
ਅੱਜ ਪਿੰਡ ਮਿਕਲਮ ਸ਼ਹਿਰ ਮੈਲਬੋਰਨ ਆਸਟ੍ਰੇਲ਼ੀਆਂ ਵਿੱਚ ਆਸਟ੍ਰੇਲੀਅਨ ਦੀ ਪੰਜਾਬਣਾਂ ਨੇ ਇਕੱਠੀਆਂ ਹੋ ਕੇ ਬਸੰਤ ਮਨਾਇਆ ! ਪੰਜਾਬੀ ਮਾਂ ਬੋਲੀ ਤੇ ਵਿਚਾਰਾ ਕੀਤੀਆਂ ਸੁਹਾਗ ਗਾਏ ਗਿੱਧਾ ਪਾਇਆ !
ਸਾਰਿਆਂ ਨੇ ਦੋ ਦੋ ਕਿਸਮ ਦੇ ਭੋਜਨ , ਕਿਸੇ ਵਲੋ ਇਕ ਵੀ ਲਿਆਂਦਾ
ਪਰ ਪੂਰਾ ਖੁੱਲ੍ਹੇ ਦਿਲ ਨਾਲ ਸਵਾਦ ਖੁੱਲਾਂ ਭੋਜਨ ਲਿਆਂਦਾ ਗਿਆ !
ਤਿੰਨ ਮੈਂਬਰਾ ਵੱਲੋਂ ਖੁੱਲ੍ਹੇ ਪਕੌੜੇ , ਬਰਫ਼ੀ ,ਦਹੀ ਭੱਲੇ ,ਗੋਲਪੱਗੇ ਦੋ ਤਿੰਨ ਕਿਸਮ ਦਾ ਪਾਸਤਾ ਪੋਹਾ , ਦੋ ਕਿਸਮ ਦੀ ਸਿੰਕਜਵੀ ਜਲ ਜ਼ੀਰਾ ਵੀ ਸੀ !
ਸਾਰਿਆਂ ਲਈ ਖੁਲੀ ਚਾਹ ਦਾ ਪੂਰਾ ਪ੍ਰੰਬੰਦ ਕੀਤਾ ਗਿਆ ! ਸਾਰਿਆਂ ਵਲੋ ਹੀ ਮਿਲ ਜੁਲ ਕੇ ਪ੍ਰਬੰਧ ਕੀਤਾ — ਬਲਜਿੰਦਰ ਕੌਰ , ਅੰਮ੍ਰਿਤਾਂ , ਪ੍ਰੀਤ , ਨਵਜੋਤ ਕੌਰ ,ਮਨਪ੍ਰੀਤ ਕੌਰ , ਨਿਲਮਾ ,ਨੂਰ , ਸੁਪ੍ਰੀਤ , ਹਰਪ੍ਰੀਤ ਕੌਰ , ਗੁਰਪ੍ਰੀਤ ਕੌਰ , ਨੀਰੂ,ਚਰਨਜੀਤ ਕੌਰ ਚਾਰ ਪੰਜ ਮੈਂਬਰ ਦੇ ਸੱਸ ਮਾਂ , ਤੇ ਮਾਂ ਵੀ ਸਨ ਅੱਠ ਦਸ ਬੱਚੇ ਵੀ ਸਨ !
ਜਿਥੇ ਜਾਣ ਪੰਜਾਬਣਾਂ ਉੱਥੇ ਇਕ ਨਵਾਂ ਪੰਜਾਬ ਵਸਾਉਂਦੇ ਹਾਂ ! ਬੋਲੀ ਸੱਭਿਅਤਾ ਪਹਿਰਾਵਾ ਭੋਜਨ ਨਾਨਕੀ ਸੱਭਿਅਤਾ ਦਾ ਗੁਣ ਗਾਣ ਵੀ ਕਰਦੇ ਹਾਂ ! ਸਾਡਾ ਮਨ-ਪਰਚਾਵਾ ਸਾਂਝਾ ਭਾਈਚਾਰਾ ਇਕੱਠਾ ਕਰਨ ਦਾ ਹੋਰ ਉਪਰਾਲੇ ਜਾਰੀ ਰਹਿਣਗੇ ! ਅਸੀਂ ਤਿੰਨ ਪੀੜੀਆਂ ਦੇ ਮੈਂਬਰਾਂ ਵਿੱਚੋਂ ਛੇ ਸੱਤ ਪਰਿਵਾਰਾਂ ਦੇ ਦਾਦੀ ਨਾਨੀ ਮਾਂਵਾਂ ਤੇ ਧੀਆਂ ਵੀ ਸਾਮਿਲ ਸਨ !
ਚਰਨਜੀਤ ਕੌਰ ਕੌਮਾਂਤਰੀ ਪੰਜਾਬੀ ਸਾਂਝ
