
ਫਰੀਦਕੋਟ, 25 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨ ਭਾਰਤ ਸਭਾ ਦੇ ਬਲਾਕ ਫਰੀਦਕੋਟ ਦਾ ਡੈਲੀਗੇਟ ਇਜਲਾਸ ਕੀਤਾ ਗਿਆ, ਜਿਸ ਵਿੱਚ 8 ਪਿੰਡਾਂ ਦੇ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ! ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਗੰਧੜ ਵੱਲੋਂ ਭਰਾਤਰੀ ਸੰਦੇਸ਼ ਦਿੱਤਾ ਗਿਆ! ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਦਾ ਜਨਤਕ ਚਿਹਰਾ ਸੀ, ਜਿਸ ਦੀ ਸਥਾਪਨਾ ਮਾਰਚ 1926 ਨੂੰ ਭਗਤ ਸਿੰਘ ਨੇ ਕੀਤੀ ਸੀ, ਇਸ ਦਾ ਮੁੱਖ ਮਕਸਦ ਕਿਸਾਨਾਂ ਨੌਜਵਾਨਾਂ ਅਤੇ ਮਜ਼ਦੂਰਾਂ ਨੂੰ ਬਰਿਸ਼ਟ ਰਾਜ ਖਿਲਾਫ ਸੰਘਰਸ਼ ਵਿੱਚ ਸ਼ਾਮਿਲ ਕਰਨਾ ਸੀ, ਨੌਜਵਾਨ ਭਾਰਤ ਸਭਾ ਵਿੱਚ ਹਿੰਦੂ ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸਨ, ਜੋ ਭਾਸ਼ਣ ਜਨਤਕ ਮੀਟਿੰਗਾਂ ਅਤੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਲੋਕਾਂ ਨੂੰ ਬਰਿਸ਼ਟ ਰਾਜ ਦੇ ਸਾਮਰਾਜਵਾਦ ਖਿਲਾਫ ਜਾਗਰੂਕ ਕਰਦੇ ਸਨ, ਭਾਵੇਂ ਕਾਗਜੀ ਤੌਰ ‘ਤੇ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਪਰ ਫਿਰ ਵੀ ਅੱਜ ਦਾ ਨੌਜਵਾਨ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਮੰਗਿਆਈ ਨੇ ਉਸ ਦਾ ਲੱਕ ਤੋੜ ਰੱਖਿਆ ਹੈ, ਦੇਸ਼ ਵਿੱਚ ਪਸਰੇ ਹੋਏ ਭਰਿਸ਼ਟਾਚਾਰ ਕਾਰਨ ਨੌਜਵਾਨ ਵਰਗ ਭਾਰੀ ਨਿਰਾਸ਼ਾ ਵਿੱਚ ਹੈ, ਜਿਸ ਨਿਰਾਸ਼ਾ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਸੰਘਰਸ਼ ਦਾ ਰਾਹ ਹੈ ਪਰ ਦੇਸ਼ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਲਾਮਬੰਦ ਹੋਣ ਤੋਂ ਰੋਕਣ ਲਈ ਨਸ਼ਿਆਂ ਦਾ ਸਹਾਰਾ ਲਿਆ ਹੋਇਆ ਪਰ ਫਿਰ ਵੀ ਪਿਛਲੇ ਸਮਿਆਂ ਵਿੱਚ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਨੌਜਵਾਨਾਂ ਨੇ ਹਾਕਮਾਂ ਨੂੰ ਚਿੰਤਾ ਵਿੱਚ ਪਾਈ ਰੱਖਿਆ ਹੈ, ਭਾਵੇਂ ਉਹਨਾਂ ਦੇਸ਼ਾਂ ਵਿੱਚ ਬਿਨਾਂ ਕਿਸੇ ਯੋਗ ਅਗਵਾਈ ਕਰਨ ਉਹਨਾਂ ਦੇ ਸੰਘਰਸ਼ ਕਿਸੇ ਸਿਰੇ ਨਹੀਂ ਲੱਗ ਸਕੇ ਹਨ ਪਰ ਫਿਰ ਵੀ ਇਹ ਨੌਜਵਾਨਾ ਦੇ ਸੰਘਰਸ਼ ਹੀ ਹਨ, ਜਿਸ ਕਾਰਨ ਪਿਛਲੇ ਸਮਿਆਂ ਵਿੱਚੋਂ ਇਨਕਲਾਬ ਆਏ, ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਇਆ ਨੌਜਵਾਨ ਭਾਰਤ ਸਭਾ ਸਮਝਦੀ ਹੈ ਕਿ ਭਾਰਤ ਦੇ ਸੱਤਾਧਾਰੀਆਂ ਨੇ ਸਾਮਰਾਜੀਆਂ ਦੀ ਦਲਾਲੀ ਕਰਦਿਆਂ ਹੋਇਆਂ ਭਾਰਤ ਦੇ ਲੋਕਾਂ ਦੇ ਹਿੱਤਾਂ ਨੂੰ ਖੂਹ ਖਾਤੇ ਸੁੱਟਿਆ ਹੋਇਆ ਹੈ ਅਤੇ ਸੱਤਾਧਾਰੀ ਲੋਕ ਹਿੱਤਾਂ ਨੂੰ ਕੁਰਬਾਨ ਕਰਦੇ ਹੋਏ ਆਪ ਐਸ਼ ਦੀ ਜ਼ਿੰਦਗੀ ਜਿਉਂ ਰਹੇ ਹਨ ਅਤੇ ਲੋਕਾਂ ਨੂੰ ਨਰਕ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਰਹੇ ਹਨ। ਨੌਜਵਾਨ ਭਾਰਤ ਸਭਾ ਭਗਤ ਸਿੰਘ ਦੇ ਰਾਹ ਦੀ ਅਗਵਾਈ ਲੈਂਦਿਆਂ ਮਜ਼ਦੂਰਾਂ ਕਿਸਾਨਾਂ ਵਿਦਿਆਰਥੀਆਂ ਅਤੇ ਹੋਰ ਵਰਗਾਂ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਚੱਲ ਰਹੇ ਸੰਘਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੁਨਹਿਰੇ ਭਵਿੱਖ ਲਈ ਯਤਨਸ਼ੀਲ ਹੈ! ਇਸ ਮੌਕੇ ਨੌਜਵਾਨ ਭਾਰਤ ਸਭਾ ਵੱਲੋ ਕੀਤੇ ਗਏ ਸੰਘਰਸਾਂ ਦੀ ਰਿਪੋਰਟ ਪੇਸ਼ ਕੀਤੀ ਗਈ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਮੌਜੂਦਾ ਸਮੇਂ ਦੀ ਸਥਿਤੀ ਤੋ ਨੌਜਵਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਸੰਘਰਸ਼ ਦੇ ਮੈਦਾਨ ਵਿੱਚ ਨਿਤਰ ਲਈ ਪ੍ਰੇਰਿਤ ਕੀਤਾ ਗਿਆ ਅਤੇ 23 ਮਾਰਚ ਨੂੰ ਖਟਕੜ ਕਲਾਂ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਸੂਬਾ ਪੱਧਰੀ ਨੌਜਵਾਨਾਂ ਦਾ ਇਕੱਠ ਕਰਕੇ ਨੌਜਵਾਨ ਭਾਰਤ ਸਭਾ ਦਾ 100 ਸਾਲਾ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਕਰਕੇ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ! ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਲਖਵੀਰ ਸਿੰਘ ਬੀਲੇਵਾਲਾ ਜ਼ਿਲਾ ਸਕੱਤਰ ਨੌਜਵਾਨ ਭਾਰਤ ਸਭਾ ਵੱਲੋਂ ਨਿਭਾਈ ਗਈ! ਅਖੀਰ ਵਿੱਚ ਨੌਜਵਾਨ ਭਾਰਤ ਸਭਾ ਦੇ ਬਲਾਕ ਫਰੀਦਕੋਟ ਦੇ ਪ੍ਰਧਾਨ ਹਰਮਨਦੀਪ ਮਹਿਮੂਆਣਾ ਨੇ ਆਏ ਹੋਏ ਸਾਰੇ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੱਤ ਮੈਂਬਰੀ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਹਰਮਨਦੀਪ ਸਿੰਘ ਮਹਿਮੂਆਣਾ ਬਲਾਕ ਪ੍ਰਧਾਨ
ਇੰਦਰਜੀਤ ਸਿੰਘ ਬੀਹਲੇਵਾਲਾ ਮੀਤ ਪ੍ਰਧਾਨ, ਡਾਕਟਰ ਜਸਪ੍ਰੀਤ ਸਿੰਘ ਮਿੱਡੂਮਾਨ ਸਕੱਤਰ,ਪਰਮਿੰਦਰ ਸਿੰਘ ਗੋਲੇਵਾਲਾ ਬਲਾਕ ਕਮੇਟੀ ਮੈਂਬਰ,ਜੱਗਾ ਸਿੰਘ ਬੇਗੂਵਾਲਾ ਬਲਾਕ ਕਮੇਟੀ ਮੈਂਬਰ,ਜੋਗਿੰਦਰ ਸਿੰਘ ਚਹਿਲ ਬਲਾਕ ਕਮੇਟੀ ਮੈਂਬਰ ਚੁਣੇ ਗਏ ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਦੁਨੀ ਸਿੰਘ,ਸਤਨਾਮ ਸਿੰਘ ਅਹਿਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲਾ ਆਗੂ ਸੁਖਬੀਰ ਸਿੰਘ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ!

