
ਪੰਜਾਬੀ ਸੰਗੀਤ ਜਗਤ ਵਿੱਚ ਨਿੱਕੇ ਨਿੱਕੇ ਕਦਮਾਂ ਸੰਗ, ਆਪਣੀ ਸੁਰੀਲੀ ਤੇ ਭਾਵਪੂਰਕ ਦਮਦਾਰ ਬੁਲੰਦ ਆਵਾਜ ਵਿੱਚ, ਆਪਣਾ ਪਲੇਠਾ ਸਿੰਗਲ ਟਰੈਕ “ਬਾਜ” ਲੈ ਸਰੋਤਿਆ ਦੇ ਰੂਬਰੂ ਹੋਣ ਜਾ ਰਹੇ ਹਨ , ਉਭਰਦੇ ਬਾਲ ਲੋਕ ਗਾਇਕ “ਗੁਰਕਮਲ ਮੱਟੂ”। “ਬਾਜ” ਸਿੰਗਲ ਟਰੈਕ ਹਰ ਵਰਗ ਦੀ ਪਹਿਲੀ ਪਸੰਦ ਬਣੇਗਾ। ਇਸ ਸਿੰਗਲ ਟਰੈਕ ਨੂੰ ਸ਼ਬਦਾਂ ਦੀ ਮਾਲਾ ‘ਚ ਪਰੋਇਆਂ ਹੈ ,ਪ੍ਰਸਿੱਧ ਗੀਤਕਾਰ “ਬਲਵਿੰਦਰ ਮੰਡ” ਜੀ ਨੇ। ਜੇਕਰ ਇਸ ਦੇ ਸੰਗੀਤਕਾਰ ਦਾ ਜਿਕਰ ਕਰੀਏ ਤਾਂ ਓਹ ਇਸ ਤੋ ਪਹਿਲਾ ਬਹੁਤ ਸਾਰੇ ਸਿੰਗਲ ਟਰੈਕ ਤੇ ਡਿਊਟ ਗੀਤਾਂ ਨੂੰ ਸੰਗੀਤ ਬੱਧ ਕਰ ਚੁੱਕੇ ਹਨ , ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ, ਓਹ ਸੰਗੀਤਕ ਖੇਤਰ ਦੇ ਦਿਗਜ ਸੰਗੀਤਕਾਰ ਹਨ , ਚਰਚਿਤ ਸੰਗੀਤਕਾਰ ” ਰਵਿੰਦਰ ਟੀਨਾ ਜੀ ਤੇ ਸੰਗੀਤ ਕੰਡਿਆਰਾ ਜੀ । ਇਸ ਸਿੰਗਲ ਟਰੈਕ ਦੀ ਵੀਡੀਓਗ੍ਰਾਫੀ ਨੂੰ ਖੂਬਸੂਰਤ ਬੇਹਤਰੀਣ ਛੋਹਾਂ ਦਿੱਤੀਆ, ਨਾਮਵਰ ਵੀਡੀਓਗ੍ਰਾਫਰ “ਓ.ਪੀ ਬੰਟੂ” ਜੀ ਨੇ ।
ਇਸ ਸਿੰਗਲ ਟਰੈਕ ਨੂੰ ਸੰਗੀਤਕ ਪ੍ਰੇਮੀਆ ਦੀ ਕਚਹਿਰੀ ਵਿੱਚ “kwm record” ਕੰਪਨੀ ਤੇ ਮਾਣਮੱਤੇ ਲੋਕ ਗਾਇਕ “ਇੰਦਰ ਮਾਨ” ਪੇਸ਼ ਕੀਤਾ ਗਿਆ। ਇਸ ਸਿੰਗਲ ਟਰੈਕ “ਬਾਜ” ਨੂੰ ਸਰੋਤਿਆ ਵਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਓਨਾਂ ਦੇ ਪਰਿਵਾਰ ਤੇ ਪ੍ਰਸਿੱਧ ਗੀਤਕਾਰ ਮਨਜਿੰਦਰ ਗੋਲੀ ਜੀ ਦਾ ਵਿਸੇਸ਼ ਧੰਨਵਾਦ ।
ਮੇਰੀਆ ਸੁੱਭਕਾਮਨਾਵਾਂ ਲੋਕ ਗਾਇਕ “ਗੁਰਕਮਲ ਮੱਟੂ” ਤੇ ਓਨਾਂ ਦੀ ਪੂਰੀ ਟੀਮ ਲਈ। ਓਹ ਏਦਾਂ ਹੀ ਸਾਨਦਾਰ ਹਾਜ਼ਰੀ ਨਾਲ ਸਰੋਤਿਆ ਦੇ ਰੂਬਰੂ ਹੁੰਦੇ ਰਹਿਣ ਅਤੇ ਤਰੱਕੀ ਦੇ ਰਾਹ ਪੈ ਮੰਜ਼ਿਲਾਂ ਹਾਸਿਲ ਕਰਦੇ ਰਹਿਣ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

