ਬਰੈਂਪਟਨ , 1 ਸਤੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਬਰੈਂਪਟਨ ਦੇ ਐਲਡਰਾਡੋ ਪਾਰਕ ਵਿੱਚ ਆਹਲੂਵਾਲੀਆ ਸਭਾ ਵੱਲੋਂ ਬਹੁਤ ਸ਼ਾਨੋ -ਸ਼ੌਕਤ ਨਾਲ ਪਿਕਨਿਕ ਮਨਾਈ ਗਈ । ਬੜੇ ਜੋਸ਼ੋ -ਖਰੌਸ਼ ਨਾਲ ਇਸ ਦੀਆਂ ਤਿਆਰੀਆਂ ਬਹੁਤ ਦਿਨਾਂ ਤੋਂ ਚੱਲ ਰਹੀਆਂ ਸਨ । ਮੈਂਬਰਜ਼ ਵਿਚ ਇਸ ਪਿਕਨਿਕ ਨੂੰ ਲੈ ਕੇ ਬਹੁਤ ਉਤਸ਼ਾਹ ਸੀ । ਇਸ ਬਰਾਦਰੀ ਦਾ ਪ੍ਰਧਾਨ ਬਹੁਤ ਮਾਣ ਮੱਤੀ ਸ਼ਖ਼ਸੀਅਤ ਟੋਮੀ ਵਾਲੀਆ ਜੀ ਹਨ । ਜਿਹੜੇ ਕਿ ਤੰਦੂਰੀ ਨਾਈਟਸ ਰੇਸਤਰਾਂ ਦੇ ਮਾਲਕ ਹਨ । ਪਿਕਨਿਕ ਦੀਆਂ ਸਾਰੀਆਂ ਤਿਆਰੀਆਂ ਟੋਮੀ ਵਾਲੀਆ ਜੀ ਦੀ ਦੇਖ – ਰੇਖ ਹੇਠ ਹੋਈਆਂ । ਟੀਮ ਮੈਂਬਰਜ਼ ਵਿਚ ਮਨਮੋਹਨ ਸਿੰਘ ਵਾਲੀਆ , ਦਵਿੰਦਰ ਵਾਲੀਆ , ਵਿਸ਼ ਵਾਲੀਆ , ਰਣਧੀਰ ਸਿੰਘ ਵਾਲੀਆ ਕਿੰਗ , ਅਵਤਾਰ ਆਹਲੂਵਾਲੀਆ ਦੇ ਨਾਮ ਜ਼ਿਕਰਯੋਗ ਹਨ । ਪਿਕਨਿਕ ਵਿਚ ਹਾਜ਼ਰੀਨ ਮੈਂਬਰਜ਼ ਨੂੰ ਪ੍ਰਧਾਨ ਟੋਮੀ ਵਾਲੀਆ ਜੀ ਅਤੇ ਅਵਤਾਰ ਜੀ ਵੱਲੋਂ ਨਿੱਘਾ ਜੀ ਆਇਆਂ ਕਿਹਾ ਗਿਆ । ਮਨਮੋਹਨ ਜੀ ਤੇ ਦਵਿੰਦਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਪਿਕਨਿਕ ਨੂੰ ਔਰਗਨਾਈਜ਼ ਕੀਤਾ ਹੋਇਆ ਸੀ ਤੇ ਵੈਲ ਪਲਾਨਡ ਪ੍ਰੋਗਰਾਮ ਸੀ । ਕਈ ਤਰਾਂ ਦੀਆਂ ਗੇਮਜ਼ ਹੋਈਆਂ ਜਿਹਨਾਂ ਵਿਚ ਬੱਚਿਆਂ ਦੀਆਂ ਅਤੇ ਵੱਡਿਆਂ ਦੀਆਂ ਫ਼ਨ ਗੇਮਜ਼ ਸਨ । ਜਿੱਤਣ ਵਾਲੇ ਨੂੰ ਇਨਾਮ ਵੀ ਦਿੱਤੇ ਗਏ ।
ਭਾਰਤ ਤੋਂ ਵਿਸ਼ੇਸ਼ ਤੌਰ ਤੇ ਪੰਜਾਬੀ ਜਾਗਰਣ ਦੇ ਚੀਫ਼ ਐਡੀਟਰ ਵਰਿੰਦਰ ਵਾਲੀਆ ਜੀ ਸਪਰਿਵਾਰ ਇਸ ਪਿਕਨਿਕ ਵਿੱਚ ਪਹੁੰਚੇ ਤੇ ਪਰਵਾਸੀ ਮੀਡੀਆ ਤੋਂ ਰਜਿੰਦਰ ਸੈਣੀ ਜੀ ਵੀ ਆਪਣੇ ਪਰਿਵਾਰ ਨਾਲ ਆਏ । ਸਭਾ ਵੱਲੋਂ ਵਰਿੰਦਰ ਵਾਲੀਆ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ , ਉਹ ਆਪਣੇ ਕੀਮਤੀ ਸਮੇਂ ਤੇ ਰੁਝੇਵਿਆਂ ‘ਚੋਂ ਸਮਾਂ ਨਿਕਾਲ ਕੇ ਪਿਕਨਿਕ ਵਿਚ ਪਹੁੰਚੇ ਸੀ । ਦੀਪਕ ਅਨੰਦ ਐਮ ਪੀ ਪੀ ਅਤੇ ਅਮਰਜੋਤ ਸਿੰਘ ਸੰਧੂ ਐਮ ਪੀ ਪੀ ਨੇ ਵੀ ਇਸ ਪਿਕਨਿਕ ਵਿੱਚ ਸ਼ਿਰਕਤ ਕੀਤੀ । ਰੈਪਟਰਜ਼ ਦੇ ਸੁਪਰਫੈਨ ਅਤੇ ਪ੍ਰਸਿੱਧ ਬਿਜ਼ਨਸਮੈਨ ਨਵ ਭਾਟੀਆ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ । ਵਿਸ਼ੇਸ਼ ਮਹਿਮਾਨਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ।
ਚਾਹ , ਪਾਣੀ , ਸਨੈਕਸ ਅਤੇ ਖਾਣੇ ਦਾ ਬਹੁਤ ਉਮਦਾ ਪ੍ਰਬੰਧ ਟੋਮੀ ਵਾਲੀਆ ਜੀ ਵੱਲੋਂ ਕੀਤਾ ਗਿਆ ਸੀ । ਸਭਾ ਵੱਲੋਂ ਪਿਕਨਿਕ ਵਿਚ ਕੇਕ ਵੀ ਕੱਟਿਆ ਗਿਆ । ਸੱਭ ਨੇ ਬਹੁਤ ਫ਼ਨ ਕੀਤਾ । ਮਨਮੋਹਨ ਜੀ ਨੇ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਨਾ ਚਾਹੁੰਦਿਆਂ ਹੋਇਆਂ ਵੀ ਮੁੜ ਮਿਲਣ ਦਾ ਵਾਦਾ ਕਰ ਸੱਭ ਨੇ ਵਿਦਾ ਲਈ । ਇਸ ਤਰਾਂ ਆਹਲੂਵਾਲੀਆ ਅਸੋਸੀਏਸ਼ਨ ਆਫ਼ ਨਾਰਥ ਅਮੇਰਿਕਾ ਦੀ ਪਿਕਨਿਕ ਬਹੁਤ ਸ਼ਾਨੋ – ਸ਼ੌਕਤ ਨਾਲ ਸਮਾਪਤ ਹੋਈ ।ਪਿਕਨਿਕ ਪਾਰਟੀ ਦੀ ਸਾਰੀ ਕਵਰੇਜ ਮਨਮੋਹਨ ਵਾਲੀਆ ਜੀ ਨੇ ਕੀਤੀ । ਦਿਲੋਂ ਸ਼ੁਕਰਾਨੇ ਸੱਭ ਦੇ , ਸੱਭ ਦੀ ਚੜ੍ਹਦੀਕਲਾ ਲਈ ਦੁਆਵਾਂ ਕਰਦੇ ਹਾਂ ਜੀ , ਇਹ ਪਿਆਰ , ਮੁਹੱਬਤਾਂ ਤੇ ਦੋਸਤੀਆਂ ਬਣੀਆਂ ਰਹਿਣ । ਪਿਕਨਿਕ ਪਾਰਟੀ ਦੀ ਸਾਰੀ ਜਾਣਕਾਰੀ ਤੇ ਪਿਕਚਰਜ਼ ਵੀ ਮੈਨੂੰ ਵੀਰ ਮਨਮੋਹਨ ਵਾਲੀਆ ਜੀ ਨੇ ਸਾਂਝੀਆਂ ਕੀਤੀਆਂ । ਧੰਨਵਾਦ ਸਹਿਤ ।