ਸਿੰਥੇਟਿਕ ਨਸ਼ਿਆਂ ਦੀ ਰੋਕਥਾਮ ਲਈ ਅਫੀਮ ਪੋਸਤ ਮੈਡੀਕਲ ਸਟੋਰਾਂ ‘ਤੇ ਡਾਕਟਰ ਦੀ ਪਰਚੀ ‘ਤੇ ਮੁਹਈਆ ਕਰਵਾਉਣ ਦੀ ਮੰਗ
ਕੋਟਕਪੂਰਾ, 1 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਊਧਮ ਸਿੰਘ ਜੀ ਦੇ 85ਵੇਂ ਸ਼ਹੀਦੀ ਦਿਵਸ ‘ਤੇ ਇਕਾਈ ਪ੍ਰਧਾਨ ਬਲਕਰਨ ਸਿੰਘ ਦੀ ਅਗਵਾਈ ਵਿੱਚ ਖੂਨ ਦਾਨ ਕੈਂਪ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਚੌਧਰੀ ਮਨੋਜ ਕੁਮਾਰ ਗੋਦਾਰਾ ਸੂਬਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਘਰ ਘਰ ਨਸ਼ਾ ਪਹੁੰਚ ਚੁੱਕਾ ਹੈ। ਇਹਨਾਂ ਨਸ਼ਾ ਸਿੰਥੇਟਿਕ ਨਸ਼ਿਆਂ ਨਾਲ ਹਰ ਰੋਜ ਮਾਵਾਂ ਦੇ ਨੌਜਵਾਨ ਪੁੱਤ, ਭੈਣਾਂ ਦੇ ਭਰਾ ਤੇ ਮਹਿਲਾਵਾਂ ਦੇ ਪਤੀ ਹਰ ਦਿਨ ਅਜਾਈਂ ਮੌਤ ਮਰ ਰਹੇ ਹਨ, ਚੌਧਰੀ ਮਨੋਜ ਕੁਮਾਰ ਗੋਦਾਰਾ ਨੇ ਕਿਹਾ ਕਿ ਅਗਰ ਹਾਲਾਤ ਇਹੋ ਜਿਹੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਜਵਾਨੀ ਖ਼ਤਮ ਹੋ ਜਾਵੇਗੀ। ਚੌਧਰੀ ਮਨੋਜ ਕੁਮਾਰ ਗੋਦਾਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ੇਕਰ ਪੰਜਾਬ ਦੀ ਜਵਾਨੀ ਬੱਚਾਉਣੀ ਹੈ ਤਾਂ ਪੰਜਾਬ ਸਰਕਾਰ ਪੰਜਾਬ ਵਿੱਚ ਅਫੀਮ ਮੈਡੀਕਲ ਸਟੋਰਾਂ ਰਾਹੀਂ ਡਾਕਟਰ ਸਾਹਿਬਾਨਾਂ ਦੀ ਪਰਚੀ ‘ਤੇ ਮੁਹਈਆ ਕਰਵਾਵੇ। ਅਫੀਮ ਤੇ ਪੋਸਤ ਧਰਤੀ ਤੋਂ ਪੈਦਾ ਹੋਣ ਵਾਲਾ ਕੁਦਰਤੀ ਨਸ਼ਾ ਹੈ ਜਿਸਦੀ ਡੋਜ ਦਾ ਪੈਮਾਨਾ ਫਿਕਸ ਹੁੰਦਾ ਹੈ। ਗੁਰਮੀਤ ਸਿੰਘ ਪ੍ਰਜਾਪਤੀ ਜਿਲ੍ਹਾ ਪ੍ਰਧਾਨ ਆਜ਼ਾਦ ਕਿਸਾਨ ਮੋਰਚਾ ਪੰਜਾਬ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਜਿਨ੍ਹਾਂ ਨੇ 21 ਸਾਲਾਂ ਬਾਅਦ ਜਲਿਆਂਵਾਲਾ ਬਾਗ ‘ਚ ਅੰਗਰੇਜਾਂ ਦੀ ਗੋਲੀ ਨਾਲ ਸ਼ਹੀਦ ਹੋਏ ਬੇਕਸੂਰ ਭਾਰਤੀਆਂ ਦੇ ਕਤਲ ਦਾ ਬਦਲਾ ਲੰਡਨ ‘ਚ ਜਾ ਕੇ ਲਿਆ। ਸ਼ਹੀਦ ਊਧਮ ਸਿੰਘ ਦੇਸ਼ ਦਾ ਸਰਮਾਇਆ ਹਨ ਸ਼ਹੀਦ ਨੂੰ ਕਿਸੇ ਇੱਕ ਜਾਤੀ ਜਾਂ ਫਿਰਕੇ ਨਾਲ ਜੋੜ ਕੇ ਰੱਖਣ ਨਾਲ ਸ਼ਹੀਦ ਵਲੋਂ ਦਿਤੀ ਕੁਰਬਾਨੀ ਦਾ ਦਰਜ਼ਾ ਘਟਦਾ ਹੈ। ਪੰਜਾਬ ਵਾਸੀਆਂ ਨੂੰ ਸ਼ਹੀਦ ਊਧਮ ਸਿੰਘ ‘ਤੇ ਮਾਣ ਹੈ ਕਿ ਸ਼ਹੀਦ ਊਧਮ ਸਿੰਘ ਪੰਜਾਬ ਦੀ ਧਰਤੀ ਤੇ ਵਸਦੇ ਸੁਨਾਮ ਸ਼ਹਿਰ ਵਿੱਚ ਹੋਇਆ ਸੀ। ਇਸ ਮੌਕੇ ਬੋਲਦਿਆਂ ਬਲਕਰਨ ਸਿੰਘ ਇਕਾਈ ਪ੍ਰਧਾਨ ਪੱਟੀ ਸਦੀਕ ਨੇ ਖੂਨ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵਲੋਂ ਕੀਤੇ ਗਏ ਖੂਨਦਾਨ ਨਾਲ ਬਹੁਤ ਸਾਰੀਆਂ ਜਿੰਦਗੀਆਂ ਬੱਚਾਈਆਂ ਜਾਂ ਸਕਦੀਆਂ ਹਨ। ਇਹ ਖੂਨ ਦਾਨ ਕੈਂਪ ਡਾਕਟਰ ਸ਼ਮਸ਼ੇਰ ਸਿੰਘ ਅਤੇ ਡਾਕਟਰ ਕ੍ਰਿਸ਼ਨ ਕੁਮਾਰ ਦੀ ਨਿਗਰਾਨੀ ਹੇਠ ਲਗਾਇਆ ਗਿਆ। ਸ਼ਹੀਦ ਊਧਮ ਸਿੰਘ ਦੇ 85ਵੇਂ ਸ਼ਹੀਦੀ ਦਿਵਸ ‘ਤੇ ਚੌਧਰੀ ਮਨੋਜ ਕੁਮਾਰ ਗੋਦਾਰਾ, ਗੁਰਮੇਲ ਸਿੰਘ ਹੈਡ ਕਾਂਸਟੇਬਲ ਗੁਰਮੇਲ ਸਿੰਘ ਸਮੇਤ ਬਹੁਤ ਸਾਰੇ ਸਾਥੀਆਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਚੌਧਰੀ ਮਨੋਜ ਕੁਮਾਰ ਗੋਦਾਰਾ ਵਲੋਂ ਪ੍ਰਸੰਸ਼ਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਮੇਲ ਸਿੰਘ ਹੈਡ ਕਾਂਸਟੇਬਲ, ਗੁਰਮੇਲ ਸਿੰਘ ਚੌਕੀ ਪੱਟੀ ਸਦੀਕ ਨੇ ਕਿਹਾ ਕਿ ਮਾਨਯੋਗ ਹਰਮਨ ਬੀਰ ਸਿੰਘ ਗਿਲ ਡੀਆਈਜੀ ਫਿਰੋਜ਼ਪੁਰ ਅਤੇ ਗੁਰਮੀਤ ਸਿੰਘ ਐਸ ਐਸ ਪੀ ਫਾਜ਼ਿਲਕਾ ਵਲੋਂ ਜਾਰੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਖ-ਵਖ ਥਾਣਿਆਂ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੁਰਮੇਲ ਸਿੰਘ ਨੇ ਕਿਹਾ ਕਿ ਅਗਰ ਕੋਈ ਨਸ਼ਾ ਖਾਂਦਾ ਹੈ ਤੇ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਉਹ ਮਾਨਯੋਗ ਐਸ ਐਸ ਪੀ ਫ਼ਾਜਿਲਕਾ ਨੂੰ ਮਿਲ ਸਕਦੇ ਹਨ, ਨਸ਼ਾ ਛੱਡਣ ਦੇ ਇੱਛੁਕ ਨਸ਼ਾ ਖਾਣ ਵਾਲਿਆਂ ਦਾ ਅਬੋਹਰ ਦੇ ਸਰਕਰੀ ਹਸਪਤਾਲ ਵਿੱਚ ਸਥਾਪਿਤ ਨਸ਼ਾ ਛਡਾਊ ਕੇਂਦਰ ਵਿੱਚ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ। ਇਸ ਮੌਕੇ ਅਵਤਾਰ ਸਿੰਘ ਸਰਕਲ ਪ੍ਰਧਾਨ ਅਬੋਹਰ, ਜਸਵੀਰ ਸਿੰਘ ਉਰਫ ਗੁਨਾ ਸਰਾਂ ਬਲਾਕ ਪ੍ਰਧਾਨ ਖੂਈਆਂ ਸਰਵਰ, ਸਰਪੰਚ ਭੋਜ ਰਾਜ ਸਿਹਾਗ ਇਕਾਈ ਪ੍ਰਧਾਨ ਤਾਜ਼ਾ ਪੱਟੀ, ਬੰਸੀ ਲਾਲ ਸ਼ਾਕਯ, ਪੂਰਨ ਚੰਦ ਸ਼ਾਕਯ ਸੱਪਾਂਵਾਲੀ, ਕਾਮਰੇਡ ਬੂਟਾ ਸਿੰਘ ਆਜਮ ਵਾਲਾ, ਸ਼ਕੀਲਾ ਸੁਖਚੈਨ, ਜਸਵੰਤ ਸਿੰਘ ਖਟੌੜ, ਬਲਵੀਰ ਸਿੰਘ ਡੀਪੂ ਵਾਲੇ, ਸ਼ਿੰਦਰਪਾਲ ਸਿੰਘ ਮੈਂਬਰ ਪੰਚਾਇਤ, ਭਿੰਦਰ ਸਹੋਤਾ, ਗੱਗੂ ਸਹੋਤਾ, ਸੇਠੀ ਮਹਾਰਾਜ ਅਤੇ ਸਾਥੀ ਮੌਜੂਦ ਸਨ।

