ਆਸ਼ਾ ਵਰਕਰਾਂ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ  ਅਤੇ ਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੂੰ ਨਜ਼ਾਇਜ਼  ਹਿਰਾਸਤ ਵਿੱਚ ਲੈਣ ਦੀ ਸਖ਼ਤ ਨਿਖੇਧੀ

 ਪੰਜਾਬ ਇਸਤਰੀ ਸਭਾ ਦੀ ਜਿਲਾ ਸਕੱਤਰ ਸ਼ਸ਼ੀ ਸ਼ਰਮਾ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਸੋਮ ਨਾਥ ਅਰੋੜਾ, ਹਰਪਾਲ ਮਚਾਕੀ ਅਤੇ ਇਕਬਾਲ ਸਿੰਘ ਰਣ ਸਿੰਘ ਵਾਲਾ , ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀਆਂ ਵਖ-ਵਖ ਜ਼ਿਲਿਆਂ ਤੋਂ ਬਾਜਾਖਾਨਾ ਪਹੁੰਚਣ ਵਾਲੀਆਂ ਆਗੂਆਂ- ਦੁਰਗੋ ਬਾਈ ਅਤੇ ਨੀਲਮ ਰਾਣੀ ਫਾਜ਼ਿਲਕਾ, ਸੰਤੋਸ਼ ਕੁਮਾਰੀ ਅਬੋਹਰ, ਮਨਜਿੰਦਰ ਕੌਰ ਤਰਨਤਾਰਨ, ਸੰਦੀਪ ਕੌਰ ਬਰਨਾਲਾ ,  ਗੁਰਮੀਤ ਕੌਰ, ਸੁਖਮੰਦਰ ਕੌਰ ਮੱਤਾ , ਸਿੰਬਲਜੀਤ ਕੌਰ ਅਤੇ ਛਿੰਦਰਪਾਲ ਕੌਰ ਝੱਖੜਵਾਲਾ ਨੇ ਵੀ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ  ਕੀਤੀ ਹੈ।

ਬੀਬੀ ਅਮਰਜੀਤ ਕੌਰ ਨੂੰ ਰਿਹਾ ਕਰਵਾਉਣ ਦੇ ਚਾਰ ਕੁ ਘੰਟਿਆਂ ਬਾਅਦ ਮਨਰੇਗਾ ਮਜ਼ਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੂੰ ਵੀ 14 ਅਗਸਤ ਦੀ ਸ਼ਾਮ ਉਸਦੇ ਘਰ ਤੋਂ ਚੁੱਕ ਕੇ  ਥਾਣਾ ਫਰੀਦਕੋਟ ਸਦਰ ਵਿੱਚ ਬੰਦ ਕੀਤਾ ਗਿਆ।  ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ,ਬਲਕਾਰ ਸਿੰਘ ਸਹੋਤਾ, ਸ਼ਿਵ ਨਾਥ ਦਰਦੀ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ  ਮੁੱਖ ਮੰਤਰੀ ਦੇ ਫਰੀਦਕੋਟ ਤੋਂ ਜਾਣ ਬਾਅਦ ਹੀ  ਕਾਮਰੇਡ ਵੀਰ ਸਿੰਘ ਨੂੰ ਛੱਡਿਆ ਗਿਆ। ਉਹਨਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਜਨਤਕ  ਜੱਥੇਬੰਦੀਆਂ ਦਾ ਇੱਕ ਵਫ਼ਦ ਛੇਤੀ ਹੀ ਜਿਲਾ ਪੁਲਿਸ ਮੁੱਖੀ ਫਰੀਦਕੋਟ ਨੂੰ ਮਿਲ ਰਿਹਾ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *