ਅਕਾਲ ਕਾਲਜ ਕੌਂਸਲ ਦੀ ਨਵੀਂ ਪਹਿਲ
ਮਸਤੂਆਣਾ ਸਾਹਿਬ 6 ਮਈ (ਵਰਲਡ ਪੰਜਾਬੀ ਟਾਈਮਜ਼)
ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ ,ਕਾਲਜ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੁਆਰਾ ਆਪਣੇ ਪੂਰੇ ਸਮੈਸਟਰ ਦੀ ਪੜ੍ਹਾਈ ਦੌਰਾਨ ਹਾਜ਼ਰੀਆਂ ਪੂਰੀਆਂ ਨਾ ਕਰਨ ਦੀ ਹਾਲਤ ਵਿੱਚ ਵਿਦਿਆਰਥੀਆਂ ਕੋਲੋਂ ਜੁ਼ਰਨਾਮਾ ਭਰਵਾਇਆ ਜਾਂਦਾ ਹੈ ਪਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਵਿਦਿਆਰਥੀਆਂ ਵੱਲੋਂ ਆਪਣੇ ਪੂਰੇ ਸਮੈਸਟਰ ਸਿਸਟਮ ਦੀ ਪੜ੍ਹਾਈ ਵਿਚ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਅਕਾਲ ਕਾਲਜ ਕੌਂਸਲ ਵੱਲੋਂ ਅੱਜ ਮਿਤੀ 5 ਮਈ,,2025 ਨੂੰ ਨਕਦ ਰਾਸ਼ੀ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਇਹ ਸਾਰਾ ਪ੍ਰੋਗਰਾਮ ਸ ਜਸਵੰਤ ਸਿੰਘ ਖਹਿਰਾ, ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਅੱਜ ਦੇ ਸਮਾਗਮ ਵਿੱਚ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਾਰੇ ਪ੍ਰਿੰਸੀਪਲ ਸਹਿਬਾਨ, ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਵੱਲੋਂ ਅਜਿਹੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਪ੍ਰੋਗਰਾਮ ਵਿੱਚ ਸ ਮਨਜੀਤ ਸਿੰਘ ਮੈਂਬਰ ਅਕਾਲ ਕਾਲਜ ਕੌਂਸਲ,ਸ ਗੁਰਜੰਟ ਸਿੰਘ ਦੁੱਗਾ ਮੈਂਬਰ ਅਕਾਲ ਕਾਲਜ ਕੌਂਸਲ ਉਚੇਚੇ ਤੌਰ ‘ਤੇ ਪਹੁੰਚੇ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸ ਮਨਜੀਤ ਸਿੰਘ ਵੱਲੋਂ ਆਪਣੀ ਖੁਸ਼ੀ ਸਾਂਝਿਆਂ ਕਰਦਿਆਂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਸਮੈਸਟਰ ਦੌਰਾਨ ਸਾਰੇ ਹੀ ਲੈਕਚਰ ਲਗਾਉਣੇ ਚਾਹੀਦੇ ਹਨ ਕਿਉਂਕਿ ਇਹ ਸਮਾਂ ਤੁਹਾਡਾ ਗੋਲਡਨ ਪੀਰੀਅਡ ਹੈ ਜਿਸ ਵਿਚ ਰਹਿ ਕੇ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਟੀਚਿਆਂ ਤੱਕ ਪਹੁੰਚਣ ਦੀ ਪਲੇਨਿੰਗ ਵੀ ਕਰ ਸਕਦੇ ਹੋ। ਇਸ ਸਮੇਂ ਜੋ ਵਿਦਿਆਰਥੀ ਗੰਭੀਰ ਹੋ ਕੇ ਪੜ੍ਹਾਈ ਕਰਦੇ ਹਨ ਅੱਗੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਜ਼ਰੂਰ ਹੋਵੇਗੀ ਤੇ ਉਹਨਾਂ ਦੇ ਸੁਪਨੇ ਵੀ ਜ਼ਰੂਰ ਸਾਕਾਰ ਹੋਣਗੇ। ਡਾ ਨਿਰਪਜੀਤ ਸਿੰਘ ਐਚ ਓ ਡੀ ਅੰਗਰੇਜ਼ੀ ਵਿਭਾਗ ਉਹਨਾਂ ਨੂੰ ਕਿਹਾ ਕਿ ਹਰ ਸਾਲ ਵਿਦਿਆਰਥੀਆਂ ਨੂੰ ਖੇਡਾਂ ਵਿਚ, ਸਾਹਿਤ ਵਿਚ, ਪੜ੍ਹਾਈ ਵਿਚ ਵਧੀਆ ਪੁਜੀਸ਼ਨਾ ਲੈਣ ਵਾਲੇ ਵਿਦਿਆਰਥੀਆਂ ਨੂੰ ਅਤੇ ਵਿਲੱਖਣ ਪ੍ਰਤਿਭਾ ਵਾਲਿਆਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਅਕਾਲ ਕਾਲਜ ਕੌਂਸਲ ਵੱਲੋਂ ਆਪਣੇ ਸਮੈਸਟਰ ਦੌਰਾਨ ਜ਼ਿਆਦਾ ਹਾਜ਼ਰੀਆਂ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਾ ਬਹੁਤ ਹੀ ਸਲਾਹੁਣਯੋਗ ਉਪਰਾਲਾ ਹੈ। ਉਹਨਾਂ ਦੱਸਿਆ ਹੈ ਕਿ ਅਕਾਲ ਡਿਗਰੀ ਕਾਲਜ ਗੁਰਸਾਗਰ ਮਸਤੂਆਣਾ ਸਾਹਿਬ ਨੇ ਵਿਦਿਆਰਥੀਆਂ ਨੂੰ 75000 ਰੁ ਦੀ ਨਕਦ ਰਾਸ਼ੀ ਅਤੇ ਸਰਟੀਫ਼ਿਕੇਟ ਦਿੱਤੇ ਹਨ ਉਥੇ ਹੀ ਅਕਾਲ ਕਾਲਜ ਫਿਜ਼ੀਕਲ ਐਜੂਕੇਸ਼ਨ ਨੇ 54000ਰੁ:, ਅਕਾਲ ਕਾਲਜ ਡਿਪਲੋਮਾ ਫਾਰਮੇਸੀ ਨੇ 14,400 ਰੁ:, ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨਾਲੋਜੀ ਐਜੂਕੇਸ਼ਨ ਨੇ 28,900 ਰੁ: , ਅਕਾਲ ਕਾਲਜ ਆਫ਼ ਐਜੂਕੇਸ਼ਨ ਵੱਲੋਂ 18,500 ਰੁ: ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦਿੱਤੀ ਗਈ। ਅਕਾਲ ਕਾਲਜ ਕੌਂਸਲ ਵੱਲੋਂ 2,10,600ਦੀ ਨਕਦ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ ਜੋ ਵਿਦਿਆਰਥੀਆ ਨੂੰ ਦਿੱਤੀ ਜਾਣੀ ਹੈ। ਉਹਨਾਂ ਨੇ ਕਿਹਾ ਕਿ ਸਮੇਂ ਸਮੇਂ ਤੇ ਇਸ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ। 100% ਹਾਜ਼ਰੀ ਦੇਣ ਵਾਲੀ ਵਿਦਿਆਰਥਣ ਮਨਜੋਤ ਕੌਰ ਬੀ.ਐਡ (ਸਮੈਸਟਰ ਦੂਜਾ) ਨੂੰ 5100ਰੁ: ਨਕਦ ਰਾਸ਼ੀ ਅਤੇ ਸਰਟੀਫ਼ਿਕੇਟ ਦੇ ਕੇ ਪ੍ਰਿੰਸੀਪਲ ਡਾ ਸੁਖਦੀਪ ਕੌਰ ਅਕਾਲ ਕਾਲਜ ਐਜੂਕੇਸ਼ਨ ਅਤੇ ਸਮੂਹ ਮੈਨੇਜਮੈਂਟ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਬਿਨਾਂ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਹਾਜ਼ਰੀਆ ਦੇਣ ਮੁਤਾਬਕ 4100, 3100,2100,2000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਪ੍ਰਿੰਸੀਪਲ ਡਾ ਅਮਨਦੀਪ ਕੌਰ ਅਕਾਲ ਡਿਗਰੀ ਕਾਲਜ, ਪ੍ਰਿੰਸੀਪਲ ਡਾ ਗੀਤਾ ਠਾਕੁਰ ਫਿਜ਼ੀਕਲ ਕਾਲਜ, ਪ੍ਰਿੰਸੀਪਲ ਅਮਨਦੀਪ ਕੌਰ ਬੀ ਫਾਰਮੇਸੀ, ਡਾ ਅਮਨਦੀਪ ਸਿੰਘ ਗਿੱਲ ਐਚ. ਓ.ਡੀ (ਕੰਪਿਊਟਰ ਵਿਭਾਗ)ਡਾ ਅਮਨਦੀਪ ਸਿੰਘ, ਡਾ ਸਤਿੰਦਰ ਪੋਲ, ਪ੍ਰੋ ਮਨਪ੍ਰੀਤ ਸਿੰਘ,ਡਾ ਹਰਪਾਲ ਕੌਰ, ਪ੍ਰੋ ਅਮਰਿੰਦਰ ਕੌਰ,ਡਾ ਮੋਨਿਕਾ,ਪ੍ਰੋ ਹਰਨੀਤ ਕੌਰ, ਪ੍ਰੀਤ ਹੀਰ,ਡਾ ਰਜਿੰਦਰ ਕੌਰ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ ਹਰਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਵੱਲੋਂ ਬਾਖੂਬੀ ਨਿਭਾਈ ਗਈ।