ਰੋਪੜ, 04 ਸਤੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਰੋਪੜ ਇਕਾਈ ਦੀ ਪਲੇਠੀ ਮੀਟਿੰਗ ਸੈਣੀ ਭਵਨ ਰੋਪੜ ਵਿਖੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਤੰਬੜ ਦੀ ਅਗਵਾਈ ਵਿੱਚ ਕੀਤੀ ਗਈ। ਸੰਸਥਾ ਵਲੋਂ ਭਵਿੱਖ ਵਿੱਚ ਕੀਤੇ ਜਾਣ ਵਾਲ਼ੇ ਕਾਰਜਾਂ ਸਬੰਧੀ ਰੂਪ-ਰੇਖਾ ‘ਤੇ ਵਿਚਾਰ ਚਰਚਾ ਕੀਤੀ ਗਈ ਅਤੇ ਸੰਸਥਾ ਦੀ ਬਿਹਤਰੀ ਲਈ ਸੁਝਾਅ ਪੇਸ਼ ਕੀਤੇ। ਵੱਖ ਵੱਖ ਮੈਂਬਰਾਂ ਵੱਲੋਂ ਸੰਸਥਾ ਦੇ ਵਿਸਥਾਰ ਲਈ ਵੱਧ ਤੋਂ ਵੱਧ ਪਿੰਡ ਪੱਧਰ’ ਤੇ ਯੂਨਿਟ ਸਥਾਪਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੈਣੀ ਭਵਨ ਰੋਪੜ ਦੇ ਪ੍ਰਧਾਨ ਡਾ. ਅਜਮੇਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਉਨ੍ਹਾਂ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਪਣੇ ਨਿੱਜੀ ਤਜਰਬਿਆਂ ਵਿੱਚੋਂ ਅਹਿਮ ਨੁਕਤੇ ਸਾਂਝੇ ਕੀਤੇ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਹਰ ਸੰਭਵ ਮੱਦਦ ਤੇ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ। ਇਸ ਮੌਕੇ ਸਰਪ੍ਰਸਤ ਗੁਰਨਾਮ ਸਿੰਘ, ਅਜਮੇਰ ਸਿੰਘ ਵਾਈਸ ਪ੍ਰਧਾਨ ਪੰਜਾਬ, ਜਗਤਾਰ ਸਿੰਘ ਜਿਲਾ ਮੀਤ ਪ੍ਰਧਾਨ, ਅਵਤਾਰ ਸਿੰਘ, ਕਰਨੈਲ ਸਿੰਘ ਤੰਬੜ ਸਾਬਕਾ ਕੌਂਸਲਰ, ਹਜੂਰਾ ਸਿੰਘ ਗੋਬਿੰਦਪੁਰਾ, ਸੁਰਿੰਦਰ ਸਿੰਘ ਸੈਣੀ, ਰਜਿੰਦਰ ਸਿੰਘ ਨੰਨੂਆ, ਦਰਸ਼ਨ ਸਿੰਘ ਗਰੇਵਾਲ, ਮੋਹਣ ਸਿੰਘ ਖਜ਼ਾਨਚੀ, ਹਰਪ੍ਰੀਤ ਸਿੰਘ ਖੇੜੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

