ਆਖਿਆ! ਪਟਾਖਿਆਂ ‘ਤੇ ਖਰਚਣ ਵਾਲੀ ਰਕਮ ਕਿਸੇ ਲੋੜਵੰਦ ਵਿਅਕਤੀ ਦੀ ਭਲਾਈ ਲਈ ਵਰਤ ਕੇ ਅਸਲ ਇਨਸਾਨ ਹੋਣ ਦਾ ਸਬੂਤ ਦੇਈਏ
ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਿਨ-ਪ੍ਰਤੀ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਅਤੇ ਨਸ਼ਾ ਰਹਿਤ ਦੀਵਾਲ਼ੀ ਮਨਾਉਣ ਲਈ ਭਾਰਤ ਦੇਸ਼ ਦੇ ਹਰ ਵਾਸੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਇਸ ਵਾਰ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਵਾਤਾਵਰਨ ਪ੍ਰੇਮੀ ਅਤੇ ਸਮਾਜਸੇਵੀ ਐਡਵੋਕੇਟ ਅਜੀਤ ਵਰਮਾ ਨੇ ਕਿਹਾ ਕਿ ਸਾਡੇ ਦੇਸ਼ ਅੰਦਰ ਹਰ ਸਾਲ ਦੀਵਾਲੀ ‘ਤੇ ਅਰਬਾਂ-ਖਰਬਾਂ ਰੁਪਏ ਦੇ ਪਟਾਖੇ ਚਲਾਏ ਜਾਂਦੇ ਹਨ, ਜਿਸ ਨਾਲ ਸਾਡਾ ਵਾਤਾਵਰਨ ਕਈ ਦਿਨਾਂ ਤੱਕ ਪ੍ਰਦੂਸ਼ਿਤ ਹੋ ਜਾਂਦਾ ਹੈ। ਜਿਸ ਨਾਲ ਸਾਡੇ ਦੇਸ਼ ਵਾਸੀਆਂ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਅਤੇ ਇਸ ਨਾਲ ਲੱਖਾਂ ਲੋਕ ਬੀਮਾਰ ਵੀ ਹੋ ਜਾਂਦੇ ਹਨ। ਇਸ ਮਾਹੌਲ ਦੌਰਾਨ ਬਹੁਤ ਬਰਦਾਸ਼ਤ ਨਹੀਂ ਕਰ ਪਾਉਂਦੇ। ਜੇਕਰ ਕੇਵਲ ਮਨੁੱਖਾਂ ਦੀ ਗੱਲ ਕੀਤੀ ਜਾਵੇ ਤਾਂ ਦੀਵਾਲੀ ਤੋਂ ਸਾਰੇ ਪੰਛੀ, ਪਟਾਖਿਆਂ ਦੀ ਆਵਾਜ਼ ਵਿੱਚ ਬਾਅਦ ਦੇ ਦਿਨਾਂ ‘ਚ ਦਮਾ, ਖਾਂਸੀ, ਚਮੜੀ, ਅਲਰਜ਼ੀ, ਫ਼ੇਫ਼ੜੇ, ਹਾਰਟ ਅਟੈਕ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਟਾਕਿਆਂ ਨੂੰ ਬਣਾਉਣ ਲਈ ਵੱਡੀ ਪੱਧਰ ‘ਤੇ ਦਰੱਖਤਾਂ ਦੀ ਕਟਾਈ ਕਰਕੇ ਕਾਗਜ਼ ਤਿਆਰ ਕੀਤਾ ਜਾਂਦਾ ਹੈ। ਇਸ ਲਈ ਅਸੀਂ ਦੇਸ਼ ਦੇ ਵਿਕਾਸ ‘ਚ ਗ੍ਰੀਨ ਦੀਵਾਲੀ ਮਨਾ ਕੇ ਤੀਹਰਾ ਯੋਗਦਾਨ ਪਾ ਸਕਦੇ ਹਾਂ, ਪਹਿਲਾ ਆਪਣੀ ਹੱਕ-ਸੱਚ ਦੀ ਕਮਾਈ ਨੂੰ ਕੁਝ ਸਕਿੰਟਾਂ ਦੀ ਖੁਸ਼ੀ ਲਈ ਬਰਬਾਦ ਨਾ ਕਰੀਏ, ਦੂਜਾ ਆਪਣੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਯੋਗਦਾਨ ਪਾਈਏ। ਤੀਸਰਾ ਪਟਾਖਿਆਂ ‘ਤੇ ਖਰਚਣ ਵਾਲੀ ਰਕਮ ਕਿਸੇ ਲੋੜਵੰਦ ਵਿਅਕਤੀ ਦੀ ਭਲਾਈ ਲਈ ਵਰਤ ਕੇ ਅਸਲ ਇਨਸਾਨ ਹੋਣ ਦਾ ਪ੍ਰਮਾਣ ਦਈਏ। ਜੇਕਰ ਸਾਡੇ ਦੇਸ਼ ਵਾਸੀ ਇੱਕ ਸਾਲ ਪਟਾਖਿਆਂ ਦੇ ਖਰਚੀ ਜਾਣ ਵਾਲੀ ਰਾਸ਼ੀ ਨਾਲ ਪੌਦੇ ਲਗਾ ਦੇਣ ਤਾਂ ਸਾਡੇ ਦੇਸ਼ ਸਹਿਜੇ ਹੀ ਹਰਾ-ਭਰਾ ਹੋ ਜਾਵੇਗਾ ਤੇ ਪ੍ਰਦਸ਼ੂਣ ਦੇ ਵੱਲ ਚੁੱਕਿਆ ਸਾਡਾ ਇਹ ਕਦਮ ਬਹੁਤ ਹੀ ਸਾਰਥਿਕ ਹੋਵੇਗਾ।

