ਸੁਖਜਿੰਦਰ ਸਿੰਘ ਢਿੱਲੋਂ ਅਤੇ ਬੰਸੀ ਲਾਲ ਸ਼ਾਕਯ ਨੂੰ ਬਣਾਇਆ ਇਕਾਈ ਪ੍ਰਧਾਨ
ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪਿੰਡ ਸੱਪਾਂਵਾਲੀ ਵਿੱਚ ਚੌਧਰੀ ਮਨੋਜ ਕੁਮਾਰ ਜੀ ਦਾ ਪਿੰਡ ਸੱਪਾਂਵਾਲੀ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਚੌਧਰੀ ਮਨੋਜ ਕੁਮਾਰ ਗੁਦਾਰ ਦੇ ਨਾਲ ਭੋਜਰਾਜ ਸਿਆਗ ਇਕਾਈ ਪ੍ਰਧਾਨ ਤਾਜ਼ਾ ਪੱਟੀ, ਪਵਨ ਕੁਮਾਰ ਕਿਕਰ ਖੇੜਾ, ਜਸਵਿੰਦਰ ਸਿੰਘ ਕੰਧਵਾਲਾ ਅਮਰਕੋਟ, ਹਰਮੀਤ ਸਿੰਘ ਢਾਣੀ ਸੁੱਚਾ ਸਿੰਘ ਹਾਜ਼ਰ ਸਨ। ਚੌਧਰੀ ਮਨੋਜ ਕੁਮਾਰ ਗੋਦਾਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਰਾਜਨੀਤਿਕ ਪਾਰਟੀਆਂ ਤੋਂ ਆਸ ਛੱਡ ਕੇ ਕਿਸਾਨੀ ਦੇ ਝੰਡੇ ਥੱਲੇ ਇਕੱਠੇ ਹੋਵੋ ਤਾਂ ਜੋ ਕਿਸਾਨ ਅਤੇ ਮਜ਼ਦੂਰ ਇਕੱਠੇ ਹੋ ਕੇ ਆਪਣੇ ਮਸਲਿਆਂ ਦਾ ਹੱਲ ਸਰਕਾਰੀ ਤੰਤਰ ਤੋਂ ਕਰਵਾ ਸਕਣ। ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਅਨੇਕਾਂ ਅਜਿਹੇ ਮਸਲੇ ਹੱਲ ਕਰਵਾਏ ਹਨ ਜੋ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਹਲ ਨਹੀਂ ਕਰਵਾਏ ਸਗੋਂ ਕਿਸਾਨਾਂ ਤੇ ਮਜਦੂਰਾਂ ਨੂੰ ਆਪਸ ਵਿੱਚ ਲੜਾ ਕੇ ਅਪਣੀਆਂ ਸਿਆਸੀ ਰੋਟੀਆਂ ਸੇਕੀਆਂ ਹਨ। ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਵੋਟਾਂ ਲਈ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੈ ਜਦਕਿ ਆਜ਼ਾਦ ਕਿਸਾਨ ਮੋਰਚਾ ਪੰਜਾਬ ਨਿਸਵਾਰਥ ਭਾਵਨਾ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਕਰਵਾ ਰਿਹਾ ਹੈ। ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਗੁਰਮੀਤ ਸਿੰਘ ਪਰਜਾਪਤੀ ਨੇ ਕਿਹਾ ਕਿ ਭਾਵੇਂ ਅੱਜ ਸਰਕਾਰੀ ਦਫਤਰਾਂ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਜਰੂਰ ਲਗਾ ਦਿੱਤੀਆਂ ਗਈਆਂ ਹਨ ਪਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਜੇ ਤੱਕ ਵੀ ਨਹੀਂ ਅਪਣਾਇਆ ਗਿਆ। ਅੱਜ ਵੀ ਮਨੁੱਖ ਦੇ ਹੱਥੋਂ ਮਨੁੱਖ ਦੀ ਤੇ ਸਮਾਜ ਦੇ ਹੱਥੋਂ ਸਮਾਜ ਦੀ ਲੁੱਟ ਖਸੁੱਟ ਹੋ ਰਹੀ ਹੈ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਅਸਥਾਨ ਹੁਸੈਨੀ ਵਾਲਾ ਅਤੇ ਖਟਕੜ ਕਲਾਂ ਵਿੱਚ ਮਿੱਟੀ ਦੀ ਸੌਂਹ ਖਾ ਕੇ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦਾ ਰਾਜ ਦੇਣ ਦੇ ਵਾਅਦੇ ਕਰਨ ਵਾਲੇ ਲੀਡਰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਭੁੱਲ ਚੁੱਕੇ ਹਨ।ਆਮ ਜਨਤਾ ਨੂੰ ਇਨਸਾਫ ਲਈ ਅਪਣੇ ਹੀਂ ਆਜ਼ਾਦ ਮੁਲਕ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਪੈ ਰਿਹਾ। ਚੌਧਰੀ ਮੈਨੋਜ ਕੁਮਾਰ ਗੋਦਾਰਾ ਜੀ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਆਓ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੰਗਠਨ ਨਾਲ ਜੁੜੋ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰੋ। ਅੱਜ ਦੇ ਇਸ ਭਰਵੇਂ ਇਕੱਠ ਵਿੱਚ ਪਿੰਡ ਖੂਈਆਂ ਸਰਵਰ ਦੀ ਆਜ਼ਾਦ ਕਿਸਾਨ ਮੋਰਚਾ ਦੀ ਇਕਾਈ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਸੁਖਜਿੰਦਰ ਸਿੰਘ ਢਿੱਲੋ ਨੂੰ ਪਿੰਡ ਸੱਪਾਂਵਾਲੀ ਇਕਾਈ ਦਾ ਪ੍ਰਧਾਨ ਅਤੇ ਬੰਸੀ ਲਾਲ ਸ਼ਾਕਿਆਂ ਨੂੰ ਬੀਸੀ ਵਿੰਗ ਇਕਾਈ ਸੱਪਾਂਵਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਇਹਨਾਂ ਤੋਂ ਇਲਾਵਾ ਵਿਨੋਦ ਕੁਮਾਰ, ਵਿਪਨ ਕੁਮਾਰ ਕੰਬੋਜ, ਬਿਸੰਭਰ ਕੰਬੋਜ, ਅਰੁਣ ਸ਼ਾਕਯ, ਪ੍ਰਦੀਪ ਕੁਮਾਰ, ਜੁਗਰਾਜ ਸਿੰਘ, ਅਮਨ ਕੰਬੋਜ, ਅਵਿਨਾਸ਼ ਕੁਮਾਰ ਜਨਰਲ ਸਕੱਤਰ, ਸ਼ੰਕਰ ਲਾਲ, ਵਿਜੇ ਕੁਮਾਰ, ਪਾਲੀ ਰਾਣਾ, ਰਜਿੰਦਰ ਕੁਮਾਰ,ਪ੍ਰੇਮ ਕੁਮਾਰ, ਦੇਵਦਾਸ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਪਰਜਾਪਤੀ ਜਿਲ੍ਹਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਨਵੇਂ ਬਣੇ ਦੋਵੇਂ ਇਕਾਈ ਪ੍ਰਧਾਨਾਂ ਅਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਬੋਹਰ ਹਲਕੇ ਦੇ ਪਿੰਡਾਂ ਵਿੱਚ ਪਏ ਭਾਰੀ ਮੀਂਹ ਦੇ ਨੁਕਸਾਨ ਨਾਲ ਖ਼ਰਾਬ ਹੋਈਆਂ ਫਸਲਾਂ, ਬਾਗਾਂ ਦਾ ਅਤੇ ਮੀਂਹ ਨਾਲ ਡਿੱਗੇ ਘਰਾਂ ਦਾ ਮੁਆਵਜਾ ਤੁਰਤ ਦਿੱਤਾ ਜਾਵੇ। ਇਸ ਭਰਵੇਂ ਇਕੱਠ ਵਿੱਚ ਮਹਿਲਾਵਾਂ ਵਲੋਂ ਵੀ ਭਰਵੀਂ ਸ਼ਿਰਕਤ ਕੀਤੀ ਗਈ।