ਡੇਰਾ ਬਾਬਾ ਨਾਨਕ, ਪਿੰਡ ਅਬਦਾਲ ਜਿਲਾ ਗੁਰਦਾਸਪੁਰ ਤੋਂ ਰਾਜੂ ਨੂੰ ਲੈਣ ਆਏ ਮਾਪੇ
ਫਰੀਦਕੋਟ, 1 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਆਪਣਾ ਘਰ ਆਸ਼ਰਮ ਫਰੀਦਕੋਟ ਬੇਸਹਾਰਾ, ਪ੍ਰਵਾਰਿਕ ਮੈਂਬਰਾਂ ਤੋ ਕਿਸੇ ਕਾਰਣ ਵਿਛੜੇ, ਮਾਨਿਸਕ ਰੋਗੀ, ਜਖਮੀ ਬੇਸਹਾਰਾ ਵਿਅਕਤੀਆ ਲਈ ਆਸਰੇ ਦੀ ਕਿਰਨ ਹੈ। ਇੱਥੇ ਪਹੁੰਚੇ ਹਰ ਭਟਕੇ, ਗੁੰਮ ਹੋਏ ਮਾਨਿਸਕ ਰੋਗੀ ਆਦਿ ਦੀ ਸਾਂਭ ਸੰਭਾਲ ਰਹਿਣ ਸਹਿਣ ਇਲਾਜ ਤੇ ਘਰ ਤੱਕ ਪਹੁੰਚਾਉਣ ਲਈ ਸਾਰਥਿਕ ਉਪਰਾਲੇ ਕੀਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਕੇਵਲ ਕਿ੍ਰਸ਼ਨ ਕਟਾਰੀਆ (ਇੰਚਾਰਜ ਮੈਡੀਕਲ ਟੀਮ) ਅਪਣਾ ਘਰ ਆਸ਼ਰਮ ਫਰੀਦਕੋਟ ਨੇ ਦਸਿਆ ਕਿ ਕੁਝ ਸਮਾਂ ਪਹਿਲਾ ਮਾਨਸਿਕ ਰੋਗੀ ਰਾਜੂ ਉਹਨਾਂ ਦੇ ਆਸ਼ਰਮ ਵਿੱਚ ਲਵਾਰਿਸ ਹਾਲਤ ਵਿੱਚ ਰੈਸਕੂ ਕਰਕੇ ਲਿਆਂਦਾ ਸੀ। ਇੱਥੇ ਉਸ ਦਾ ਇਲਾਜ ਕਰਵਾਇਆ ਗਿਆ ਅਤੇ ਉਸ ਨੂੰ ਤੰਦਰੁਸਤ ਕੀਤਾ ਗਿਆ ਜਦ ਉੁਹ ਠੀਕ ਹੋਇਆ ਤਾਂ ਰਾਜੂ ਪ੍ਰਭੂ ਜੀ ਵੱਲੋਂ ਦਿੱਤੇ ਗਏ ਅਡਰੈਸ ਅਤੇ ਮੋਬਾਈਲ ਨੰਬਰ ਤੇ ਜਦ ਉਹਨਾਂ ਦੇ ਵਾਰਸਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੇ ਵਾਰਸਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਡੇਰਾ ਬਾਬਾ ਨਾਨਕ, ਪਿੰਡ ਅਬਦਾਲ ਜਿਲਾ ਗੁਰਦਾਸਪੁਰ ਤੋਂ ਇਸ ਨੂੰ ਲੈਣ ਵਾਸਤੇ ਆਏ ਇਹ ਪ੍ਰਭੂ ਜੀ ਰਾਜੂ ਨੇ ਜਦ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੇਖਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਆਪਣਾ ਘਰ ਆਸ਼ਰਮ ਵੱਲੋਂ ਰਾਜੂ ਪ੍ਰਭੂਜੀ ਨੂੰ ਕਾਗਜੀ ਕਾਰਵਾਈ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕੀਤਾ ਗਿਆ। ਕੇਵਲ ਕਿ੍ਰਸ਼ਨ ਕਟਾਰੀਆ (ਇੰਚਾਰਜ ਮੈਡੀਕਲ ਟੀਮ) ਅਪਣਾ ਘਰ ਆਸ਼ਰਮ ਫਰੀਦਕੋਟ ਨੇ ਦਸਿਆ ਕਿ ਪੀੜਤ ਮਾਨਵ ਸੇਵਾ ਦਾ ਪਵਿੱਤਰ ਤੀਰਥ ਸਥਾਨ ਆਪਣਾ ਘਰ ਆਸ਼ਰਮ ਫਰੀਦਕੋਟ ਜਿੱਥੇ ਪੀੜਿਤ ਬਿਮਾਰ, ਅਪੰਗ ਅਤੇ ਲਵਾਰਸ ਵਿਅਕਤੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਰੋਜਾਨਾ ਦਵਾਈ ਰਹਿਣ ਸਹਿਣ ਨਾਸ਼ਤਾ, ਦੁਪਹਿਰ ਦੀ ਰੋਟੀ ਅਤੇ ਸ਼ਾਮ ਦੀ ਰੋਟੀ ਆਦਿ ਆਮ ਘਰ ਵਾਂਗੂੰ ਦਿੱਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਇਹਨਾਂ ਵਿਅਕਤੀਆਂ ਪ੍ਰਭੂ ਦੀ ਕੌਂਸਲਿੰਗ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਸੇਵਾਦਾਰ ਇਹਨਾਂ ਦੀ ਬਿਮਾਰੀ ਖਾਣ ਪੀਣ ਅਤੇ ਲੋੜ ਦਾ ਧਿਆਨ ਰੱਖਦੇ ਹਨ। ਉਹਨਾਂ ਦੱਸਿਆ ਕਿ ਜਦ ਇਹ ਆਮ ਜਿੰਦਗੀ ਵਿੱਚ ਵਾਪਸ ਪਰਤ ਆਉਂਦੇ ਹਨ ਜਾਂ ਇਲਾਜ ਹੋ ਜਾਂਦਾਂ ਹੈ ਤਾਂ ਇਹਨਾਂ ਦੇ ਪ੍ਰਵਾਰ ਦਾ ਪਤਾ ਲੱਗ ਜਾਂਦਾ ਹੈ ਤਾਂ ਇਹਨਾਂ ਨੂੰ ਪੂਰੇ ਦਸਤਾਵੇਜ ਚੈੱਕ ਕਰਕੇ ਇਹਨਾਂ ਦੇ ਪ੍ਰਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਆਪਣਾ ਘਰ ਆਸ਼ਰਮ ਵਿੱਚ ਰਹਿ ਰਹੇ ਪ੍ਰਭੂਜਨਾਂ ਦੀ ਸਾਂਭ ਸੰਭਾਲ ਦੌਰਾਨ ਉਹਨਾਂ ਦੀ ਤੰਦਰੁਸਤੀ ਲਈ ਜਰੂਰੀ ਲੈਬ ਟੈਸਟ ਜਨਰਲ ਬਿਮਾਰੀਆ ਦਾ ਚੈਕਅਪ ਕੈਂਪ, ਬਲੱਡ ਸੈਲ, ਸੂਗਰ, ਗੁਰਦਿਆਂ ਤੇ ਲੀਵਰ ਦੇ ਟੈਸਟ, ਯੂਰਿਕ ਐਸਿਡ, ਕਾਲਾ ਪੀਲੀਆ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾੳ ਲਈ ਬਲੱਡ ਟੈਸਟ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਵਿਜਿੰਦਰ ਵਨਾਇਕ, ਅਰਵਿੰਦ ਛਾਬੜਾ ਤੇ ਆਪਣਾ ਘਰ ਦੇ ਕਰਮਚਾਰੀ ਤੇ ਸੇਵਾਦਾਰ ਹਾਜਿਰ ਸਨ।
