ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਲਾਲੇਆਨਾ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਤਕਰੀਬਨ 100 ਬੱਚਿਆਂ ਦੇ ਦੰਦਾਂ ਅਤੇ ਡੇਂਗੂ ਜਾਗਰੂਕਤਾ ਬਾਰੇ ਦੱਸਿਆ ਗਿਆ। ਦੰਦਾਂ ਦੇ ਡਾਕਟਰ ਪਾਰਸ ਅਰੋੜਾ ਨੇ ਬੱਚਿਆਂ ਨੂੰ ਦੰਦਾਂ ਨੂੰ ਕਿਵੇਂ ਤੰਦਰੁਸਤ ਰੱਖਿਆ ਜਾਂਦਾ ਹੈ, ਬਾਰੇ ਜਾਣਕਾਰੀ ਦਿੱਤੀ ਅਤੇ ਦੰਦਾਂ ਦਾ ਚੈੱਕਅਪ ਕੀਤਾ। ਇਸ ਤੋਂ ਬਾਅਦ ਡਾਕਟਰ ਹਿਮਾਂਸ਼ੂ ਨੇ ਡੇਂਗੂ ਤੋਂ ਬਚਾਅ ਕਰਨ ਦੇ ਸਾਧਨ ਬਾਰੇ ਜਾਣਕਾਰੀ ਦਿੱਤੀ। ਕਲੱਬ ਦੇ ਪਾਸਟ ਜਿਲ੍ਹਾ ਗਵਰਨਰ ਅਲਾਅ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਲਾਲੇਆਣਾ ਕਲੱਬ ਵੱਲੋਂ ਪਿਛਲੇ 2 ਸਾਲਾਂ ਤੋਂ ਗੋਦ ਲਿਆ ਹੋਇਆ ਹੈ ਅਤੇ ਕਲੱਬ ਜਰੂਰਤਮੰਦ ਬੱਚਿਆਂ ਨੂੰ ਓਹਨਾ ਦੀ ਜਰੂਰਤ ਦਾ ਸਮਾਨ ਮੁਹਈਆ ਕਰਵਾਉਂਦਾ ਰਹਿੰਦਾ ਹੈ। ਅਲਾਅ ਮਨਦੀਪ ਸਿੰਘ ਸਰਾਂ ਅਤੇ ਅਲਾਅ ਚੰਦਰ ਪ੍ਰਕਾਸ਼ ਅਰੋੜਾ ਨੇ ਦੱਸਿਆ ਕੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਵੱਲੋਂ ਸਰਦੀ ਤੋਂ ਬਚਣ ਲਈ ਸਕੂਲ ਦੇ ਬੱਚਿਆਂ ਨੂੰ ਟੋਪੀਆਂ, ਦਸਤਾਨੇ, ਕੰਨਪਟੀ, ਜੁਰਾਬਾਂ ਦਿੱਤੀਆਂ ਗਈਆਂ ਅਤੇ ਕਿਤਾਬਾਂ, ਕਾਪੀਆਂ ਅਤੇ ਹੋਰ ਪੜਾਈ ਲਈ ਸਮੱਗਰੀ ਦਿੱਤੀ ਗਈ। ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਅਲਾਅ ਰਮੇਸ਼ ਅਹੂਜਾ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੂੰ ਟੂਥਪੇਸਟ ਅਤੇ ਟੂਥਬਰੱਸ਼ ਵੀ ਦਿੱਤੇ ਗਏ, ਤਾਂ ਜ਼ੋ ਦੰਦਾਂ ਨੂੰ ਤੰਦਰੁਸਤ ਰੱਖਿਆ ਜਾ ਸਕੇ। ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਅਲਾਅ ਬਲਜੀਤ ਸਿੰਘ ਖੀਵਾ ਨੇ ਬੱਚਿਆਂ ਨੂੰ ਸੇਧ ਦਿੰਦਿਆਂ ਕਿਹਾ ਕਿ ਆਪਣੇ ਮਾਤਾ ਪਿਤਾ ਅਤੇ ਸਕੂਲ ਟੀਚਰ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਜ਼ੋ ਭਵਿਖ ਵਿੱਚ ਨਵੀਆਂ ਬੁਲੰਦੀਆਂ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਂਪ ਵਿੱਚ ਮਾਜੂਦ ਅਲਾਅ ਵਰਿੰਦਰ ਸਿੰਘ ਅਰਨੇਜਾ, ਅਲਾਅ ਸੰਦੀਪ ਕਟਾਰੀਆ, ਅਲਾਅ ਗੁਰਮੀਤ ਸਿੰਘ ਮਠਾੜੂ, ਕਰੋੜੀ ਮੱਲ ਮਿੱਤਲ, ਸਰਪੰਚ ਜਸਵਿੰਦਰ ਸਿੰਘ ਖਾਲਸਾ, ਸਤਪਾਲ ਅਰੋੜਾ ਪ੍ਰਧਾਨ ਨਿਰੋਗ ਬਾਲ ਆਸ਼ਰਮ, ਡਾ. ਪਰਮਜੀਤ ਸਿੰਘ, ਮਹੰਤ ਬਾਬਾ ਪਰਸਨ ਦਾਸ, ਕੁਲਦੀਪ ਸਿੰਘ ਚਮੇਲੀ ਅਤੇ ਸਕੂਲ ਸਟਾਫ਼ ਨਿਤਿਨ ਮਲਿਕ, ਕਮਲਜੀਤ ਕੌਰ, ਮੀਨੂ ਗੋਇਲ, ਸਿਮਰਜੀਤ ਕੌਰ, ਰੂਪ ਰਾਣੀ ਆਦਿ ਵੀ ਹਾਜ਼ਰ ਸਨ।

