ਫਰੀਦਕੋਟ 26 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਪੰਜਾਬ ਦੇ ਬੁੱਧੀਜੀਵੀ ਵਿੰਗ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪਿਆਰ ਸਿੰਘ,ਮੀਤ ਪ੍ਰਧਾਨ ਉੱਤਮ ਸਿੰਘ ਡੋਡ, ਫਰੀਦਕੋਟ ਦੇ ਹਲਕਾ ਕੋਆਰਡੀਨੇਟਰ ਧਰਮ ਪ੍ਰਵਾਨਾਂ, ਕੋਟਕਪੂਰਾ ਹਲ਼ਕਾ ਦੇ ਕੋਆਰਡੀਨੇਟਰ ਪ੍ਰਿੰਸ ਬਹਿਲ,ਜੈਤੋ ਹਲ਼ਕਾ ਦੇ ਕੋਆਰਡੀਨੇਟਰ ਜਸਪਾਲ ਸਿੰਘ ਸਰਪੰਚ ਕਰੀਰ ਵਾਲਾ,ਨੇ ਆਮ ਆਦਮੀ ਪਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ਼ ਕੋਟਕਪੂਰਾ ਦੇ ਸਕਾਈ ਰਿੰਗ ਹੋਟਲ ਦੇ ਵਿੱਚ ਨਸ਼ੇ, ਭ੍ਰਿਸ਼ਟਾਚਾਰ ਦਾ ਕਾਰਣ ਅਤੇ ਉਸ ਦੇ ਹੱਲ ਸੰਬੰਧੀ ਇੱਕ ਸੈਮੀਨਾਰ ਅਯੋਜਤ ਕਰਵਾਇਆ ਗਿਆ । ਜਿਸ ਵਿੱਚ ਤਕਰੀਬਨ 250 ਤੋਂ ਵਧ ਵਰਕਰਾਂ,ਵੱਖੋ ਵੱਖ ਪਿੰਡਾਂ ਦੇ ਸਰਪੰਚ ਸਾਹਿਬਾਨ, ਪੰਚਾਇਤ ਮੈਂਬਰਾਂ ਤੋਂ ਇਲਾਵਾਂ ਵੱਖ ਵੱਖ ਅਦਾਰਿਆਂ ਦੇ ਆਹੁੱਦੇਦਾਰ ਪਹੁੰਚੇ ਸਨ। ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਾਹਿਬ ਗੁਰਦਿੱਤ ਸਿੰਘ ਸੇਖੋ ਹਲਕਾ ਵਿਧਾਇਕ ਫਰੀਦਕੋਟ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਭਰਾਤਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਪੰਜਾਬ ਸਰਕਾਰ,ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਤੇਜ ਸਿੰਘ ਖੋਸਾ , ਮਨਪ੍ਰੀਤ ਸਿੰਘ ਧਾਲੀਵਾਲ ਪੀ ਏ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ,ਪਹੁੰਚੇ।
ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਬੁੱਧੀਜੀਵੀ ਵਿੰਗ ਦੇ ਪੰਜਾਬ ਪ੍ਰਧਾਨ ਮੇਜਰ ਆਰ ਪੀ ਐਸ ਮਲਹੋਤਰਾ ਨੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਪੱਤਰਕਾਰ ਅਤੇ ਲੇਖਕ ਧਰਮ ਪ੍ਰਵਾਨਾਂ ਅਤੇ ਸਾਹਿਤਕਾਰ ਬੂਟਾ ਪੈਰਿਸ ਨੇ ਨਿਭਾਈ। ਇਸ ਸਮੇਂ ਪ੍ਰਸਿੱਧ ਪੱਤਰਕਾਰ,ਲੇਖਕ, ਪ੍ਰੋਫੈਸਰ, ਅਧਿਆਪਕਾਂ ਜਿੰਨ੍ਹਾਂ ਚ ਰੋਜ਼ਾਨਾ ਸਪੋਕਸਮੈਨ ਦੇ ਜ਼ਿਲ੍ਹਾ ਇੰਚਾਰਜ ਗੁਰਿੰਦਰ ਸਿੰਘ ਮਹਿੰਦੀਰੱਤਾ,ਜਗਪਾਲ ਸਿੰਘ ਬਰਾੜ, ਧਰਮ ਪ੍ਰਵਾਨਾਂ, ਪ੍ਰੋਫੈਸਰ ਗੁਰਸੇਵਕ ਸਿੰਘ, ਡਾਕਟਰ ਹਰੀਸ਼ ਚੰਦਰ ਐਮ ਸੀ ਜੈਤੋ, ਜਗਦੇਵ ਸਿੰਘ ਟਹਿਣਾ, ਡਾਕਟਰ ਰਵਿੰਦਰ ਕੁਮਾਰ, ਸੰਜੀਵ ਕੁਮਾਰ,ਬੱਬੂ ਸੰਧੂ ਸਿੱਖਾਂ ਵਾਲਾ ਡਾਇਰੈਕਟਰ ਮੰਡੀ ਬੋਰਡ ਪੰਜਾਬ, ਮਨਜੀਤ ਸਿੰਘ ਡੋਡ ਨੇ ਨਸ਼ੇ, ਭ੍ਰਿਸ਼ਟਾਚਾਰ ਦੇ ਕਾਰਣ ਅਤੇ ਉਹਨਾਂ ਦੇ ਹੱਲ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ।