
ਅਹਿਮਦਗੜ 20 ਮਾਰਚ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ੍ਰੀ ਰਾਧਾ ਰਾਣੀ ਸਾਂਝੇ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਅਹਿਮਦਗੜ੍ਹ ਵਿਖੇ ਫੁੱਲਾਂ ਦੀ ਹੋਲੀ ਦਾ ਮਹਾਂ ਉਤਸਵ 24 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਰਮਨ ਸੂਦ ਤੇਜ ਕਾਂਸਲ ਲੈਕਚਰਾਰ ਲਲਿਤ ਗੁਪਤਾ ਰਾਜੇਸ਼ ਜੋਸ਼ੀ ਹੈਪੀ ਸੰਜੀਵ ਵਰਮਾ ਰਾਜੀਵ ਰਾਜੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ 24 ਮਾਰਚ ਸ਼ਾਮ 4 ਵਜੇ ਦੁਰਗਾ ਮਾਤਾ ਮੰਦਿਰ ਤੋਂ ਵਿਸ਼ਾਲ ਪਾਲਕੀ ਯਾਤਰਾ ਕੱਢੀ ਜਾ ਰਹੀ ਹੈ। ਇਹ ਪਾਲਕੀ ਯਾਤਰਾ ਅਹਿਮਦਗੜ੍ਹ ਸ਼ਹਿਰ ਦੀਆਂ ਕੁੰਜ ਗਲੀਆਂ ਵਿੱਚੋਂ ਹੁੰਦੀ ਹੋਈ ਪੂਰੇ ਸ਼ਹਿਰ ਵਿੱਚੋਂ ਫੁੱਲਾਂ ਦੀ ਹੋਲੀ ਖੇਡੇਗੀ। ਇਸ ਪਾਲਕੀ ਯਾਤਰਾ ਦੌਰਾਨ ਰਾਧਾ ਕ੍ਰਿਸ਼ਨ ਜੀ ਦੀ ਲੀਲਾ , ਮਹਾਰਾਸ ਤੋਂ ਇਲਾਵਾ ਡਾਂਡੀਆ ਰਾਸ ਅਤੇ ਕੁੰਜ ਬਿਹਾਰੀ ਜੀ ਦੀ ਮਹਾਂ ਆਰਤੀ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ। ਯਾਤਰਾ ਤੋਂ ਬਾਅਦ ਭਗਤਾਂ ਲਈ ਲੰਗਰ ਅਤੇ
ਛਪਪਣ ਭੋਗ ਦਾ ਪ੍ਰਬੰਧ ਕੀਤਾ ਜਾ ਗਿਆ ਹੈ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਪੂਰੀ ਟੀਮ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਹੋਲੀ ਮਹਾ ਉਤਸਵ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਿਤਾ ਸੋਫ਼ਤ ਨੈਨਸੀ ਜਿੰਦਲ ਸੋਨੂੰ ਗਰਗ ਵੰਦਨਾ ਗਰਗ ਮੀਨਾਕਸ਼ੀ ਗੁਪਤਾ ਰੀਤੂ ਗੋਇਲ ਆਰਤੀ ਸ਼ਰਮਾ ਸ਼ਸ਼ੀ ਜੋਸ਼ੀ ਸ਼ਾਰਦਾ ਸਿੰਗਲਾ ਪੂਨਮ ਕਾਂਤਾ ਢੰਡ ਭਾਵਨਾ ਪੂਜਾ ਸੂਦ ਮੰਜੀਸਠਾ ਗੁਪਤਾ ਵਨੀਤਾ ਵਰਮਾ ਵੇਦਿਕਾ ਵਰਮਾ ਰੀਟਾ ਰਾਣੀ ਮੁਕੇਸ਼ ਕੁਮਾਰ ਰਮੇਸ਼ ਚੰਦ ਘਈ ਰਾਮ ਦਿਆਲ ਲਵਿਸ਼ ਕੁਮਾਰ ਤੋਂ ਇਲਾਵਾ ਰਾਹੁਲ ਗਰਗ, ਰਿਤਿਕ ਵਰਮਾ, ਸੂਰਜ, ਸ਼ੁਭਮ ਕੁਮਾਰ, ਮਨੋਜ ਕੁਮਾਰ, ਸੰਜੀਵ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਾਜਿੰਦਰ ਗੋਇਲ, ਦੀਪਕ ਸਿੰਗਲਾ ਰਾਜੂ ਸਿੰਗਲਾ, ਲੈਕਚਰਾਰ ਲਲਿਤ ਗੁਪਤਾ ਨਿਸ਼ਾ ਗੋਇਲ ਸੁਨੀਤਾ ਜੋਸ਼ੀ ਰਕਸ਼ਾ ਜੋਸ਼ੀ ਸਮੇਤ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਪੂਰੀ ਟੀਮ ਅਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।