200 ਦੀਵਿਆਂਗਜਨਾਂ ਅਤੇ ਬਜ਼ੁਰਗਾਂ ਦੇ ਉਪਕਰਣ ਕੀਤੇ ਗਏ ਪਾਸ
ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਅਤੇ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਦੀਵਿਆਂਗਜਨਾਂ ਅਤੇ ਬਜ਼ੁਰਗਾਂ ਲਈ ਕੋਟਕਪੂਰਾ ਦੇ ਏ.ਐਮ.ਜੀ. ਐਜੂਕੇਸ਼ਨ ਵਿਖੇ ਅਸੈਸਮੈਂਟ ਕੈਂਪ ਲਾਇਆ ਗਿਆ। ਜਿਸ ਵਿੱਚ ਤਕਰੀਬਨ 200 ਦੀਵਿਆਂਗਜਨਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਰੁਦਰਾ ਆਸਰਾ ਸੈਂਟਰ ਤੋਂ ਡਾ. ਸੁਸ਼ੀਲ, ਡਾਕਟਰ ਰਵੀ, ਡਾ. ਗੌਤਮ ਪਾਂਡੇ, ਡਾਕਟਰ ਰੇਖਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਦੀਵਿਆਂਗਜਨਾਂ ਅਤੇ ਬਜ਼ੁਰਗਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ਦੌਰਾਨ ਤਕਰੀਬਨ 200 ਦੀਵਿਆਂਗਜਨਾਂ ਅਤੇ ਬਜ਼ੁਰਗਾਂ ਦੇ ਉਪਕਰਣ ਪਾਸ ਕੀਤੇ ਗਏ ਅਤੇ ਕੈਂਪ ਵਿੱਚ ਆਏ ਲੋਕਾਂ ਲਈ ਛਬੀਲ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ, ਛਬੀਲ ਦੀ ਸੇਵਾ ਗੁਰਮੁੱਖ ਸਿੰਘ ਭੁੱਲਰ ਐਮ.ਸੀ. ਨੇ ਸੰਭਾਲੀ। ਸ਼੍ਰੀ ਮੁਕਤਸਰ ਸਾਹਿਬ ਤੋਂ ਉਚੇਚੇ ਤੌਰ ’ਤੇ ਪਹੁੰਚੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਸਾਬਕਾ ਜਿਲ੍ਹਾ ਗਵਰਨਰ ਐਲੀ ਨਿਰੰਜਨ ਸਿੰਘ ਰੱਖੜਾ ਨੇ ਕਿਹਾ ਕੇ ਦੀਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਣ ਮੁਹਈਆ ਕਰਵਾ ਕੇ ਦੀਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ, ਜ਼ੋ ਕਿ ਕਲੱਬ ਦਾ ਸ਼ਲਾਘਾਯੋਗ ਉੱਦਮ ਹੈ ਅਤੇ ਓਹਨਾ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਚੰਗੇ ਕੰਮ ਕੀਤੇ ਜਾ ਰਹੇ ਹਨ। ਅਲਾਇੰਸ ਕਲੱਬ ਇੰਟਰਨੇਸ਼ਨਲ 111 ਦੇ ਉੱਪ ਜਿਲ੍ਹਾ ਗਵਰਨਰ ਐਲੀ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਇਹ ਕੈਂਪ ਰੁਦਰਾ ਆਸਰਾ ਸੈਂਟਰ, ਬਠਿੰਡਾ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ ਇਸ ਕੈਂਪ ਦਾ ਮੁੱਖ ਮਨੋਰਥ ਦੀਵਿਆਂਗਜਨਾਂ ਅਤੇ ਬਜ਼ੁਰਗਾਂ ਦੀ ਭਲਾਈ ਇੱਕ ਉਪਰਾਲਾ ਹੈ ਤਾਂ ਜ਼ੋ ਦੀਵਿਆਂਗਜਨਾਂ ਨੂੰ ਸਮਾਜ ਵਿੱਚ ਵਿਚਰਨ ਦਾ ਮੌਕਾ ਮਿਲੇ ਅਤੇ ਬਜ਼ੁਰਗਾਂ ਦਾ ਮਾਣ ਸਤਿਕਾਰ ਬਣਿਆ ਰਹੇ। ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਦੇ ਪ੍ਰਧਾਨ ਐਲੀ ਮਨਤਾਰ ਸਿੰਘ ਮੱਕੜ ਨੇ ਦੱਸਿਆ ਕਿ ਇਸ ਕੈਂਪ ਵਿਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ.ਟੀ.ਈ. (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਣਾਂ ਲਈ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਗਈ। ਕਲੱਬ ਦੇ ਪ੍ਰੋਜੈਕਟ ਇੰਚਾਰਜ ਐਲੀ ਮਨਦੀਪ ਸਿੰਘ ਸਰਾਂ ਨੇ ਦੱਸਿਆ ਜਿੰਨਾ ਦੀਵਿਆਂਗਜਨਾਂ ਅਤੇ ਬਜ਼ੁਰਗਾਂ ਦੇ ਉਪਕਰਣ ਪਾਸ ਕੀਤੇ ਗਏ ਹਨ, ਉਹਨਾ ਨੂੰ ਆਉਣ ਵਾਲੇ ਦਿਨਾਂ ਵਿੱਚ ਸਹਾਇਕ ਉਪਕਰਣ ਵੰਡ ਸਮਾਰੋਹ ਦੌਰਾਨ ਉਪਕਰਣ ਮੁਹੱਈਆ ਕਰਵਾ ਦਿੱਤੇ ਜਾਣਗੇ। ਕਲੱਬ ਦੇ ਜਿਲ੍ਹਾ ਕੈਬਨਿਟ ਕੈਸ਼ੀਅਰ ਐਲੀ ਚੰਦਰ ਪ੍ਰਕਾਸ਼ ਅਰੋੜਾ ਨੇ ਕਿਹਾ ਕੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਸਮਾਜ ਭਲਾਈ ਦੇ ਕੈਂਪ ਲੱਗਦੇ ਰਹਿਣਗੇ। ਇਸ ਕੈਂਪ ਦੇ ਮਹਿਮਾਨ ਅਤੇ ਸਹਿਯੋਗੀ ਡਾ. ਐਲੀ ਬਲਵਿੰਦਰ ਸਿੰਘ ਬਰਗਾੜੀ ਅਤੇ ਐਲੀ ਹਰਦੀਪ ਸ਼ਰਮਾ ਜੀ ਦਾ ਵਿਸ਼ੇਸ਼ ਤੌਰ ’ਤੇ ਕਲੱਬ ਵੱਲੋਂ ਸਵਾਗਤ ਕੀਤਾ ਗਿਆ। ਇਸ ਕੈਂਪ ਵਿੱਚ ਉੱਪਰ ਤੋਂ ਇਲਾਵਾ ਹੇਠ ਲਿਖੇ ਐਲੀ ਮੈਂਬਰ ਮਾਜੂਦ ਰਹੇ ਐਲੀ ਜਤਿੰਦਰ ਚਾਵਲਾ, ਐਲੀ ਗਗਨਦੀਪ ਜਿੰਦਲ, ਐਲੀ ਚੰਦਰ ਗਰਗ, ਐਲੀ ਵਰਿੰਦਰ ਸਿੰਘ ਅਰਣੇਜਾ, ਐਲੀ ਵਿਸ਼ੇਸ਼ ਬੁੱਧੀਰਾਜਾ, ਐਲੀ ਅਮਰੀਕ ਬਰਾੜ, ਐਲੀ ਹਰਮਨ ਬਰਾੜ, ਐਲੀ ਬਸੰਤ ਨਰੂਲਾ, ਐਲੀ ਬਿੱਟਾ ਨਰੂਲਾ, ਐਲੀ ਨਛੱਤਰ ਸਿੰਘ ਪੁਰਬਾ, ਐਲੀ ਰਾਕੇਸ਼ ਸੇਠੀ, ਐਲੀ ਅਸ਼ੋਕ ਸੇਠੀ, ਐਲੀ ਸਤੀਸ਼ ਸ਼ਰਮਾ, ਐਲੀ ਇੰਦਰਜੀਤ ਮਦਾਨ, ਐਲੀ ਸੰਦੀਪ ਕਟਾਰੀਆ, ਐਲੀ ਸੁਰਿੰਦਰ ਸਿੰਘ ਸ਼ਿੰਦਾ, ਐਲੀ ਰਾਜੇਸ਼ ਮਿੱਤਲ, ਐਲੀ ਜੋਂਗਿੰਦਰ ਸਿੰਘ ਮੱਕੜ ਬਾਓ, ਐਲੀ ਵਿਜੈ ਬਾਂਸਲ, ਐਲੀ ਕੌਸ਼ਲ ਪ੍ਰਕਾਸ਼, ਐਲੀ ਨਰਿੰਦਰ ਸੇਠੀ ਆਦਿ।