ਜਿੱਤ ਅੰਤਮ ਨਹੀਂ ਹੈ, ਪਰ ਭਾਗੀਦਾਰੀ ਜ਼ਰੂਰੀ ਹੈ”
ਬਠਿੰਡਾ, 3 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਆਰਮੀ ਪਬਲਿਕ ਸਕੂਲ ਵਲੋਂ ਸਲਾਨਾ ਖੇਡ ਦਿਵਸ “ਸਪਰਧਾ 23” ਮਿਲਟਰੀ ਸਟੇਸ਼ਨ ਬਠਿੰਡਾ ਵਿਖੇ ਮਨਾਇਆ ਗਿਆ। ਇਹ ਸਲਾਨਾ ਖੇਡ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਸਮਾਗਮ ਨੂੰ ਖੇਡ ਗਤੀਵਿਧੀਆਂ ਤੇ ਇਕੱਠ ਲਈ ਮਨੋਰੰਜਨ ਦੇ ਇੱਕ ਸੰਯੋਜਨ ਨਾਲ ਵਧੀਆ ਢੰਗ ਤਰੀਕੇ ਤਿਆਰ ਕੀਤਾ ਗਿਆ ਸੀ।
ਇਸ ਮੌਕੇ ਵਿਦਿਆਰਥੀਆਂ ਨੇ ਸਾਰੇ ਈਵੈਂਟਾਂ ਵਿੱਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਮਿਸਾਲੀ ਖੇਡ ਭਾਵਨਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਸਾਬਤ ਕੀਤਾ ਕਿ “ਜਿੱਤ ਅੰਤਮ ਨਹੀਂ ਹੈ, ਪਰ ਭਾਗੀਦਾਰੀ ਜ਼ਰੂਰੀ ਹੈ”।
ਇਸ ਦੌਰਾਨ ਚੇਤਕ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਸੰਜੀਵ ਰਾਏ ਨੇ ਸਮਾਗਮ ਦੇ ਸਫਲ ਆਯੋਜਨ ਲਈ ਵਿਦਿਆਰਥੀਆਂ ਅਤੇ ਸਟਾਫ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਨੂੰ ਭਵਿੱਖ ਚ ਖੇਡਾਂ ਵਿੱਚ ਭਾਗ ਲੈਣ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਨਿਰੰਤਰ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ।