ਬਠਿੰਡਾ , 25 ਜਨਵਰੀ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ” ਆਸ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਬਠਿੰਡਾ ਸ਼ਾਖਾ ਵੱਲੋਂ ਪਹਿਲਾ ਆਯੁਰਵੈਦਿਕ ਜਾਂਚ ਕੈਂਪ ਮਿਤੀ 26 ਜਨਵਰੀ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੈਸ਼ਨਲ ਕਲੌਨੀ ਬਠਿੰਡਾ ਵਿਖੇ ਦੁਪਿਹਰ 12 ਵਜੇ ਤੋਂ ਦੇਰ ਸ਼ਾਮ ਤੱਕ ਲਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਮੈਡਮ ਰੀਤੂ ਨੇ ਦੱਸਿਆ ਕਿ ਸਾਡੀ ਸੁਸਾਇਟੀ ਦਾ ਇਹ ਪਹਿਲਾ ਉਪਰਾਲਾ ਹੈ , ਜਿਸ ਵਿੱਚ ਆਯੁਰਵੈਦਿਕ ਮਾਹਿਰ ਡਾਕਟਰ ਅਮਨਦੀਪ ਕੌਰ ਆਪਣੀ ਟੀਮ ਸਨੌਵੀ ਸਿੰਘ , ਜਗਦੀਪ ਸਿੰਘ , ਅਜੇ ਕੁਮਾਰ , ਨੀਰਜ ਕੁਮਾਰ , ਰਿਤੀਕਾ ਅਤੇ ਸੁਨੇਹਾ ਆਦਿ ਸਮੇਤ ਹੱਡੀਆਂ ਤੇ ਜੌੜਾ ਦੀਆਂ ਵੱਖ – ਵੱਖ ਬਿਮਾਰੀਆ ਦਾ ਮੁਫਤ ਚੈਕਅੱਪ ਕਰਨਗੇ ਅਤੇ ਲੋੜ ਅਨੁਸਾਰ ਮਰੀਜਾਂ ਨੂੰ ਕੁੱਝ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਜਿਸ ਵਿੱਚ ਸ਼ਾਂਤੀ ਆਯੁਰਵੈਦਿਕ ਸਟੋਰ ਬਠਿੰਡਾ ਦਾ ਵਿਸੇਸ਼ ਸਹਿਯੋਗ ਰਹੇਗਾ। ਸੁਸਾਇਟੀ ਪ੍ਰਧਾਨ ਰੀਤੂ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਦੇ ਪਿਤਾ ਕਾਮਰੇਡ ਮੱਖਣ ਸਿੰਘ ਸਾਬਕਾ ਵਿਧਾਇਕ ਦੀ ਬਰਸੀ ਨੂੰ ਸਮਰਪਿਤ ਹੋਵੇਗਾ ਅਤੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜਾ ਰੱਖਣ ਲਈ ਵੱਖ – ਵੱਖ ਸਮੇਂ ਤੇ ਇਸ ਤਰ੍ਹਾਂ ਦੇ ਕੈਂਪਾਂ ਤੇ ਹੋਰ ਸਮਾਜ ਸੇਵੀ ਉਪਰਾਲੇ ਕੀਤੇ ਜਾਇਆ ਕਰਨਗੇ। ਕੈਂਪ ਵਿੱਚ ਸੁਸਾਇਟੀ ਆਹੁਦੇਦਾਰਾਂ ਪ੍ਰਿੰਸੀਪਲ ਸ਼ਾਰਦਾ ਚੌਪੜਾ , ਸਾਬਕਾ ਚੇਅਰਮੈਨ ਸਵੇਰਾ ਸਿੰਘ , ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਨਾਮ ਸਿੰਘ , ਲੇਖਕ ਰਣਬੀਰ ਰਾਣਾ , ਗਾਇਕਾ ਜੈਸਮੀਨ ਚੋਟੀਆਂ , ਮਾਡਰਨ ਲਾਇਫਸਟਾਇਲ ਜਵੈਲਰਜ ਬਹਾਦੁਰ ਸਿੰਘ , ਡਾਕਟਰ ਬੂਟਾ ਸਿੰਘ , ਅਮਨਦੀਪ ਸਿੰਘ ਸਰਪੰਚ ਯੂਨੀਅਨ ਪੰਜਾਬ , ਅਜੀਤ ਕੁਮਾਰ ਅਤੇ ਸੁਨੇਹਾ ਦਾ ਵਿਸੇਸ਼ ਸਹਿਯੋਗ ਰਹੇਗਾ। ਇਹ ਜਾਣਕਾਰੀ ਸੁਸਾਇਟੀ ਆਹੁਦੇਦਾਰ ਸੱਤਪਾਲ ਮਾਨ ਨੇ ਦਿੱਤੀ।

