ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਅਤੇ ਹੋਰਨਾਂ ਦੇ ਅਚਾਨਕ ਦਿਹਾਂਤ ‘ਤੇ ਭਾਜਪਾ ਵੱਲੋਂ ਡੂੰਘਾ ਦੁੱਖ ਪ੍ਰਗਟ
ਕੋਟਕਪੂਰਾ, 14 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਇੰਚਾਰਜ ਸ਼੍ਰੀ ਵਿਜੈ ਰੁਪਾਨੀ ਜੀ ਦੇ ਅਹਿਮਦਾਬਾਦ ਜਹਾਜ ਹਾਦਸੇ ਵਿੱਚ ਅਚਾਨਕ ਹੋਏ ਦਿਹਾਂਤ ਉਪਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਰੀਦਕੋਟ ਜ਼ਿਲ੍ਹੇ ਦੇ ਯੁਵਾ ਮੋਰਚਾ ਤੇ ਮਹਿਲਾ ਮੋਰਚਾ ਨੇ ਸ਼ੋਕ ਸਭਾ ਦਾ ਆਯੋਜਨ ਕੋਟਕਪੂਰਾ ਵਿਖੇ ਕੀਤਾ। ਸ਼ੋਕ ਸਭਾ ਵਿਚ ਆਏ ਹੋਏ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਸ਼੍ਰੀ ਵਿਜੈ ਰੁਪਾਨੀ ਅਤੇ ਜਹਾਜ ਵਿਚ ਮੌਜੂਦ ਸਮੂਹ ਯਾਤਰੀਆਂ ਦੀ ਆਤਮਾ ਦੀ ਸ਼ਾਂਤੀ ਲਈ ਮੋਨ ਵਰਤ ਧਾਰਨ ਕਰਨ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਸ਼੍ਰੀ ਵਿਜੈ ਰੂਪਾਨੀ ਜੀ ਦੁਆਰਾ ਗੁਜਰਾਤ ਸੂਬੇ ਅਤੇ ਭਾਰਤੀ ਜਨਤਾ ਪਾਰਟੀ ਲਈ ਕੀਤੇ ਗਏ ਕੰਮਾਂ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਮਰਵੀਰ ਸਿੰਘ ਰੰਗਾ ਅਤੇ ਮਹਿਲਾ ਮੋਰਚਾ ਜ਼ਿਲ੍ਹਾ ਦੀ ਪ੍ਰਧਾਨ ਅੰਜੂ ਸ਼ਰਮਾ ਤੇ ਉਹਨਾਂ ਦੇ ਨਾਲ ਗਗਨ ਜੀ, ਸਾਬਕਾ ਵਾਈਸ ਪ੍ਰਧਾਨ ਮੁਕੇਸ਼ ਗਰਗ, ਹਿੰਮਤ ਕੁਮਾਰ, ਗੁਲਾਟੀ ਸਮੇਤ ਹੋਰ ਬੀਜੇਪੀ ਦੇ ਹੋਰ ਸੀਨੀਅਰ ਅਹੁਦੇਦਾਰ ਹਾਜ਼ਰ ਹੋਏ।