ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਲਾਇੰਸ ਕਲੱਬ ਕੋਟਕਪੂਰਾ ਸਿਟੀ-111 ਵਲੋਂ ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਦੇ ਉਪਕਰਣ ਵੰਡ ਸਮਾਰੋਹ ਸੰਪੰਨ ਕੀਤਾ ਗਿਆ। ਕਲੱਬ ਵਲੋਂ ਤਕਰੀਬਨ 150 ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਦੇ ਜੋ ਉਪਕਰਣ ਵੰਡੇ ਗਏ ਹਨ, ਓਹਨਾ ਉਪਕਰਣਾਂ ਵਿੱਚ ਇਲੈਕਟਰੋਨਿਕ ਸਕੂਟਰੀ, ਟਰਾਈ ਸਾਈਕਲ, ਵਹੀਲ ਚੇਅਰ, ਸਮਾਰਟ ਫੋਨ, ਕੰਨਾਂ ਵਾਲਿਆਂ ਮਸ਼ੀਨਾਂ, ਸਪੋਰਟ ਬੈਲਟਾਂ, ਗੋਡਿਆਂ ਦੇ ਕੈਪ, ਖੁੰਡੀਆਂ, ਫੋੜੀਆਂ ਆਦਿ। ਕੈਂਪ ਵਿੱਚ ਆਏ ਲੋਕਾਂ ਲਈ ਚਾਹ ਦਾ ਲੰਗਰ ਲਾਇਆ ਗਿਆ, ਜਿਸਦੀ ਸੇਵਾ ਗੁਰਮੁੱਖ ਸਿੰਘ ਭੁੱਲਰ ਦੁਆਰਾ ਸੰਭਾਲੀ। ਕੈਂਪ ਵਿੱਚ ਰੁਦਰਾ ਆਸਰਾ ਸੈਂਟਰ ਤੋਂ ਡਾ. ਰਵੀ ਸ਼ਰਮਾ, ਡਾਕਟਰ ਵਿਨੇ, ਡਾਕਟਰ ਰੇਖਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਲੱਬ ਦੇ ਵਾਈਸ ਪ੍ਰਧਾਨ ਅਲਾਅ ਦਰਸ਼ਨ ਅਹੂਜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕਲੱਬ ਦੇ ਵਾਈਸ ਜਿਲ੍ਹਾ ਗਵਰਨਰ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਅਲਾਇੰਸ ਕਲੱਬ ਸਮਾਜਸੇਵਾ ਦੇ ਖੇਤਰ ਵਿੱਚ ਓਹਨਾ ਜਰੂਰਤ ਮੰਦ ਲੋਕਾਂ ਦੀ ਸੇਵਾ ਲਈ ਹਮੇਸ਼ਾ ਖੜ੍ਹਾ ਰਹਿੰਦਾ ਹੈ, ਜਿੰਨਾ ਵਿਅਕਤੀਆਂ ਨੂੰ ਇਸ ਦੀ ਜਰੂਰਤ ਹੈ। ਸ਼੍ਰੀ ਗੋਇਲ ਨੇ ਇਹ ਵੀ ਦੱਸਿਆ ਕਿ ਇਹ ਕੈਂਪ ਰੁਦਰਾ ਆਸਰਾ ਸੈਂਟਰ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਮੁਕਤਸਰ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਸਾਬਕਾ ਜਿਲ੍ਹਾ ਗਵਰਨਰ ਅਲਾਅ ਨਿਰੰਜਨ ਸਿੰਘ ਰੱਖੜਾ ਅਪੰਗ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਣ ਮੁਹੱਈਆ ਕਰਵਾ ਕੇ ਅਪੰਗ ਅਤੇ ਬਜ਼ੁਰਗਾਂ ਨੂੰ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ, ਜ਼ੋ ਕਿ ਕਲੱਬ ਦਾ ਸਲਾਘਾਯੋਗ ਉਪਰਾਲਾ ਹੈ। ਕਲੱਬ ਦੇ ਪ੍ਰੋਜੈਕਟ ਇੰਚਾਰਜ ਅਲਾਅ ਮਨਦੀਪ ਸਿੰਘ ਸਰਾਂ ਨੇ ਦੱਸਿਆ ਕੇ ਕਲੱਬ ਦੁਆਰਾ ਜਿਹੜੇ ਉਪਕਰਣ ਅਪੰਗ ਅਤੇ ਬਜ਼ੁਰਗਾਂ ਨੂੰ ਦਿੱਤੇ ਗਏ ਹਨ, ਓਹਨਾ ਦੀ ਕੀਮਤ ਲੱਖਾਂ ਰੁਪਏ ਹੈ, ਕਲੱਬ ਦਾ ਇਹ ਕਾਰਜ ਸਮਾਜ ਸੇਵਾ ਵਿੱਚ ਇੱਕ ਵੱਡਾ ਯੋਗਦਾਨ ਹੈ। ਕਲੱਬ ਦੇ ਜਿਲ੍ਹਾ ਕੈਬਿਨਟ ਖਜਾਨਚੀ ਅਲਾਅ ਚੰਦਰ ਪ੍ਰਕਾਸ਼ ਅਰੋੜਾ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਨੋਰਥ ਅਪੰਗ ਅਤੇ ਬਜ਼ੁਰਗਾਂ ਦੀ ਭਲਾਈ ਇੱਕ ਉਪਰਾਲਾ ਹੈ ਤਾਂ ਜ਼ੋ ਅਪੰਗ ਅਤੇ ਬਜ਼ੁਰਗਾਂ ਨੂੰ ਸਮਾਜ ਵਿੱਚ ਵਿਚਰਨ ਦਾ ਮੌਕਾ ਮਿਲੇ ਅਤੇ ਬਜ਼ੁਰਗਾਂ ਦਾ ਮਾਣ ਸਨਮਾਨ ਬਣਿਆ ਰਹੇ। ਕਲੱਬ ਦੇ ਸੈਕਟਰੀ ਅਲਾਅ ਵਰਿੰਦਰ ਸਿੰਘ ਅਰਨੇਜਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਲੱਬ ਵਲੋਂ ਅਜਿਹੇ ਸਮਾਜ ਭਲਾਈ ਦੇ ਕੈਂਪ ਲੱਗਦੇ ਰਹਿਣਗੇ। ਇਸ ਕੈਂਪ ਵਿੱਚ ਉਪਰੋਕਤ ਤੋਂ ਇਲਾਵਾ ਅਲਾਅ ਗਗਨਦੀਪ ਜਿੰਦਲ, ਅਲਾਅ ਐਡਵੋਕੇਟ ਰਾਕੇਸ਼ ਸੇਠੀ, ਅਲਾਅ ਸਤੀਸ਼ ਸ਼ਰਮਾ, ਅਲਾਅ ਰਮੇਸ਼ ਅਹੂਜਾ, ਅਲਾਅ ਗੁਰਮੀਤ ਸਿੰਘ ਮਠਾੜੂ, ਅਲਾਅ ਸੰਦੀਪ ਕੁਮਾਰ, ਅਲਾਅ ਇੰਦਰਜੀਤ ਸਿੰਘ ਮਦਾਨ, ਅਲਾਅ ਸੰਦੀਪ ਕਟਾਰੀਆ, ਅਲਾਅ ਅਸ਼ੋਕ ਸੇਠੀ, ਅਲਾਅ ਬਸੰਤ ਨਰੂਲਾ, ਅਲਾਅ ਕਮਲ ਰਾਜਪੂਤ, ਅਲਾਅ ਅਜੈ ਗੁਪਤਾ, ਅਲਾਅ ਸੰਦੀਪ ਸਿੰਘ ਸੰਧੂ, ਮਿਸ ਰਜਨੀ, ਮਿਸ ਨੰਦਨੀ, ਮਿਸ ਖੁਸ਼ੀ, ਡਾਕਟਰ ਸਲੋਨੀ ਵੀ ਹਾਜਰ ਸਨ।
