾ, ਅਲਾਅ ਐਡਵੋਕੇਟ ਰਾਕੇਸ਼ ਸੇਠੀ, ਅਲਾਅ ਸੁਖਜੰਤ ਸਿੰਘ, ਅਲਾਅ ਜੋਗਿੰਦਰ ਸਿੰਘ, ਅਲਾਅ ਗੁਰਸੇਵਕ ਸਿੰਘ, ਅਲਾਅ ਸੁਖਰਾਜ ਗੋਂਦਰਾ, ਪੱਪੂ ਢਿੱਲੋਂ, ਗਗਨਦੀਪ ਸਿੰਘ ਕੈਨੇਡਾ, ਸੁਰਿੰਦਰ ਕੌਰ, ਪਰਵਿੰਦਰ ਕੌਰ, ਵਿਜੈ ਛਾਬੜਾ, ਰਾਜ ਨਾਰੰਗ, ਸਿਮਰਨ ਮੱਕੜ, ਮਾ. ਹਰੀ ਚੰਦ ਧੀਂਗੜਾ, ਅਲਾਅ ਵਿਜੈ ਮੋਂਗਾ, ਅਲਾਅ ਸਤਿੰਦਰ ਸਚਦੇਵਾ, ਅਲਾਅ ਗੁਰਬਖਸ਼ ਸਿੰਘ, ਅਲਾਅ ਬਲਜੀਤ ਸਿੰਘ ਖੀਵਾ, ਅਲਾਅ ਚਰਨਦਾਸ ਗਰਗ, ਅਲਾਅ ਰਿੰਕੂ ਗਰਗ ਮਾਜੂਦ ਰਹੇ।

