ਮਿਲਾਨ, 7 ਮਾਰਚ (ਨਵਜੋਤ /ਵਰਲਡ ਪੰਜਾਬੀ ਟਾਈਮਜ਼)
ਇਟਲੀ ਵਿੱਚ ਭਾਰਤੀ ਅੰਬੈਂਸੀ ਰੋਮ ਵੱਲੋਂ ਭਾਰਤੀਆਂ ਦੀ ਮੱਦਦ ਦੇ ਉਦੇਸ਼ ਪਾਸਪੋਰਟ ਕੈਂਪ ਲਗਾਇਆ ਗਿਆ ਤਾਂ ਕਿ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਲਈ ਸੇਵਾ ਵਿੱਚ ਹਾਜ਼ਰ ਹੁੰਦੀ ਹੈ।ਇਟਲੀ ਦੇ ਸਥਾਨਕ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਇਲਾਕਿਆਂ ਵਿੱਚ ਜਾਕੇ ਹੱਲ ਕਰਨ ਤਹਿਤ ਭਾਰਤੀ ਅੰਬੈਂਸੀ ਰੋਮ ਨੇ ਰਾਜਦੂਤ ਮੈਡਮ ਵਾਣੀ ਰਾਓ ਦੀ ਦਿਸ਼ਾ-ਨਿਰਦੇਸ਼ ਤਹਿਤ ਵਿਸ਼ੇਸ਼ ਪਾਸਪੋਰਟ ਕੈਂਪ ਲਗਾਉਣੇ ਸ਼ੁਰੂ ਕੀਤੇ ਹਨ ਤਾਂ ਜੋ ਜਿਹੜੇ ਭਾਰਤੀ ਕੰਮਾਂ ਦੇ ਰੁਝੇਵਿਆਂ ਕਾਰਨ ਜਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਹੋਣ ਕਾਰਨ ਅੰਬੈਂਸੀ ਦੀਆਂ ਪੇਪਰਾਂ ਸੰਬਧੀ ਸੇਵਾਵਾਂ ਲੈਣ ਲਈ ਅਸਮੱਰਥ ਹੁੰਦੇ ਹਨ ਉਹ ਬਿਨ੍ਹਾਂ ਆਪਣੇ ਕੰਮ ਦਾ ਨੁਕਸਾਨ ਕੀਤੇ ਅੰਬੈਂਸੀ ਦੀਆਂ ਸੇਵਾਵਾਂ ਨਿਰਵਿਘਨ ਪ੍ਰਾਪਤ ਕਰ ਸਕਣ। ਜ਼ਿਕਰਯੋਗ ਹੈ ਕਿ ਭਾਰਤੀ ਅੰਬੈਂਸੀ ਰੋਮ ਨੇ ਹਾਲ ਹੀ ਵਿੱਚ ਰਿਜੋਕਲਾਬਰੀਆ ਤੇ ਸਲੇਰਨੋ ਆਦਿ ਇਲਾਕਿਆਂ ਵਿੱਚ ਕਾਮਯਾਬ ਪਾਸ ਪੋਰਟ ਕੈਂਪਾਂ ਦੁਆਰਾ ਭਾਰਤੀ ਭਾਈਚਾਰੇ ਦੀ ਭਰਪੂਰ ਸੇਵਾ ਕੀਤੀ ਤੇ ਇਲਾਕਾ ਬਾਰੀ ਵਿਖੇ ਵਿਸ਼ੇਸ਼ ਪਾਸਪੋਰਟ ਕੈਂਪ ਸਥਾਨਕ ਨਗਰ ਕੌਂਸਲ ਦੇ ਸਹਿਯੋਗ ਨਾਲ ਲਗਾਇਆ। ਇਸ ਕੈਂਪ ਵਿੱਚ ਭਾਰਤੀ ਅੰਬੈਸੀ ਰੋਮ ਦੇ ਫ਼ਸਟ ਸੈਕਟਰੀ,ਹੋਰ ਅਧਿਕਾਰੀਆਂ ਤੋਂ ਇਲਾਵਾ ਬਾਰੀ ਦੇ ਮੇਅਰ ਵੀਤੋ ਲੇਚੇਜੇ ਨੇ ਵੀ ਸ਼ਿਰਕਤ ਕੀਤੀ।ਮੇਅਰ ਵੱਲੋਂ ਫ਼ਸਟ ਸੈਕਟਰੀ ਦਾ ਜਿੱਥੇ ਨਿੱਘਾ ਸਵਾਗਤ ਕੀਤਾ ਉੱਥੇ ਵਿਸ਼ੇਸ਼ ਸਨਮਾਨ ਵੀ ਕੀਤਾ।ਇਸ ਕੈਂਪ 300 ਦੇ ਕਰੀਬ ਭਾਰਤੀਆਂ ਨੇ ਲਾਭ ਲਿਆ।ਇਸ ਮੌਕੇ ਭਾਰਤੀਆਂ ਨੂੰ ਨਵੇਂ ਬਣੇ ਪਾਸਪੋਰਟ ਦੇਣ,ਓ ਸੀ ਆਈ ਕਾਰਡ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆ ਗਈਆਂ ।