ਮਹਿਲ ਕਲਾਂ,19 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਮਰਹੂਮ ਇਤਿਹਾਸਕਾਰ ਪ੍ਰਿੰਸੀਪਲ ਸਰਵਣ ਸਿੰਘ ਔਜਲਾ ਦੀ ਯਾਦ ‘ਚ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਮਹਿਲ ਕਲਾਂ ਦੇ ਵਿਦਿਆਰਥੀਆਂ ਨੂੰ ਠੰਢ ਦੇ ਮੌਸਮ ਦੇ ਮੱਦੇਨਜ਼ਰ 1 ਲੱਖ ਰੁਪਏ ਦੇ ਲਾਗਤ ਨਾਲ ਗ਼ਰਮ ਕੋਟ (ਬਲੈਜ਼ਰ) ਵੰਡੇ ਗਏ। ਇਸ ਮੌਕੇ ਕਰਵਾਏ ਪ੍ਰੋਗਰਾਮ ਸਮੇਂ ਵਿਸ਼ੇਸ਼ ਤੌਰ ‘ਤੇ ਪੁੱਜੇ ਸਰਪੰਚ ਮਹਿਲ ਕਲਾਂ ਸੋਢੇ ਸਰਬਜੀਤ ਸਿੰਘ ਸ਼ੰਭੂ, ਸਰਪੰਚ ਮਹਿਲ ਕਲਾਂ ਬੀਬੀ ਕਿਰਨਾ ਰਾਣੀ ਨੇ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਵੀ ਵਿਦਿਆਰਥੀਆਂ ਅਤੇ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਈ ਜਗਸੀਰ ਸਿੰਘ ਖ਼ਾਲਸਾ ਨੇ ਪ੍ਰਿ: ਸਰਵਣ ਸਿੰਘ ਔਜਲਾ ਦੀ ਸੋਚ ਅਨੁਸਾਰ ਉਨ੍ਹਾਂ ਦੇ ਸਪੁੱਤਰਾਂ ਡਾਕਟਰ ਪਰਮਜੀਤ ਸਿੰਘ ਔਜਲਾ ਅਤੇੇ ਬਰਜਿੰਦਰ ਸਿੰਘ ਔਜਲਾ ਵਲੋਂ ਕੀਤੇ ਇਸ ਸਮਾਜ ਸੇਵੀ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਹੋਰਨਾਂ ਸਮਾਜ ਸੇਵੀ, ਪ੍ਰਵਾਸੀ ਭਾਰਤੀ ਪਰਿਵਾਰਾਂ ਨੂੰ ਅੱਗੇ ਆ ਕੇ ਅਜਿਹੇ ਕਾਰਜ ਕਰਨ ਦੀ ਅਪੀਲ ਕੀਤੀ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਣਖੀ ਨੇ ਪ੍ਰਿ: ਸਰਵਣ ਸਿੰਘ ਔਜਲਾ ਦੇ ਜੀਵਨ ਸਬੰਧੀ ਚਾਨਣਾ ਪਉਂਦਿਆਂ ਕਿਹਾ ਕਿ ਪ੍ਰਿ: ਔਜਲਾ ਇਕ ਸੰਸਥਾ ਰੂਪੀ ਮਨੁੱਖ ਸਨ, ਜਿੰਨ੍ਹਾ ਨੇ ਆਪਣਾ ਜੀਵਨ ਦੌਰਾਨ ਅਨੇਕਾਂ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ, ਗ਼ਦਰ ਲਹਿਰ ਦੇ ਅਣਗੌਲੇ ਸ਼ਹੀਦ ਰਹਿਮਤ ਅਲੀ ਵਜੀਦਕੇ ਸਬੰਧੀ ਖੋਜ ਅਤੇ ਹੋਰ ਕਈ ਇਤਿਹਾਸਕ ਪੁਸਤਕਾਂ ਦੀ ਰਚਨਾ ਕੀਤੀ। ਪ੍ਰਿੰ: ਰਾਜਿੰਦਰਪਾਲ ਸਿੰਘ, ਲੈਕਚਰਾਰ ਤੇਜਿੰਦਰ ਸਿੰਘ ਛਾਪਾ ਨੇ ਪ੍ਰਿ: ਸਰਵਣ ਸਿੰਘ ਔਜਲਾ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਿਦਆਂ ਉਨ੍ਹਾਂ ਦੇ ਭਾਣਜੇ ਜਗਦੀਪ ਸਿੰਘ ਛੀਨੀਵਾਲ ਖ਼ੁਰਦ ਨੂੰ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ। ਇਸ ਸਮੇਂ ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ, ਸੂਬੇਦਾਰ ਅਮਰੀਕ ਸਿੰਘ, ਲੈਕਚਰਾਰ ਦਰਸ਼ਨ ਸਿੰਘ, ਇੰਚਾਰਜ਼ ਪਰਵਿੰਦਰ ਕੌਰ, ਪੰਚ ਕੁਲਵਿੰਦਰ ਕੌਰ ਢੀਂਡਸਾ, ਪੰਚ ਸੰਦੀਪ ਕੌਰ, ਪੰਚ ਸਿੰਦਰਪਾਲ ਕੌਰ, ਪੰਚ ਮੱਖਣ ਸਿੰਘ, ਸੰਜੇ ਦੱਤ, ਜਗਸੀਰ ਸਿੰਘ ਸੀਰਾ, ਬਲਵਿੰਦਰ ਸਿੰਘ, ਨਛੱਤਰ ਸਿੰਘ ਜੱਗਾ, ਸੁਖਵੰਤ ਸਿੰਘ, ਤਰਨਜੀਤ ਕੌਰ, ਤਰਲੋਕ ਸਿੰਘ, ਮੈਡਮ ਜਸਵੀਰ ਕੌਰ, ਸੌਰਭ ਕੁਮਾਰ ਆਦਿ ਹਾਜ਼ਰ ਸਨ।