ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਸ਼ਹਿਰ ਦੀ ਸੰਸਥਾ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਵਲੋਂ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਨੇੜਲੇ ਪਿੰਡ ਲਾਲੇਆਣਾ ਦੇ ਸਰਕਾਰੀ ਸਕੂਲ ਦੇ ਲਗਭਗ 85 ਬੱਚਿਆਂ ਨੂੰ ਜੁਰਾਬਾਂ, ਦਸਤਾਨੇ, ਕੰਨਪੱਟੀ ਆਦਿ ਗਰਮ ਕੱਪੜੇ ਦਿੱਤੇ ਗਏ ਅਤੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਵੱਲੋਂ ਡੇਂਗੂ ਜਾਗਰੂਕਤਾ ਲਈ ਇੱਕ ਪੋਸਟਰ ਵੀ ਰਿਲੀਜ਼ ਕੀਤੀ। ਸਰਪੰਚ ਜਸਵਿੰਦਰ ਸਿੰਘ ਖਾਲਸਾ ਨੇ ਇਸ ਕਾਰਜ ਨੂੰ ਨੇਕ ਕਾਰਜ ਦੱਸਿਆ ਅਤੇ ਕਿਹਾ ਕਿ ਸਮਾਜ ਸੇਵੀ ਸੰਸਥਾ ਵਲੋਂ ਕੀਤੇ ਜਾ ਰਹੇ ਕੰਮ ਸਲਾਘਾਯੋਗ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਵੀ ਕਲੱਬ ਦੇ ਇਸ ਕੰਮ ਦੀ ਸ਼ਲਾਘਾ ਕੀਤੀ । ਇਸ ਮੌਕੇ ਓ ਪੀ ਗੋਇਲ, ਚੰਦਰ ਅਰੋੜਾ ਪ੍ਰੋਜੈਕਟ ਇੰਚਾਰਜ, ਡਾ. ਸਤੀਸ਼ ਸ਼ਰਮਾ, ਬਿੱਟਾ ਨਰੂਲਾ, ਗਗਨਦੀਪ ਜਿੰਦਲ, ਜਤਿੰਦਰ ਚਾਵਲਾ ਸਾਬਕਾ ਜ਼ਿਲ੍ਹਾ ਗਵਰਨਰ, ਅਜੈ ਗੁਪਤਾ, ਐਲ.ਡੀ. ਮਹਿਰਾ , ਰੋਮੇਸ਼ ਆਹੂਜਾ, ਮਨਦੀਪ ਸਰਾਂ, ਪਵਨ ਭਾਰਤੀ, ਵਰਿੰਦਰ ਸਿੰਘ ਅਨੇਜਾ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ।
