‘ਆਪ’ ਯੂਥ ਆਗੂ ਦੀਪਕ ਮੌਂਗਾ ਨੂੰ ਸਦਮਾ, ਦਾਦਾ ਜੀ ਦਾ ਵਿਛੋੜਾ

ਕੋਟਕਪੂਰਾ, 1 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਆਮ ਆਦਮੀ ਪਾਰਟੀ ਦੇ ਯੂਥ ਆਗੂ ਦੀਪਕ ਮੌਂਗਾ ਦੇ ਸਤਿਕਾਰਤ ਦਾਦਾ ਮੰਗਤ ਰਾਮ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਓਹਨਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋ ਕੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਓਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਪੀਕਰ ਸੰਧਵਾਂ ਨੇ ਉਨ੍ਹਾਂ ਦੇ ਬੇਟੇ ਰਮੇਸ਼ ਕੁਮਾਰ ਮੌਂਗਾ ਅਤੇ ਕੁਲਵੰਤ ਮੋਂਗਾ ਤੇ ਹੋਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਇਸ ਦੁੱਖ ਦੀ ਘੜ੍ਹੀ ’ਚ ਸ਼ਰੀਕ ਹੁੰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾ ’ਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਓਮਕਾਰ ਗੋਇਲ, ਗੁਰਮੀਤ ਸਿੰਘ ਗਿੱਲ, ਭੋਲਾ ਸਿੰਘ ਟਹਿਣਾ, ਮਾ. ਕੁਲਦੀਪ ਸਿੰਘ ਮੌੜ, ਸੰਜੀਵ ਕਾਲੜਾ, ਅਸ਼ੋਕ ਸੰਧਵਾਂ ਨੇ ਵੀ ਪਰਿਵਾਰ ਨਾਲ ਦੁੱਖ ’ਚ ਸ਼ਾਮਿਲ ਹੋਏ।

Comments

No comments yet. Why don’t you start the discussion?

Leave a Reply

Your email address will not be published. Required fields are marked *