
ਕੋਟਕਪੂਰਾ, 19 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫਰੀਦ ਮੈਡੀਕਲ ਇੰਸਟੀਚਿਊਟ ਫਾਰ ਨਰਸਿੰਗ ਕੋਠੇ ਬੇਰ ਵਾਲੇ ਕੋਟਕਪੁਰਾ ਵਿਖੇ ਪ੍ਰਿੰਸੀਪਲ ਸਿਲਕੀ, ਪ੍ਰਧਾਨ ਕੌਰ ਸਿੰਘ ਸੰਧੂ ਤੇ ਚੇਅਰਮੈਨ ਲਵਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਤੇ ਸਮਾਜ ਸੇਵੀ ਸੰਸਥਾਵਾਂ ਅਨੂਵ੍ਰਤ ਵਿਸ਼ਵ ਭਾਰਤੀ ਇਕਾਈ ਜ਼ਿਲ੍ਹਾ ਫਰੀਦਕੋਟ, ਰੈਡ ਏਡ ਫਸਟ ਦੇ ਸਹਿਯੋਗ ਨਾਲ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਲੋਂ ਇਥੇ ਕਰਵਾਇਆ ਗਿਆ। ਮੁਖ ਵਕਤਾ ਮੇਦਾਂਤਾ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਅਤੇ ਸਰਜਨ ਡਾ: ਸੁਚੇਤ ਚੌਧਰੀ ਵੱਲੋਂ ਇਸ ਅਤਿ ਮਹੱਤਵਪੂਰਨ ਉਪਰ ਜਾਣਕਾਰੀ ਭਰਪੂਰ ਲੈਕਚਰ ਕੀਤਾ ਗਿਆ ਅਤੇ ਇਸਦੀ ਜ਼ਰੂਰਤ ਸੰਬੰਧੀ ਦਸਿਆ ਗਿਆ। ਡਾਕਟਰ ਚੌਧਰੀ ਨੇ ਅੰਗਦਾਨ ਦੀ ਅਹਿਮੀਅਤ ਦੱਸਦੇ ਹੋਇਆ ਕਈ ਵਾਰ ਕਿਸੇ ਘਟਨਾ ਕਰਕੇ ਦਿਮਾਗ ਦੇ ਫੇਲ ਹੋਣ ਤੇ ਬਾਕੀ ਸਰੀਰ ਦੇ ਜਿਉਂਦੇ ਹੋਣ ਦੀ ਸੂਰਤ ‘ਚ ਵਿਚ ਇਨਸਾਨ ਦਾ ਜਿਗਰ, ਪਿੱਤਾ, ਗੁਰਦੇ, ਫੇਫੜੇ, ਦਿਲ ਅਤੇ ਅੱਖਾਂ ਦਾਨ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਸੰਸਾਰ ਵਿੱਚ ਇਕ ਮਿਲੀਅਨ ਆਬਾਦੀ ਪਿੱਛੇ ਔਸਤਨ ਅੰਗਦਾਨ ਰੇਟ ਨੂੰ ਅੰਕੜਿਆਂ ਵਿਚ ਪੇਸ਼ ਕੀਤਾ। ਇਹ ਵੀ ਸਪੱਸ਼ਟ ਕੀਤਾ ਕਿ ਤੰਦਰੁਸਤੀ ਦੀ ਹਾਲਤ ਦੌਰਾਨ ਸਬੰਧਿਤ ਵਿਅਕਤੀ ਦੀ ਅੰਗਦਾਨ ਕਰਨ ਲਈ ਸਵੈ ਇੱਛਾ ਹੋਣ ਦੇ ਬਾਵਜੂਦ ਵੀ ਜੇਕਰ ਬਾਅਦ ਵਿਚ ਪਰਿਵਾਰ ਦੀ ਅਜਿਹਾ ਕਰਨ ਵਾਸਤੇ ਸਹਿਮਤੀ ਨਹੀਂ ਬਣਦੀ ਤਾਂ ਅੰਗਦਾਨ ਨਹੀਂ ਕੀਤੇ ਜਾ ਸਕਦੇ। ਸੋ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਕਤ ਅੰਕੜਿਆਂ ਨੂੰ ਦੇਖਦਿਆਂ ਭਾਰਤੀਆਂ ਲੋਕਾਂ ਨੂੰ ਹੋਰ ਜਾਣਕਾਰੀ ਦੇਣ ਦੀ ਅਤਿ ਜ਼ਰੂਰਤ ਹੈ, ਕਿਉਂਕਿ ਅੰਗਦਾਨ ਕਰਨਾ ਸਭ ਤੋਂ ਉੱਤਮ ਅਤੇ ਸਲਾਹੁਣਯੋਗ ਕੰਮ ਹੈ ਇਸਦੀ ਜਾਗਰੂਕਤਾ ਲਹਿਰ ਬਣਾਉਣ ਦੀ ਲੋੜ ਹੈ। ਇਸ ਮੌਕੇ ਅਨੂਵ੍ਰਤ ਵਿਸ਼ਵ ਭਾਰਤੀ ਇਕਾਈ ਜ਼ਿਲ੍ਹਾ ਫਰੀਦਕੋਟ ਦੇ ਨੁਮਾਇੰਦੇ ਇਲਾਕੇ ਕੋਟਕਪੂਰਾ ਦੇ ਉੱਘੇ ਸਮਾਜਸੇਵੀ ਉਦੇ ਰਣਦੇਵ ਨੇਂ ਆਪਣੇ ਤਜਰਬਿਆਂ ਰਾਹੀਂ ਵਿਦਿਆਰਥੀਆਂ ਨੂੰ ਹਮੇਸ਼ਾ ਵਧੀਆ ਸਿਹਤ, ਸਿਖਲਾਈ, ਮਿਹਨਤ, ਇਮਾਨਦਾਰੀ ਨਾਲ ਸਮਾਜ ਵਿਚ ਵਿਚਰਨ ਲਈ ਅਤੇ ਨਸ਼ਿਆਂ ਅਤੇ ਬੁਰੀਆਂ ਆਦਤਾਂ ਤੋਂ ਬਚਣ ਲਈ ਜਾਗਰੂਕ ਕੀਤਾ। ਉਨ੍ਹਾਂ ਇਸ ਵਧੀਆ ਅਦਾਰੇ ਵਿਚ ਚਲ ਰਹੇ ਕੋਰਸਾਂ ਅਤੇ ਸਕੂਲ ਮੈਨੇਜਮੈਂਟ ਦੇ ਉਪਰਾਲਿਆਂ ਪ੍ਰਤੀ ਤਸੱਲੀ ਪ੍ਰਗਟਾਈ।ਇਸ ਮੌਕੇ ਮੇਦਾਂਤਾ ਟੀਮ ਦੇ ਗਗਨਦੀਪ ਸਿੰਘ, ਵਾਈਸ ਪ੍ਰਿੰਸੀਪਲ ਅਤੇ ਅਧਿਆਪਕ ਰਮਨਦੀਪ ਕੌਰ, ਦੀਪੀਕਾ ਗਰੋਵਰ, ਅਮਨਦੀਪ ਕੌਰ, ਕਿਰਨਦੀਪ ਕੌਰ, ਮੋਨਿਕਾ ਗਰਗ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਹਾਜ਼ਰ ਰਹੇ।
