ਆਖਿਆ! 43 ਮਹੀਨੇ ਬੀਤਣ ਉਪਰੰਤ ਵੀ ਕਿਸੇ ਭੈਣ ਨੂੰ ਨਹੀਂ ਮਿਲਿਆ ਕੋਈ ਪੈਸਾ
ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਸ਼੍ਰੀ ਹਰਦੀਪ ਸ਼ਰਮਾ (ਬਾਹਮਣ ਵਾਲਾ) ਨੇ ਪੰਜਾਬ ਸਰਕਾਰ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਮਹਿਲਾਵਾਂ ਨੂੰ 43000 ਰੁਪੈ ਪ੍ਰਤੀ ਮਹਿਲਾ ਜਲਦੀ ਤੋਂ ਜਲਦੀ ਦੇਣ। ਸੂਬੇ ਵਿਚ ਸਰਕਾਰ ਬਣਾਉਣ ਤੋਂ ਪਹਿਲਾਂ ‘ਆਪ’ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਪੰਜਾਬ ਦੀਆਂ ਔਰਤਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਹਰ ਔਰਤ ਨੂੰ 1000 ਰੁਪੱਈਆ ਪ੍ਰਤੀ ਮਹੀਨਾ ਦਿੱਤਾ ਜਾਇਆ ਕਰੇਗਾ। ਨੌਜਵਾਨਾਂ ਨਾਲ ਨੌਕਰੀਆਂ ਦਾ ਵਾਅਦਾ ਵੀ ਕੀਤਾ ਗਿਆ ਸੀ ਅਤੇ ਅਜਿਹੇ ਹੋਰ ਅਨੇਕਾਂ ਵਾਅਦੇ ਕੀਤੇ ਗਏ ਸਨ, ਜਿਹੜੇ ਕਿ ਵਫ਼ਾ ਨਾ ਹੋ ਸਕੇ, 19 ਮਾਰਚ 2022 ਨੂੰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੇ ‘ਆਪ’ ਦੇ ਹੱਕ ਵਿੱਚ ਇੱਕ ਵੱਡੀ ਉਮੀਦ ਨਾਲ ਫਤਵਾ ਦਿੱਤਾ ਅਤੇ 92 ਐਮ.ਐਲ.ਏ. ਜਿਤਾ ਕੇ ਸਰਕਾਰ ਬਣਾਈ ਗਈ ਪਰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਭੁੱਲ ਗਈ ਕਿ ਅਸੀਂ ਲੋਕਾਂ ਨੂੰ ਕਿ ਵਜਾਰਤ ਵਿੱਚ ਆਏ ਹਾਂ, 2022 ਮਾਰਚ ਤੋਂ ਬਾਅਦ ਅੱਜ 43 ਮਹੀਨੇ ਬੀਤ ਚੁੱਕੇ ਹਨ ਪਰ ਪੰਜਾਬ ਦੀ ਕਿਸੇ ਵੀ ਭੈਣ ਨੂੰ ਸਰਕਾਰ ਵੱਲੋਂ ਕੋਈ ਵੀ ਨਵਾ ਪੈਸਾ ਨਹੀਂ ਮਿਲਿਆ। ਜਿਸ ਕਾਰਨ ਪੰਜਾਬ ਦੀਆਂ ਧੀਆਂ ਭੈਣਾਂ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੀਆਂ ਹਨ। ਹਰਦੀਪ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਤੋਂ ਉਲਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਮਾਰਚ 2025 ਨੂੰ ਸੱਤਾ ਵਿੱਚ ਆਈ ਹੈ ਅਤੇ ਉਹਨਾਂ ਨੇ ਆਉਂਦਿਆਂ ਹੀ ਦਿੱਲੀ ਦੀ ਹਰ ਔਰਤ ਨੂੰ 25-2500 ਰੁਪਈਆ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ। ਜਿਸ ਕਾਰਨ ਦਿੱਲੀ ਦੀ ਹਰ ਔਰਤ ਖੁਸ਼ ਹੈ। ਜਦਕਿ ਪੰਜਾਬ ਦਾ ਹਰ ਵਰਗ ਦੁਖੀ ਹੈ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਅੱਜ ਕੱਲ ਬਿਆਨ ਦੇ ਰਹੇ ਹਨ ਕਿ ਜਲਦ ਮਹਿਲਾਵਾਂ ਨੂੰ ਇੱਕ ਹਜਾਰ ਦੇਣਾ ਸ਼ੁਰੂ ਕਰਾਂਗੇ ਪਰ ਡਾ. ਬਲਜੀਤ ਕੌਰ ਨੂੰ ਬੇਨਤੀ ਹੈ ਕਿ ਅੱਜ ਤੱਕ ਦਾ ਪਿਛਲਾ ਬਕਾਇਆ ਵੀ ਤੁਰਤ ਨਾਲ ਦਿੱਤਾ ਜਾਵੇ ਅਤੇ ਅਗਲੀਆਂ ਹਜਾਰ ਰੁਪਏ ਪ੍ਰਤੀ ਮਹੀਨਾ ਦੀਆਂ ਕਿਸ਼ਤਾਂ ਲਗਾਤਾਰ ਜਾਰੀ ਰਹਿਣ। ਸ਼੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰਤ ਹੀ ਔਰਤਾਂ ਦੇ ਬਕਾਏ ਦੀ ਅੱਜ ਤੱਕ ਦੀ ਸਾਰੀ ਰਕਮ ਓਹਨਾ ਦੇ ਖਾਤੇ ਵਿੱਚ ਪਾ ਦੇਣੀ ਚਾਹੀਦੀ ਹੈ। ਲੋਕ ਸਮਝ ਚੁੱਕੇ ਹਨ ਕਿ ਪੰਜਾਬ ਨੂੰ 2027 ਵਿੱਚ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ ਅਤੇ ‘ਆਪ’ ਦੀ ਸਰਕਾਰ ਖੁਦ ਮਜ਼ਬੂਤ ਨਹੀਂ ਹੈ ਇਸ ਲਈ ਪੰਜਾਬ ਨੂੰ ਸਥਿਰਤਾ, ਸੁਰੱਖਿਆ ਅਤੇ ਤਾਕਤ ਨਹੀਂ ਦੇ ਸਕਦੀ। ‘ਨਸ਼ਿਆਂ ਵਿਰੁੱਧ ਯੁੱਧ’ ਦੇ ਡਰਾਮੇ ਰਚ ਕੇ ਇਹ ਸਰਕਾਰ ਲੋਕਾਂ ਨੂੰ ਫਿਰ ਭਰਮਾਉਣਾ ਚਾਹੁੰਦੀ ਹੈ ਪਰ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਜਨਤਾ ਹੁਣ ਸਭ ਕੁੱਝ ਜਾਣਦੀ ਹੈ ਅਤੇ 2027 ਇਲੈਕਸ਼ਨ ਵਿੱਚ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਜਰੂਰ ਦਿਉਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਦੀਪ ਸ਼ਰਮਾ ਨਾਲ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਐੱਸ.ਸੀ. ਮੋਰਚਾ ਪੰਜਾਬ, ਸ਼੍ਰੀ ਕ੍ਰਿਸ਼ਨ ਨਾਰੰਗ ਮੰਡਲ ਪ੍ਰਧਾਨ, ਚਮਕੌਰ ਸਿੰਘ, ਪਵਨ ਕੁਮਾਰ ਸ਼ਰਮਾ ਸਮੇਤ ਕਈ ਹੋਰ ਸਾਥੀ ਵੀ ਹਾਜ਼ਰ ਸਨ।

