ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀ ਲੇਖਕਾਂ ਨੇ ਲਿਆ ਹਿੱਸਾ-ਪੁਸਤਕ ਰਿਲਿਜ਼, ਸਨਮਾਨ ਸਮਾਰੋਹ ਅਤੇ ਨਾਟਕ ਰਹੇ ਖਿੱਚ ਦਾ ਕੇਂਦਰ
ਅੰਮ੍ਰਿਤਸਰ 12 ਅਕਤੂਬਰ (ਜਗਦੀਸ਼ ਰਾਏ ਕੁਲਰੀਆਂ/ਵਰਲਡ ਪੰਜਾਬੀ ਟਾਈਮਜ਼)
ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਵੱਲੋਂ ਦੋ ਰੋਜ਼ਾ 30ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਲੋਕ ਮੰਚ ਪੰਜਾਬ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ’ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਂਵਾਲਾ (ਅੰਮ੍ਰਿਤਸਰ) ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਥਾਵਾਂ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਨੇਪਾਲ ਦੇ ਮਿੰਨੀ ਕਹਾਣੀ ਲੇਖਕਾਂ ਤੋਂ ਇਲਾਵਾ ਪੰਜਾਬ ਦੇ ਲੇਖਕਾਂ ਨੇ ਹਿੱਸਾ ਲਿਆ। ਪਹਿਲੇ ਦਿਨ ਦੇ ਉਦਘਾਟਨੀ ਸ਼ੈਸ਼ਨ ਵਿਚ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦ ਕਿ ਡਾ. ਲਖਵਿੰਦਰ ਜੌਹਲ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਅਤੇ ਡਾ. ਹਰਜਿੰਦਰ ਸਿੰਘ ਅਟਵਾਲ , ਜਨਰਲ ਸਕੱਤਰ ਪੰਜਾਬ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਨੇ ਪ੍ਰਧਾਨਗੀ ਕੀਤੀ। ਮੰਚ ਦੇ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਸਵਾਗਤੀ ਭਾਸ਼ਣ ਦਿੰਦਿਆ ਪੰਜਾਬੀ ਮਿੰਨੀ ਕਹਾਣੀ ਤੇ ਅੰਤਰਰਾਜੀ ਮਿੰਨੀ ਕਹਾਣੀ ਸਮਾਗਮਾਂ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਜਗਦੀਸ਼ ਰਾਏ ਕੁਲਰੀਆਂ ਨੇ ਦੋ ਦਿਨ ਚੱਲਣ ਵਾਲੇ ਇਸ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ। ਇਸ ਉਪਰੰਤ ਨੌਜਵਾਨ ਆਲੋਚਕ ਪ੍ਰੋ. ਗੁਰਦੀਪ ਢਿਲੋਂ ਨੇ ‘ਪੰਜਾਬੀ ਮਿੰਨੀ ਕਹਾਣੀ ਦਾ ਅਕਾਦਮਿਕ ਸਫ਼ਰ’ ਵਿਸ਼ੇ ਤੇ ਪੇਪਰ ਪੜ੍ਹਿਆ ਅਤੇ ਮਿੰਨੀ ਕਹਾਣੀ ਦੇ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਦੇ ਵਿਚ ਦੀ ਪ੍ਰਸੰਗਕਿਤਾ ਬਾਰੇ ਡੂੰਘਾਈ ਨਾਲ ਵਿਚਾਰ ਪੇਸ਼ ਕੀਤੇ। ਡਾ. ਅਸ਼ੋਕ ਭਾਟੀਆ ਨੇ ਇਸ ਪਰਚੇ ਦੇ ਹਵਾਲੇ ਨਾਲ ਗੱਲ ਕਰਦਿਆਂ ਹਿੰਦੀ ਲਘੂਕਥਾ ਦੇ ਵੱਖ ਵੱਖ ਪਸਾਰਾਂ ਬਾਰੇ ਗੱਲ ਕੀਤੀ। ਡਾ. ਮਨਜਿੰਦਰ ਸਿੰਘ ਨੇ ਖ਼ਲੀਲ ਜਿਬਰਾਨ ਅਤੇ ਹੋਰ ਦਾਰਸ਼ਨਿਕ ਗੱਲਾਂ ਕਰਦਿਆਂ ਮਿੰਨੀ ਕਹਾਣੀ ਦੀ ਮਹੱਤਤਾ ਨੂੰ ਉਭਾਰਿਆ ਅਤੇ ਇਸ ਦੇ ਸਾਹਿਤ ਵਿਚ ਯੋਗਦਾਨ ਦੀ ਗੱਲ ਕੀਤੀ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਮਿੰਨੀ ਕਹਾਣੀ ਦੀ ਇਹ ਸਮਰਥਾ ਹੀ ਹੈ ਕਿ ਇਸਨੂੰ ਲਗਾਤਾਰ ਪਾਠਕ੍ਰਮਾਂ ਦਾ ਹਿਸਾ ਬਣਾਇਆ ਜਾ ਰਿਹਾ ਹੈ। ਉਨਾਂ ਲੇਖਕਾਂ ਨੂੰ ਮਿਆਰੀ ਰਚਨਾਵਾਂ ਲਿਖਣ ਲਈ ਡੂੰਘਾ ਅਧਿਐਨ ਕਰਨ ਦੀ ਵੀ ਸਲਾਹ ਦਿੱਤੀ। ਡਾ. ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਇਸ ਵਿਧਾ ਵਿਚ ਹੋ ਰਹੇ ਜਥੇਬੰਦਕ ਕਾਰਜ ਇਸਨੂੰ ਅੱਗੇ ਲਿਜਾ ਰਹੇ ਹਨ। ਉਨਾਂ ਇਸ ਲਈ ਪੂਰੀ ਟੀਮ ਨੂੰ ਵਧਾਈ ਦਿਤੀ। ਇਸ ਸ਼ੈਸ਼ਨ ਵਿਚ ਪ੍ਰਧਾਨਗੀ ਮੰਡਲ ਵੱਲੋਂ ਮੈਗਜ਼ੀਨ ‘ਮਿੰਨੀ’ ਦਾ ਨਵਾਂ ਅੰਕ, ‘ਮੇਲਾ’ (ਸੰ: ਰਾਜਿੰਦਰ ਮਾਜ਼ੀ), ‘ਆਪਣੀ ਆਵਾਜ਼’ (ਸੰ: ਸੁਰਿੰਦਰ ਸਿੰਘ ਸੁੰਨੜ, ਡਾ. ਲਖਵਿੰਦਰ ਜੌਹਲ), ‘ਸ਼ਬਦ ਤਿ੍ਰੰਜਣ’ (ਮੰਗਤ ਕੁਲਜਿੰਦ) ਅਤੇ ਮਿੰਨੀ ਕਹਾਣੀ ਸੰਗ੍ਰਹਿ ‘ਸੁਕਰਾਤ ਦੀ ਪੇਸ਼ੀ’ (ਡਾ. ਸ਼ਿਆਮ ਸੁੰਦਰ ਦੀਪਤੀ), ‘ਸ਼ਬਦਾਂ ਦੇ ਰਖਵਾਲੇ’ ( ਸੰ: ਡਾ. ਦੀਪਤੀ, ਕੁਲਰੀਆਂ ਤੇ ਕੌਸ਼ਲ), ‘ਠੰਢੀ ਅੱਗ’ (ਸੀਮਾ ਵਰਮਾ), ‘ਮਨਮਰਜੀ ਦੇ ਦਿਨ’ (ਡਾ. ਦੀਪਤੀ), ‘ਖੂਹ ਦੀ ਆਵਾਜ਼’ (ਪਰਗਟ ਸਿੰਘ ਜੰਬਰ), ‘ਰੂਹ ਦੀਆਂ ਤੰਦਾਂ’ (ਦਰਸ਼ਨ ਸਿੰਘ ਬਰੇਟਾ) ‘ਕਿਰਦੀ ਜਵਾਨੀ-2’ (ਸੰ: ਡਾ. ਹਰਜਿੰਦਰਪਾਲ ਕੌਰ ਕੰਗ) ਤੇ ਪੁਸਤਕ ‘ਬਾਤਾਂ ਤੇ ਬਿਰਤਾਂਤ’ (ਸੁਰਿੰਦਰ ਸਿੰਘ ਸੁੰਨੜ) ਰਿਲੀਜ਼ ਕੀਤੀਆਂ ਗਈਆਂ। ਸਮਾਗਮ ਦਾ ਦੂਸਰਾ ਸੈਸ਼ਨ ‘ਚੋਣਵੀਆਂ ਮਿੰਨੀ ਕਹਾਣੀਆਂ ਦੇ ਪਾਠ’ ਨਾਲ ਸ਼ੁਰੂ ਹੋਇਆ, ਜਿਸ ਵਿਚ ਗੁਰਮੀਤ ਸਿੰਘ ਮਰਾੜ, ਸੋਮਾ ਕਲਸੀਆਂ, ਕੁਲਵਿੰਦਰ ਕੌਸ਼ਲ, ਦਰਸ਼ਨ ਸਿੰਘ ਬਰੇਟਾ, ਸੀਮਾ ਵਰਮਾ, ਡਾ. ਹਰਜਿੰਦਰਪਾਲ ਕੌਰ ਕੰਗ, ਕਾਂਤਾ ਰਾਏ ਭੋਪਾਲ, ਸੀਮਾ ਭਾਟੀਆ, ਸਨੇਹ ਗੋਸਵਾਮੀ, ਪਰਮਜੀਤ ਕੌਰ ਸ਼ੇਖੂਪੁਰ ਕਲਾਂ, ਸਰਿਤਾ ਬਘੇਲਾ ਭੋਪਾਲ, ਅਵਤਾਰ ਕਮਾਲ, ਡਾ. ਨੀਰਜ ਸੰਧਾਸ਼ੂ ਬਿਜਨੌਰ (ਉਤਰ ਪ੍ਰਦੇਸ਼), ਲਖਵਿੰਦਰ ਸਿੰਘ ਮੂਸਾ ਤੇ ਤਿ੍ਰਪਤਾ ਬਰਮੌਤਾ ਨੇ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਇਨਾਂ ਮਿੰਨੀ ਕਹਾਣੀਆਂ ਤੇ ਸ਼ੈਸ਼ਨ ਦੀ ਦੀ ਪ੍ਰਧਾਨਗੀ ਕਰ ਰਹੇ ਕਰਨਾਲ (ਹਰਿਆਣਾ) ਤੋਂ ਪਧਾਰੇ ਡਾ. ਅਸ਼ੋਕ ਭਾਟੀਆ ਅਤੇ ਪ੍ਰਸਿੱਧ ਚਿੰਤਕ ਡਾ. ਅਨੂਪ ਸਿੰਘ ਨੇ ਆਪਣੇ ਵਿਚਾਰ ਰੱਖੇ। ਇਸ ਸ਼ੈਸ਼ਨ ਦਾ ਸੰਚਾਲਨ ਬੀਰ ਇੰਦਰ ਬਨਭੌਰੀ ਨੇ ਕੀਤਾ। ਸਮਾਗਮ ਦਾ ਤੀਜਾ ਸ਼ੈਸਨ ਡਾ. ਦੀਪਾ ਕੁਮਾਰ, ਦਿੱਲੀ ਯੂਨੀਵਰਸਿਟੀ ਵੱਲੌਂ ਮੋਡਰੇਟ ਕੀਤਾ ਗਿਆ, ਜਿਸ ਵਿਚ ਗੁਰਮੀਤ ਰਾਮਪੁਰੀ, ਪਰਗਟ ਸਿੰਘ ਜੰਬਰ, ਦਵਿੰਦਰ ਪਟਿਆਲਵੀ, ਮਨਜੀਤ ਸਿੱਧੂ ਰਤਨਗੜ,ਰਾਜਦੇਵ ਕੌਰ ਸਿੱਧੂ, ਸੁਖਦਰਸ਼ਨ ਗਰਗ, ਰਣਜੀਤ ਆਜ਼ਾਦ ਕਾਂਝਲਾ, ਡਾ. ਗੁਰਵਿੰਦਰ ਅਮਨ, ਪਵਨਜੀਤ ਕੌਰ ਮੋਗਾ, ਬਲਰਾਜ ਕੁਹਾੜਾ, ਮਨਦੀਪ ਸਿਧੂ ਸਹਿਜ ਤੇ ਜਗਨ ਨਾਥ ਨੇ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਇਹਨਾਂ ਰਚਨਾਵਾਂ ਤੇ ਜਿਥੇ ਸ਼ੈਸਨ ਦੀ ਪ੍ਰਧਾਨਗੀ ਕਰ ਰਹੇ ਮੰਗਤ ਕੁਲਜਿੰਦ ਸੰਪਾਦਕ ਸ਼ਬਦ ਤਿ੍ਰੰਜਣ ਅਤੇ ਦਰਸ਼ਨ ਸਿੰਘ ਬਰੇਟਾ ਨੇ ਗੱਲਬਾਤ ਕੀਤੀ, ਉਥੇ ਡਾ. ਦੀਪਾ ਕੁਮਾਰ ਨੇ ਵੀ ਉਸਾਰੂ ਟਿਪਣੀਆਂ ਨਾਲ ਸੰਵਾਦ ਨੂੰ ਤੋਰਿਆ। ਪਰਮਜੀਤ ਕੌਰ ਸ਼ੇਖੂਪੁਰ ਕਲਾਂ ਨੇ ਧੰਨਵਾਦੀ ਸ਼ਬਦ ਕਹੇ। ਚੌਥਾ ਸ਼ੈਸ਼ਨ ‘ਹਿੰਦੀ ਲਘੂਕਥਾਵਾਂ ਦੇ ਪਾਠ’ ਦਾ ਸੀ, ਜਿਸਨੂੰ ਦਿਲੀ ਤੋਂ ਆਏ ਡਾ. ਬਲਰਾਮ ਅਗਰਵਾਲ ਨੇ ਚਲਾਇਆ। ਇਸ ਵਿਚ ਅਸ਼ੋਕ ਦਰਦ (ਡਲਹੌਜ਼ੀ), ਸ਼ਬਨਮ ਸੁਲਤਾਨਾ, ਸੰਤੋਸ਼ ਸੁਪੇਕਰ (ਉਜੈਨ), ਰਾਮ ਮੂਰਤ ਰਾਹੀ (ਇੰਦੌਰ), ਡਾ. ਵਰਸ਼ਾ ਡੋਬਲੇ (ਭੋਪਾਲ), ਸੁਨੀਤਾ ਪ੍ਰਕਾਸ਼, ਮਿ੍ਰਦੂਲ ਤਿਆਗੀ, ਸੰਜੇ ਆਰਜ਼ੂ ਬੜੌਤਵੀ ਨੇ ਰਚਨਾਵਾਂ ਦਾ ਪਾਠ ਕੀਤਾ। ਇਨਾਂ ਰਚਨਾਵਾਂ ਤੇ ਲਘੂਕਥਾ ਸ਼ੋਧ ਕੇਂਦਰ ਭੋਪਾਲ ਦੀ ਨਿਰਦੇਸ਼ਕ ਕਾਂਤਾ ਰਾਏ ਨੇ ਟਿਪਣੀਆਂ ਕੀਤੀਆਂ। ਧੰਨਵਾਦ ਡਾ. ਹਰਜਿੰਦਰਪਾਲ ਕੌਰ ਕੰਗ ਨੇ ਕੀਤਾ। ਪੰਜਵਾਂ ਸ਼ੈਸ਼ਨ ਦੇ ਮੁੱਖ ਮੋਡਰੇਟਰ ਪ੍ਰਸਿਧ ਚਿੰਤਕ ਡਾ. ਕੁਲਦੀਪ ਸਿੰਘ ਦੀਪ ਸਨ ਜਿੰਨਾਂ ਨੇ ਇਸ ਸ਼ੈਸਨ ਵਿਚ ਪੜੀਆਂ ਗਈਆਂ ਮਿੰਨੀ ਕਹਾਣੀਆਂ ਤੇ ਆਲੋਚਨਾਤਮਕ ਸਮੀਖਿਆ ਕੀਤੀ ਅਤੇ ਸਮੁੱਚੀਆਂ ਮਿੰਨੀ ਕਹਾਣੀਆਂ ਤੇ ਵਿਸਥਾਰਤ ਗੱਲ ਕੀਤੀ। ਇਸ ਸ਼ੈਸ਼ਨ ਵਿਚ ਰਾਜਿੰਦਰ ਰਾਣੀ, ਪਰਵੀਨ ਅਵੀ, ਸੰਦੀਪ ਸੋਖਲ, ਕਵਿਤਾ ਰਾਜਬੰਸ, ਸੁਖਵਿੰਦਰ ਦਾਨਗੜ, ਸਤਨਾਮ ਕੌਰ ਤੁਗਲਵਾਲਾ, ਬਲਜੀਤ ਕੌਰ, ਬੂਟਾ ਖਾਨ ਸੁੱਖੀ, ਕੁਲਵਿੰਦਰ ਕੁਮਾਰ ਤੇ ਗੁਰਜੀਤ ਕੌਰ ਅਜਨਾਲਾ ਨੇ ਆਪੋ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਹਰਭਜਨ ਸਿੰਘ ਖੇਮਕਰਨੀ ਨੇ ਪ੍ਰਧਾਨਗੀ ਟਿਪਣੀ ਕਰਦਿਆਂ ਲੇਖਕਾਂ ਨੂੰ ਪ੍ਰਤੀਬਧਤਾ ਨਾਲ ਇਸ ਵਿਧਾ ਨਾਲ ਜੁੜਨ ਦੀ ਸਲਾਹ ਦਿਤੀ। ਕੁਲਵਿੰਦਰ ਕੌਸ਼ਲ ਨੇ ਧੰਨਵਾਦ ਕੀਤਾ। ਪਹਿਲੇ ਦਿਨ ਦਾ ਆਖਰੀ ਸ਼ੈਸ਼ਨ ‘ਨਾਟਕ ਅਤੇ ਸਨਮਾਨ ਸਮਾਰੋਹ’ ਸੀ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ ਪਿੰਗਲਵਾੜਾ ਅਤੇ ਸ਼੍ਰੀ ਆਰ. ਪੀ. ਸਿੰਘ ਇੰਚਾਰਜ, ਡੈਫ ਐਂਡ ਡੰਬ ਸਕੂਲ ਪਿੰਗਲਵਾੜਾ ਸ਼ਾਮਿਲ ਹੋਏ। ਡਾ. ਇੰਦਰਜੀਤ ਕੌਰ ਨੇ ਪਿੰਗਲਵਾੜਾ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਈ ਨੂੰ ਚੇਤੰਨ ਕਰਨ ਵਾਲੀਆਂ ਰਚਨਾਵਾਂ ਦੀ ਸਿਰਜਣਾ ਕਰਨ। ਇਸ ਮੌਕੇ ਤੇ ਯੋਗਰਾਜ ਪ੍ਰਭਾਕਰ ਸੰਪਾਦਕ ਲਘੂਕਥਾ ਕਲਸ਼ ਦੇ ਸਹਿਯੋਗ ਨਾਲ ਸ਼੍ਰੀ ਰੌਸ਼ਨ ਫੂਲਵੀ ਯਾਦਗਾਰੀ ਮਿੰਨੀ ਕਹਾਣੀ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ 2023- ਅਣੂ ਦੇ ਸੰਪਾਦਕ ਸੁਰਿੰਦਰ ਕੈਲੇ, ਰਵੀ ਪ੍ਰਭਾਕਰ ਲਘੂਕਥਾ ਸਨਮਾਨ 2023-ਡਾ. ਰਾਮ ਕੁਮਾਰ ਘੋਟੜ, ਰਾਜਸਥਾਨ, ਊਸ਼ਾ ਪ੍ਰਭਾਕਰ ਲਘੂਕਥਾ ਸਨਮਾਨ 2023-ਡਾ. ਨੀਰਜਾ ਸ਼ਰਮਾਂ , ਬਿਜਨੌਰ (ਉਤਰ ਪ੍ਰਦੇਸ਼) ਨੂੰ ਪ੍ਰਦਾਨ ਕੀਤੇ ਗਏ। ਮਿੰਨੀ ਕਹਾਣੀ ਲੇਖਕ ਮੰਚ ਵੱਲੋਂ ਸ਼੍ਰੀ ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ 2023-ਸੋਮਾਂ ਕਲਸੀਆਂ, ਸ੍ਰ. ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਸਹਿਯੋਗੀ ਪੁਰਸਕਾਰ 2023 -ਕੁਲਦੀਪ ਅਰੋੜਾ ਅਤੇ ਅਮਰਜੀਤ ਸਿੰਘ ਸਰੀਂਹ ਏ ਐਸ ਆਈ ਯਾਦਗਾਰੀ ਮਿੰਨੀ ਕਹਾਣੀ ਆਲੋਚਕ ਪੁਰਸਕਾਰ 2023-ਡਾ. ਅਨੂਪ ਸਿੰਘ ਨੂੰ ਦਿੱਤੇ ਗਏ। ਇਸ ਮੌਕੇ ਤੇ ਡਾ. ਕੁਲਦੀਪ ਸਿੰਘ ਦੀਪ ਨੂੰ ‘ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ’ ਮਿਲਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਿੰਨੀ ਕਹਾਣੀ ਸੰਗ੍ਰਹਿ ‘ਅਰਸ਼ ਦੇ ਤਾਰੇ’ (ਰਣਜੀਤ ਆਜ਼ਾਦ ਕਾਂਝਲ) ‘ਅਣੂ’ ਦਾ ਨਵਾਂ ਅੰਕ (ਸੰ: ਸੁਰਿੰਦਰ ਕੈਲੇ), ‘ਕੁੱਜੇ ‘ਚ ਦਰਿਆ’ (ਮਿੰਨੀ ਕਹਾਣੀ ਸੰਗ੍ਰਹਿ) ਸੁਖਵਿੰਦਰ ਦਾਨਗੜ੍ਹ, ‘ਅਸ਼ੋਕ ਭਾਟੀਆ @ ਲਘੂਕਥਾ’-ਰਾਧੇ ਸ਼ਿਆਮ ਭਾਰਤੀਯ , ‘ਫਲੈਟ ਨੰਬਰ ਇਕੀਸ’- ਲਘੂਕਥਾ ਸੰਗ੍ਰਹਿ-ਰਾਮ ਮੂਰਤ ਰਾਹੀਂ, ‘ਅਨਵੀਕਸ਼ਣ” –ਸੰਤੋਸ਼ ਸੁਪੇਕਰ, ‘ਤਿ੍ਰਪਤ ਭੱਟੀ ਕੀ ਸ਼੍ਰੇਸ਼ਠ ਲਘੂਕਥਾਏਂ’ (ਸੰ: ਡਾ. ਹਰਪ੍ਰੀਤ ਸਿੰਘ ਰਾਣਾ, ਅਨੁ: ਹਰਦੀਪ ਸਭਰਵਾਲ) ਅਤੇ ‘ਜੰਗਲ ਮੇਂ ਆਦਮੀ’ (ਦੂਸਰਾ ਐਡੀਸ਼ਨ) ਡਾ. ਅਸ਼ੋਕ ਭਾਟੀਆ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਲੋਕ ਕਲਾ ਮੰਚ ਮਜੀਠਾ ਦੀ ਟੀਮ ਵੱਲੋਂ ਗੁਰਮੇਲ ਸ਼ਾਮਨਗਰ ਦੀ ਨਿਰਦੇਸ਼ਨਾ ਹੇਠ ਨਸ਼ੇ ਦੇ ਵਿਰੁੱਧ ਜਾਗਰੂਕ ਕਰਦੀਆਂ ਮਿੰਨੀ ਕਹਾਣੀਆਂ ਤੇ ਅਧਾਰਿਤ ਨਾਟਕ ‘ਜ਼ਿੰਦਗੀ ਜ਼ਿੰਦਾਬਾਦ’ ਖੇਡਿਆ ਗਿਆ, ਜਿਸਨੂੰ ਵੱਡੇ ਪੱਧਰ ਤੇ ਸਲਾਹਿਆ ਗਿਆ। ਇਸ ਸਮੇਂ 34ਵੇਂ ਮਿੰਨੀ ਕਹਾਣੀ ਮੁਕਾਬਲੇ ਦੇ ਜੇਤੂਆਂ ਗੁਰਮੀਤ ਸਿੰਘ ਮਰਾੜ, ਤਰਸੇਮ ਗੋਪੀ ਕਾ, ਡਾ. ਸੰਦੀਪ ਰਾਣਾ, ਬਲਜੀਤ ਕੌਰ, ਸੀਮਾ ਭਾਟੀਆ, ਪਰਮਜੀਤ ਕੌਰ ਸ਼ੇਖੂਪੁਰ ਕਲਾਂ ਤੇ ਮੰਗਤ ਕੁਲਜਿੰਦ ਨੂੰ ਸਨਮਾਨਿਤ ਕੀਤਾ ਗਿਆ।
ਦੂਜੇ ਦਿਨ ਦੀ ਸ਼ੁਰੂਆਤ ਪਿੰਗਲਵਾੜਾ ਸੰਸਥਾ ਦੇ ਵਾਰਡਾਂ ਦੇ ਦੌਰੇ ਨਾਲ ਸ਼ੁਰੂ ਹੋਈ। ਜਿਸ ਵਿਚ ਦੇਸ਼-ਵਿਦੇਸ਼ ਦੇ ਲੇਖਕਾਂ ਨੇ ਇਸ ਸੰਸਥਾ ਦੀ ਕਾਰਜਪ੍ਰਣਾਲੀ ਨੂੰ ਸਮਝਿਆ। ਇਸ ਉਪਰੰਤ ਪਹਿਲੇ ਸ਼ੈਸ਼ਨ ਦੀ ਸ਼ੁਰੂਆਤ ਹੋਈ, ਜਿਸ ਵਿਚ ਡਾ. ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲਾ ਲੰਡੇ, ਡਾ. ਨਵਜੋਤ ਕੌਰ ਲਵਲੀ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਨੇ ਮਿੰਨੀ ਕਹਾਣੀਆਂ ਦਾ ਪਾਠ ਕੀਤਾ, ਜਿਸ ਤੇ ਡਾ. ਬਲਜੀਤ ਕੌਰ ਰਿਆੜ, ਸਹਾਇਕ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਿਚਾਰ ਰਖਦਿਆ ਸਮਕਾਲੀ ਮਿੰਨੀ ਕਹਾਣੀ ਦੀ ਚਰਚਾ ਕੀਤੀ। ਗੁਰਸੇਵਕ ਸਿੰਘ ਰੋੜਕੀ ਨੇ ਮੰਚ ਸੰਚਾਲਨ ਕੀਤਾ। ਇਸ ਤੋਂ ਬਾਅਦ ਦੂਸਰਾ ਸ਼ੈਸ਼ਨ ‘ਇੰਡੋ ਨੇਪਾਲ ਲਘੂਕਥਾ ਪਾਠ’ ਦੇ ਨਾਂ ਨਾਲ ਸ਼ੁਰੂ ਹੋਇਆ, ਜਿਸ ਦੀ ਪ੍ਰਧਾਨਗੀ ਹਾਈਗਰੇਵ ਅਚਾਰੀਆ (ਨੇਪਾਲ) ਅਤੇ ਡਾ. ਹਰਪ੍ਰੀਤ ਸਿੰਘ ਰਾਣਾ ਨੇ ਕੀਤੀ। ਇਸ ਸ਼ੈਸ਼ਨ ਡਾ. ਮੌਸਮੀ ਪਰਿਹਾਰ, ਗੁਰਸੇਵਕ ਸਿੰਘ ਰੋੜਕੀ, ਰਮੇਸ਼ ਮੋਹਨ ਅਧਿਕਾਰੀ (ਨੇਪਾਲ), ਕਿਸ਼ਨ ਪੌਡੇਂਲ (ਨੇਪਾਲ), ਮਾਧਵ ਪੋਖਰੇਲ (ਨੇਪਾਲ), ਡੀ.ਬੀ. ਬਤੌਲਾ (ਨੇਪਾਲ), ਵਿਸ਼ਣੂੰ ਪ੍ਰਸ਼ਾਦ ਗੌਤਮ (ਨੇਪਾਲ), ਮਿਥਿਲਾ ਸ਼ਰਮਾ (ਨੇਪਾਲ) ਨੇ ਆਪੋ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਪ੍ਰਧਾਨਗੀ ਮੰਡਲ ਵੱਲੋਂ ਨੇਪਾਲੀ ਤੇ ਭਾਰਤੀ ਭਾਸ਼ਾਵਾਂ ਦੀ ਲਘੂਕਥਾ ਦੀ ਤੁਲਨਾ ਕਰਦਿਆ ਕਿਹਾ ਕਿ ਅਜਿਹੇ ਮੰਚ ਦੋ ਸਭਿਅਤਾਵਾਂ ਅਤੇ ਦੇਸ਼ਾਂ ਨੂੰ ਜਾਣਨ ਦਾ ਵਡਾ ਮੌਕਾ ਬਣਦੇ ਹਨ। ਇਸ ਸਮੇਂ ‘ਭਾਰਤੀ ਸਾਹਿਤ ਅਕਾਦਮੀ ਵਲੋਂ ਅਨੁਵਾਦ ਪੁਰਸਕਾਰ’ ਮਿਲਣ ਤੇ ਜਗਦੀਸ਼ ਰਾਏ ਕੁਲਰੀਆਂ ਨੂੰ ‘ਵਿਸ਼ੇਸ਼ ਪ੍ਰਾਪਤੀ’ ਸਨਮਾਨ ਦਿਤਾ ਗਿਆ। ਇਸ ਮੌਕੇ ‘ਸ਼੍ਰੀ ਦਰਸ਼ਨ ਮਿਤਵਾ ਯਾਦਗਾਰੀ ਮਿੰਨੀ ਕਹਾਣੀ ਤਾਉਮਰ ਕਾਰਜਾਂ ਲਈ ਸਰਵ ਉਚ ਪੁਰਸਕਾਰ 2023- ਪ੍ਰੌੜ ਮਿੰਨੀ ਕਹਾਣੀ ਲੇਖਕ ਸ਼ਿਆਮ ਸੁੰਦਰ ਅਗਰਵਾਲ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿੰਨੀ ਕਹਾਣੀ ਵਿਕਾਸ ਪੁਰਸਕਾਰ 2023 –ਰਾਜਿੰਦਰ ਮਾਜ਼ੀ (ਸੰ: ਮੇਲਾ), ਗੁਲਸ਼ਨ ਰਾਏ ਯਾਦਗਾਰੀ ਮਿੰਨੀ ਕਹਾਣੀ ਪੁਸਤਕ ਪੁਰਸਕਾਰ 2023-ਪ੍ਰੋ. ਗੁਰਦੀਪ ਢਿੱਲੋਂ, ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਲਘੂਕਥਾ ਪੁਰਸਕਾਰ 2023 -ਸ਼੍ਰੀਮਤੀ ਕਾਂਤਾ ਰਾਏ ਭੋਪਾਲ ਅਤੇ ਸ਼੍ਰੀ ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿੰਨੀ ਕਹਾਣੀ ਖੋਜ ਪੁਰਸਕਾਰ 2023 -ਡਾ. ਮਹਿਤਾਬ-ਉਦ-ਦੀਨ ਨੂੰ ਦਿਤਾ ਗਿਆ। ਨੇਪਾਲ ਤੋਂ ਆਏ ਲੇਖਕਾਂ ਨੇ ਇਸ ਸਮਾਗਮ ਦੇ ਮੁਖ ਪ੍ਰਬੰਧਕਾਂ ਡਾ. ਸ਼ਿਆਮ ਸੁੰਦਰ ਦੀਪਤੀ ਅਤੇ ਜਗਦੀਸ਼ ਰਾਏ ਕੁਲਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਲਗਾਤਾਰ ਦੋ ਦਿਨ ਚਲਿਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਹਰਮੀਤ ਆਰਟਿਸਟ, ਐਸ. ਪ੍ਰਸ਼ੋਤਮ, ਬਲਵਿੰਦਰ ਸਿੰਘ ਧਾਲੀਵਾਲ, ਬਲਵੰਤ ਭਾਟੀਆ, ਊਸ਼ਾ ਦੀਪਤੀ, ਹਰਿੰਦਰਪਾਲ ਖੇਮਕਰਨੀ, ਅਜੈ ਵਿਸ਼ਵਾਸ, ਪ੍ਰਯਾਸ ਆਦਿ ਨੇ ਵੀ ਸ਼ਿਰਕਤ ਕੀਤੀ।

