ਕੋਟਕਪੂਰਾ, 10 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਬਿਨਾਂ ਸਿਫ਼ਾਰਸ਼ ਤੇ ਬਿਨਾਂ ਪੈਸੇ ਦਿੱਤਿਆਂ ਸਰਕਾਰੀ ਨੌਕਰੀਆਂ, 300 ਯੂਨਿਟ ਮੁਫ਼ਤ ਬਿਜਲੀ, ਨਹਿਰੀ ਪਾਣੀ ਸਪਲਾਈ ਸੁਧਾਰ, ਨਵੇਂ ਮੋਘਿਆਂ ਦੀ ਮਨਜੂਰੀ, ਪਾਈਪ ਲਾਈਨਾਂ ਦਾ ਨਿਰਮਾਣ, ਔਰਤਾਂ ਲਈ ਮੁਫ਼ਤ ਬੱਸ ਸੇਵਾ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ, ਨਵੇਂ ਨਹਿਰੀ ਖਾਲ, ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਉਹਨਾਂ ਬਲਾਕ ਸੰਮਤੀ ਕੋਟਕਪੂਰਾ ਦਿਹਾਤੀ ਤੋਂ ਉਮੀਦਵਾਰ ਜਗਸੀਰ ਸਿੰਘ ਜੱਗਾ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੰਧਵਾਂ ਤੋਂ ਬੀਬੀ ਰਮਨਪ੍ਰੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਨੇੜਲੇ ਪਿੰਡਾਂ ਲਾਲੇਆਣਾ, ਨਾਨਕਸਰ, ਢਾਬ ਗੁਰੂ ਕੀ ਅਤੇ ਬਾਹਮਣਵਾਲਾ ਪਿੰਡਾਂ ਦਾ ਦੌਰਾ ਕੀਤਾ। ਵੱਖ–ਵੱਖ ਚੋਣ ਜਲਸਿਆਂ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਬਿਨਾਂ ਸਿਫ਼ਾਰਸ਼ ਤੇ ਬਿਨਾਂ ਪੈਸੇ ਦਿੱਤਿਆਂ ਸਰਕਾਰੀ ਨੌਕਰੀਆਂ, 300 ਯੂਨਿਟ ਮੁਫ਼ਤ ਬਿਜਲੀ, ਨਹਿਰੀ ਪਾਣੀ ਸਪਲਾਈ ਸੁਧਾਰ, ਨਵੇਂ ਮੋਘਿਆਂ ਦੀ ਮਨਜੂਰੀ, ਪਾਈਪ ਲਾਈਨਾਂ ਦਾ ਨਿਰਮਾਣ, ਔਰਤਾਂ ਲਈ ਮੁਫ਼ਤ ਬੱਸ ਸੇਵਾ ਅਤੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ, ਨਵੇਂ ਨਹਿਰੀ ਖਾਲ, ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਉਮੀਦਵਾਰਾਂ ਦੀ ਵੱਧ ਰਹੀ ਲੋਕਪ੍ਰਿਯਤਾ ਕਾਰਨ ਬਾਦਲ–ਕਾਂਗਰਸ ਗਠਜੋੜ ਘਬਰਾਏ ਹੋਏ ਹਨ ਅਤੇ ਲੋਕਾਂ ਅੱਗੇ ਬੇਨਕਾਬ ਹੋ ਰਹੇ ਹਨ। ਇਨ੍ਹਾਂ ਜਲਸਿਆਂ ਵਿੱਚ ਜ਼ਿਲਾ ਪ੍ਰੀਸ਼ਦ ਉਮੀਦਵਾਰ ਰਮਨਪ੍ਰੀਤ ਕੌਰ ਸੰਧਵਾਂ, ਬਲਾਕ ਸੰਮਤੀ ਉਮੀਦਵਾਰ ਕੋਟਕਪੂਰਾ ਦਿਹਾਤੀ ਜਗਸੀਰ ਸਿੰਘ ਜੱਗਾ, ਐਡਵੋਕਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਹਰਦੀਪ ਸਿੰਘ, ਪਰਮਜੀਤ ਕੌਰ ਸੰਧਵਾਂ, ਪ੍ਰੀਤਮ ਸਿੰਘ ਸਰਪੰਚ ਸੰਧਵਾਂ, ਇੰਜੀ. ਸੁਖਜੀਤ ਸਿੰਘ ਢਿੱਲਵਾਂ, ਜਸਵਿੰਦਰ ਸਿੰਘ ਲੱਕੀ ਖਾਲਸਾ ਸਰਪੰਚ, ਚਰਨਜੀਤ ਕੌਰ ਮੈਂਬਰ, ਵਿਸ਼ਾਲ ਸਿੰਘ ਸਰਪੰਚ ਕੋਠੇ ਰਾਜੇ ਜੰਗ, ਸ਼ਰਨਜੀਤ ਸਿੰਘ ਸ਼ਰਨ ਸਰਪੰਚ ਕੋਠੇ ਇੰਦਰ ਸਿੰਘ, ਜਸਪਾਲ ਸਿੰਘ ਸਰਪੰਚ ਕੋਠੇ ਥੇਹ, ਬਹਾਦਰ ਸਿੰਘ ਸੰਧੂ ਲਾਲੇਆਣਾ, ਸਰਬਣ ਸਿੰਘ ਸੰਧੂ, ਬਾਲਕ ਦਾਸ, ਸਰਪੰਚ ਸੁਖਮੰਦਰ ਸਿੰਘ ਚਾਹਲ, ਗੁਰਦਾਸ ਸਿੰਘ ਚਾਹਲ, ਸ਼ਮਸ਼ੇਰ ਸਿੰਘ ਨਾਨਕਸਰ, ਦਲਜੀਤ ਸਿੰਘ ਸਰਪੰਚ, ਗੁਰਦੀਪ ਸ਼ਰਮਾ ਬਲਾਕ ਪ੍ਰਧਾਨ, ਕਿਰਨ ਕੌਰ, ਜਸਪ੍ਰੀਤ ਸਿੰਘ ਚਾਹਲ, ਗੁਰਮੁਖ ਸਿੰਘ ਮੈਂਬਰ, ਸੰਦੀਪ ਸਿੰਘ, ਜਸਦੀਪ ਸਿੰਘ, ਬਲਜੀਤ ਸਿੰਘ ਨਾਨਕਸਰ, ਰਛਪਾਲ ਸਿੰਘ, ਅੰਗਰੇਜ਼ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ, ਹੈਪੀ, ਲਖਵੀਰ ਸਿੰਘ ਸਰਪੰਚ ਢਾਬ, ਸੁਖਚੈਨ ਸਿੰਘ ਢਾਬ, ਬੇਅੰਤ ਸਿੰਘ ਖਾਲਸਾ, ਕਾਲਾ ਸਿੰਘ ਢਾਬ, ਗੁਰਮੇਲ ਸਿੰਘ ਸੰਧੂ ਸਰਪੰਚ ਬਾਹਮਨਵਾਲਾ, ਬਲਤੇਜ ਸਿੰਘ ਮੈਂਬਰ, ਹਰਿੰਦਰ ਪਾਲ ਸਿੰਘ, ਕੁਲਵਿੰਦਰ ਸ਼ਰਮਾ, ਜੁਗਿੰਦਰ ਸ਼ਰਮਾ, ਸੋਮ ਨਾਥ ਸ਼ਰਮਾ, ਨਿਰੰਜਨ ਦਾਸ, ਰਣਜੀਤ ਸਿੰਘ, ਅਮਰਜੀਤ ਸਿੰਘ, ਹੁਕਮ ਚੰਦ, ਮਹਿੰਦਰ ਪਾਲ ਸ਼ਰਮਾ, ਗੁਲਜ਼ਾਰ ਸਿੰਘ, ਲਖਵੰਤ ਸਿੰਘ, ਬਲਦੇਵ ਸਿੰਘ, ਪ੍ਰਿਥੀ ਸਿੰਘ, ਗੁਰਮੀਤ ਸਿੰਘ, ਰੇਸ਼ਮ ਸਿੰਘ ਮੈਂਬਰ, ਪਰਮਜੀਤ ਸਿੰਘ ਪਰਮਾ ਮਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ, ਅਹੁਦੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।

