ਕੋਟਕਪੂਰਾ, 16 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ ’ਤੇ ਰੇਲਵੇ ਪੁਲ ਕੋਲ ਅਤੇ ਫਰੀਦਕੋਟ ਦੇ ਥਾਣਾ ਸਦਰ ਕੋਲ ਸਥਿੱਤ ਚੰਡੀਗੜ੍ਹ ਆਈਲੈਟਸ ਸੈਂਟਰ ਐਂਡ ਇੰਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ.) ਵਿਖੇ ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਮੈਡਮ ਰਕਸ਼ੰਦਾ ਸ਼ਰਮਾ ਦੀ ਅਗਵਾਈ ਹੇਠ ਫਰੀਦਕੋਟ ਸੈਂਟਰ ਵਿਖ ਵਿਦਿਆਰਥੀਆਂ ਲਈ ਖਾਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਕਾਲ ਕੰਪਿਊਟਰ ਸੈਂਟਰ ਦੇ ਸੰਚਾਲਕ ਸੁਖਬੀਰ ਸਿੰਘ, ਰਾਜਵੀਰ ਕੌਰ ਆਦਿ ਨੇ ਵਿਸ਼ੇਸ਼ ਸਹਿਯੋਗ ਕੀਤਾ। ਇਸ ਮੌਕੇ ਮੈਡਮ ਹਰਜੀਤ ਨੇ ਵਿਦਿਆਰਥੀਆਂ ਦਾ ਸ਼ਾਨਦਾਰ ਸੁਆਗਤ ਕੀਤਾ। ਮੈਡਮ ਸੁਖਬੀਰ ਨੇ ਆਈਲੈਟਸ ਅਤੇ ਪੀ.ਟੀ.ਈ. ਦੀ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਲੈਟਸ ਅਤੇ ਪੀ.ਟੀ.ਈ. ਦੀ ਇੱਕ ਮਹੀਨੇ ਵਿੱਚ ਕਿਵੇਂ ਤਿਆਰੀ ਕਰ ਸਕਦੇ ਹਾਂ ਅਤੇ ਉਹਨਾਂ ਟਿਪਸ ਅਤੇ ਟ੍ਰਿਕਸ ਦਿੱਤੀਆਂ ਗਈਆਂ ਅਤੇ ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਵਿਦਿਆਰਥੀ ਬਾਹਰ ਜਾਣਾ ਚਾਹੁੰਦੇ ਪਰ ਉਹ ਇੰਟਰਵਿਊ ਤੋਂ ਘਬਰਾ ਰਹੇ ਹਨ, ਇਸ ਲਈ ਉਹਨਾਂ ਦੱਸਿਆ ਕਿ ਇੰਟਰਵਿਉ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ, ਸੀ.ਆਈ.ਆਈ.ਸੀ. ਇੰਟਰਵਿਊ ਦੀ ਤਿਆਰੀ ਕਰਵਾਏਗਾ ਅਤੇ ਇੰਟਰਵਿਉ ਕਢਵਾਉਣ ਵਿੱਚ ਮੱਦਦ ਵੀ ਕਰੇਗਾ। ਮੈਡਮ ਪੂਜਾ ਦੁਆਰਾ ਦੇਸ਼-ਵਿਦੇਸ਼ ਦੇ ਵੀਜ਼ੇ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਘੱਟ ਬਜ਼ਟ ਨਾਲ ਵਿਦਿਆਰਥੀ ਸਟੱਡੀ ਵੀਜ਼ਾ ਲਵਾ ਸਕਦੇ ਹਨ ਅਤੇ ਵਿਦੇਸ਼ ਵਿੱਚ ਸੈਟਲ ਹੋ ਸਕਦੇ ਹਨ ਅਤੇ ਸੀ.ਆਈ.ਆਈ.ਸੀ. ਤੁਹਾਨੂੰ ਕੋਈ ਵੀ ਪ੍ਰੋਫਾਈਲ ਤੇ ਤੁਹਾਨੂੰ ਗਰੰਟੀ ਨਾਲ ਵੀਜ਼ਾ ਲੈ ਕੇ ਦੇਵੇਗਾ। ਇਸ ਲਈ ਅੱਜ ਹੀ ਸੀ.ਆਈ.ਆਈ.ਸੀ. ਪਹੁੰਚੋ ਅਤੇ ਮਾਹਰ ਟੀਮ ਨਾਲ ਮਿਲ ਕੇ ਬਾਹਰ ਜਾਣ ਦਾ ਸੁਪਨਾ ਸਾਕਾਰ ਕਰੋ। ਇਸ ਮੌਕੇ ਹੋਰਨਾ ਤੋਂ ਇਲਾਵਾ ਸੈਂਟਰ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।