ਅਲਾਅ ਮਨਦੀਪ ਸਿੰਘ ਸਰਾਂ ਪ੍ਰਧਾਨ ਅਤੇ ਅਲਾਅ ਬਸੰਤ ਨਰੂਲਾ ਬਣੇ ਸੈਕਟਰੀ : ਓ.ਪੀ. ਗੋਇਲ
ਕੋਟਕਪੂਰਾ, 21 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਲਾਇੰਸ ਕਲੱਬ ਕੋਟਕਪੂਰਾ ਸਿਟੀ-111 ਨੌਰਥ ਦੀ ਸਾਲਾਨਾ ਮੀਟਿੰਗ ਅਲਾਅ ਓਮ ਪ੍ਰਕਾਸ਼ ਗੋਇਲ ਵਾਈਸ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸੇਤੀਆ ਹੋਟਲ ਕੋਟਕਪੂਰਾ ਵਿਖੇ ਹੋਈ। ਮੀਟਿੰਗ ਵਿੱਚ ਅਲਾਅ ਰਾਜ ਕੁਮਾਰ ਨਾਰੰਗ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਮ.ਓ.ਸੀ. ਦੀ ਭੂਮਿਕਾ ਅਲਾਅ ਬਲਜੀਤ ਸਿੰਘ ਖੀਵਾ ਜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੀਟਿੰਗ ਵਿੱਚ ਕੈਸ਼ੀਅਰ ਨੇ ਨਗਦੀ ਦੇ ਲੈਣ ਦੇਣ ਦਾ ਵੇਰਵਾ ਦਿੰਦਿਆਂ ਸਲਾਨਾ ਬਜਟ ਬਾਰੇ ਦੱਸਿਆ। ਮੀਟਿੰਗ ਦੌਰਾਨ ਪਹੁੰਚੇ ਹੋਏ ਸਾਰੇ ਅਲਾਅ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ 2026-27 ਦੀ ਯੋਜਨਾ ਤਿਆਰ ਕੀਤੀ। ਇਸ ਤੋਂ ਬਾਅਦ ਅਲਾਅ ਓਮ ਪ੍ਰਕਾਸ਼ ਗੋਇਲ ਵਾਈਸ ਜਿਲ੍ਹਾ ਗਵਰਨਰ ਵਲੋਂ ਅਲਾਅ ਮਨਦੀਪ ਸਿੰਘ ਸਰਾਂ ਨੂੰ 2026-27 ਸਾਲ ਲਈ ਪ੍ਰਧਾਨ ਐਲਾਨਿਆ ਗਿਆ ਅਲਾਅ ਸਰਾਂ ਨੇ ਅਲਾਅ ਬਸੰਤ ਨਰੂਲਾ ਨੂੰ ਸੈਕਟਰੀ, ਅਲਾਅ ਅਜੇ ਗੁਪਤਾ ਕੈਸ਼ੀਅਰ, ਅਲਾਅ ਅਜੇ ਮਨਚੰਦਾ ਪੀ.ਆਰ.ਓ., ਅਲਾਅ ਗਗਨਦੀਪ ਜਿੰਦਲ ਵਾਈਸ ਪ੍ਰਧਾਨ, ਅਲਾਅ ਬਲਜੀਤ ਸਿੰਘ ਖੀਵਾ ਵਾਈਸ ਪ੍ਰਧਾਨ, ਅਲਾਅ ਬਿੱਟਾ ਨਰੂਲਾ ਵਾਈਸ ਪ੍ਰਧਾਨ, ਅਲਾਅ ਰਮੇਸ਼ ਅਹੂਜਾ ਬੋਰਡ ਆਫ ਡਾਇਰੈਕਟਰ, ਅਲਾਅ ਦਰਸ਼ਨ ਅਹੂਜਾ ਬੋਰਡ ਆਫ ਡਾਇਰੈਕਟਰ, ਅਲਾਅ ਰਾਜੇਸ਼ ਮਿੱਤਲ ਬੋਰਡ ਆਫ ਡਾਇਰੈਕਟਰ, ਅਲਾਅ ਯਸ਼ਵਿੰਦਰ ਸੇਠੀ ਬੋਰਡ ਆਫ ਡਾਇਰੈਕਟਰ, ਅਲਾਅ ਵਿਜੈ ਬਾਂਸਲ ਬੋਰਡ ਆਫ ਡਾਇਰੈਕਟਰ, ਅਲਾਅ ਰਾਕੇਸ਼ ਸੇਠੀ ਪ੍ਰੋਜੈਕਟ ਇੰਚਾਰਜ, ਅਲਾਅ ਚੰਦਰ ਪ੍ਰਕਾਸ਼ ਅਰੋੜਾ ਸਲਾਹਕਾਰ ਪ੍ਰਧਾਨ ਅਤੇ ਜ਼ਿਲ੍ਹਾ ਗਵਰਨਰ, ਅਲਾਅ ਵਿਸ਼ੇਸ਼ ਬੁੱਧੀਰਾਜਾ ਮੈਡੀਕਲ ਪ੍ਰੋਜੈਕਟ ਇੰਚਾਰਜ, ਅਲਾਅ ਕਰਨ ਚੋਪੜਾ ਮੈਡੀਕਲ ਪ੍ਰੋਜੈਕਟ ਇੰਚਾਰਜ, ਅਲਾਅ ਰੋਹਿਤ ਮੋਂਗਾ ਮੈਡੀਕਲ ਪ੍ਰੋਜੈਕਟ ਇੰਚਾਰਜ, ਅਲਾਅ ਅਸ਼ੋਕ ਸੇਠੀ ਜੁਆਇੰਟ ਸੈਕਟਰੀ, ਗੋਪਾਲ ਵੋਹਰਾ ਪ੍ਰੋਜੈਕਟ ਇੰਚਾਰਜ ਐਨਵਾਇਰਮੈਂਟ ਅਲਾਅ ਸੁਰਿੰਦਰ ਸ਼ਿੰਦਾ ਸਹਾਇਕ ਕੈਸ਼ੀਅਰ ਲਾਇਆ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਨਿਰੋਗ ਬਾਲ ਆਸ਼ਰਮ ਦੇ ਮੁਖੀ ਸੱਤਪਾਲ ਅਰੋੜਾ, ਅਲਾਅ ਵਰਿੰਦਰਪਾਲ ਸਿੰਘ ਅਰਨੇਜਾ ਸੈਕਟਰੀ, ਅਲਾਅ ਕੋਸ਼ ਕਾਲੜਾ, ਅਲਾਅ ਬਲਜਿੰਦਰ ਸਿੰਘ ਬੱਲੀ, ਅਲਾਅ ਕਮਲ ਰਾਜਪੂਤ, ਅਲਾਇੰਸ ਕਲੱਬ ਕੋਟਕਪੂਰਾ ਸਿਟੀ ਵੋਮੈਨ ਤੋਂ ਅਲਾਅ ਅਮਨਦੀਪ ਕੌਰ ਸਰਾਂ, ਅਲਾਅ ਮੋਨਿਕਾ ਗੋਇਲ ਆਦਿ ਵੀ ਮੌਜੂਦ ਰਹੇ।
