ਕੋਟਕਪੂਰਾ, 15 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂਵਾਂ ਦੇ ਰਹੀ ਹੈ ਅਤੇ ਔਰਤਾਂ ਨੂੰ ਵੀ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਦੇ ਰਹੀ ਹੈ। ਜਿਸ ਦੌਰਾਨ ਔਰਤਾਂ ਨੂੰ ਵੀ ਵੱਡੀਆਂ ਜਿੰਮੇਵਾਰੀਆਂ ਪਾਰਟੀ ਵਿੱਚ ਸੌਂਪੀਆਂ ਜਾ ਰਹੀਆਂ ਹਨ। ਇਸ ਸਬੰਧੀ ਇੱਕ ਹੰਗਾਮੀ ਮੀਟਿੰਗ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦੇ ਦਫਤਰ ਵਿਖੇ ਹੋਈ। ਜਿਸ ਵਿੱਚ ਇਸਤਰੀ ਵਿੰਗ ਦੇ ਬਲਾਕ ਪ੍ਰਧਾਨ ਤੋਂ ਇਲਾਵਾ ਹੋਰ ਵੀ ਪਾਰਟੀ ਵਰਕਰਾਂ ਹਾਜ਼ਰ ਸਨ। ਇਸ ਸਮੇਂ ਸੀਨੀਅਰ ਆਗੂ ਸਰਪੰਚ ਪ੍ਰਦੀਪ ਕੌਰ ਢਿੱਲੋ, ਪਰਮਜੀਤ ਕੌਰ, ਸੁਰਿੰਦਰ ਕੌਰ ਤਨੂ, ਚਰਨਜੀਤ ਕੌਰ, ਨਿਰਮਲਾ, ਸੁਰਿੰਦਰਪਾਲ ਕੌਰ, ਸਰਪੰਚ ਮਨਦੀਪ ਕੌਰ, ਬਬੀਤਾ ਬਿੰਦੂ, ਸੋਨੀ ਹੋਰ ਵੀ ਔਰਤਾਂ ਹਾਜ਼ਰ ਸਨ। ਇਸ ਸਮੇਂ ਹਾਜਰੀਨ ਇਸਤਰੀ ਵਿੰਗ ਦੇ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਜਲਦ ਹੀ ਔਰਤਾਂ ਨਾਲ ਕਿਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਲੋੜਵੰਦਾਂ ਨੂੰ ਹਰ ਸਹੂਲਤਾਂਵਾਂ ਦੇ ਰਹੀ ਹੈ। ਇਸ ਸਮੇਂ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਫਰੀ, ਮੈਡੀਕਲ ਸਹੂਲਤਾਵਾਂ, ਸਿੱਖਿਆ ਅਤੇ ਹੋਰ ਲੋੜਵੰਦ ਸਕੀਮਾਂ ਸ਼ੁਰੂ ਕਰਕੇ ਲੋਕਾਂ ਨੂੰ ਵੱਡਾ ਲਾਹਾ ਦੇ ਰਹੀ ਹੈ। ਉਹਨਾਂ ਦੱਸਿਆ ਕਿ ਜਦਕਿ ਪਿਛਲੀਆਂ ਸਰਕਾਰਾਂ ਨੇ ਸਿਰਫ ਲੋਕਾਂ ਨਾਲ ਦਾਅਵੇ ਹੀ ਕੀਤੇ ਸਨ। ਪਰ ਪੰਜਾਬ ਸਰਕਾਰ ਹਰ ਦਾਅਵਿਆ ਨੂੰ ਪੂਰਾ ਕਰ ਰਹੀ ਹੈ। ਉਹਨਾਂ ਦੱਸਿਆ ਕਿ ਜਲਦ ਹੀ ਹੋਰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਜਗਜੀਤ ਸਿੰਘ ਸੁਪਰਡੈਂਟ, ਓਮ ਪ੍ਰਕਾਸ਼ ਸ਼ਰਮਾ ਆਦਿ ਵੀ ਹਾਜਰ ਸਨ।