
ਫ਼ਰੀਦਕੋਟ 7 ਦਸੰਬਰ (ਸ਼ਿਵਨਾਥ ਦਰਦੀ/ਵਰਲਡ ਪੰਜਾਬੀ ਟਾਈਮਜ਼)
ਅੱਜ ਆਪਣੇ ਨਵੇ ਸਿੰਗਲ ਟਰੈਕ “ਗੈਗਸਟਰ ਪੁੱਤ ਮਾਂ ਦਾ” ਨੂੰ ਰੀਲੀਜ਼ ਕਰਨ ਸ਼ਾਹੀ ਹਵੇਲੀ ਫ਼ਰੀਦਕੋਟ ਪਹੁੰਚੇ , ਪ੍ਰਸਿੱਧ ਕਬੱਡੀ ਕਮੈਂਟਰ ਤੇ ਉਘੇ ਲੋਕ ਗਾਇਕ ਮੰਦਰ ਮਿਰਜੇ ਕੇ ।
ਓਨਾਂ ਸਰੋਤਿਆਂ ਨਾਲ ਗੱਲਬਾਤ ਦੌਰਾਨ ਦੱਸਿਆਂ ਕਿ ਇਹ ਸਿੰਗਲ ਟਰੈਕ ਖੇਡ ਜਗਤ ਨਾਲ ਸਬੰਧਤ ਨੌਜਵਾਨ ਦੀ ਅਸਲ ਦਾਸਤਾਨ ਹੈ। ਉਹ ਕਿਸ ਤਰਾਂ ਗੰਦੀ ਰਾਜਨੀਤੀ ਭੇਂਟ ਚੜ੍ਹਿਆ ਅਤੇ ਸਰਕਾਰਾ ਵੱਲੋ ਉਸ ਨੂੰ ਕਿਵੇ ਗੈਗਸਟਰ ਐਲਾਨਿਆ ਗਿਆਂ। ਅਸੀ ਆਖਿਰ ਗੀਤ ਵਿਚ ਉਸ ਨੌਜਵਾਨ ਦੀ ਤਸਵੀਰ ਦਿਖਾਈ ਹੈ। ਅਸੀ ਇਸ ਗੀਤ ਦੇ ਫਿਲਮਾਂਕਣ ਨੂੰ ਤਿਆਰ ਕਰਨ ਵਿਚ ਕੋਈ ਕਸਰ ਨਹੀ ਛੱਡੀ, ਫਿਲਮਾਂਕਣ ਨੂੰ ਤਿਆਰ ਕਰਨ ਵਿਚ ਤਕਰੀਬਨ ਦੋ ਮਹੀਨੇ ਲੱਗ ਗਏ। ਇਹ ਵੱਖ ਵੱਖ ਲੋਕੇਸ਼ਨਾਂ ਤੇ ਫਿਲਮਾਇਆ ਗਿਆ ਹੈ। ਇਸ ਵਿਚ ਮੇਰੇ ਬਹੁਤ ਸਾਰੇ ਅਜੀਜ ਦੋਸਤਾਂ ਦਾ ਸਹਿਯੋਗ ਹੈ। ਮੇਰੀ ਸਰੋਤਿਆ ਅੱਗੇ ਬੇਨਤੀ ਹੈ, ਓਹ ਇਸ ਨੂੰ ਸੁਣਨ ਤੇ ਅੱਗੇ ਸੇਅਰ ਕਰਨ ਤਾਂ ਜੋ ਸਾਡੀ ਦਿਨ ਰਾਤ ਕੀਤੀ ਮਿਹਨਤ ਦਾ ਮੁੱਲ ਮੁੜ ਸਕੇ।
ਇਸ ਸਮੇ ਬਲਕਰਨ ਮੱਲੀ ਲੁਹਾਮ,ਰਾਣਾ ਲੌਹਰੀਆ,ਅਮਿਰਤ ਖਲਚੀਆਂ, ਬਲਕਾਰ ਕੈਲਾਸ਼, ਰਣਦੀਪ ਨੰਬਰਦਾਰ ਕੈਲਾਸ਼,ਚਰਨ ਬਰਾੜ ਕੈਲਾਸ਼, ਕਿਸਾਨ ਯੂਨੀਅਨ ਏਕਤਾ ਫਤਿਹ ਪੰਜਾਬ ਦੇ ਗੁਰਜੀਤ ਹੈਰੀ ਢਿੱਲੋ,ਬਲਵਿੰਦਰ ਸਿੰਘ ਗਰਲਾਲ ਸਿੰਘ ਅਮਜਦ ਖਾਨ , ਧਰਮਿੰਦਰ ਸਿੰਘ, ਕੇ.ਪੀ. ਸਿੰਘ ਸਰਾਂ , ਸਾਹਿਤਕਾਰ ਸ਼ਿਵਨਾਥ ਦਰਦੀ ਤੇ ਆਸ਼ੀਸ਼ ਕੁਮਾਰ ਆਦਿ ਹਾਜ਼ਰ ਸਨ।
