ਕੋਟਕਪੂਰਾ, 12 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਪਿੰਡਾਂ ਦਾ ਮਾਹੌਲ ਪੂਰਾ ਭਖ ਚੁੱਕਿਆ ਹੈ, ਸਾਰੇ ਹੀ ਪਾਰਟੀਆਂ ਦੇ ਉਮੀਦਵਾਰ ਜਿੱਤ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਬਲਾਕ ਸੰਮਤੀ ਜੋਨ ਕੋਟਕਪੂਰਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ੍ਹ ਰਹੇ ਜਗਸੀਰ ਸਿੰਘ ਜੱਗਾ ਕੋਟਕਪੂਰਾ ਦਿਹਾਤੀ ਦੀਆਂ ਗਿਆਰਾਂ ਦੀਆਂ 11 ਪੰਚਾਇਤਾਂ ਵੱਲੋਂ ਦਿੱਤੇ ਸਮਰਥਨ ਕਾਰਨ ਬਾਗੋ ਬਾਗ ਨਜ਼ਰ ਆ ਰਹੇ ਹਨ। ਸਰਪੰਚ ਸੁਖਮੰਦਰ ਸਿੰਘ ਚਾਹਲ ਨਾਨਕਸਰ, ਜਗਦੀਪ ਸਿੰਘ ਬਰਾੜ ਸਰਪੰਚ ਕੋਠੇ ਧਾਲੀਵਾਲ, ਜਸਵਿੰਦਰ ਸਿੰਘ ਲੱਕੀ ਖਾਲਸਾ ਸਰਪੰਚ ਲਾਲੇਆਣਾ, ਲਖਵੀਰ ਸਿੰਘ ਸਰਪੰਚ ਢਾਬ ਗੁਰੂ ਕੀ, ਅਮਨਪ੍ਰੀਤ ਕੌਰ ਸਰਪੰਚ ਕੋਟਕਪੂਰਾ ਦਿਹਾਤੀ ਨੇ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਵੇਲੇ ਆਖਰੀ ਸਾਲ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਂਦੇ ਸਨ, ਪਰ ਆਪ ਸਰਕਾਰ ਪਹਿਲੇ ਸਾਲ ਤੋਂ ਹੀ ਵਿਕਾਸ ਕਾਰਜ, ਨੌਕਰੀਆਂ ਤੇ ਹੋਰ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਕੰਮ ਵਿਰੋਧੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੇ, ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸਰਪੰਚ ਕੋਠੇ ਰਾਜੇ ਜੰਗ ਵਿਸ਼ਾਲ ਸਿੰਘ, ਸਰਪੰਚ ਕੋਠੇ ਥੇਹ ਜਸਪਾਲ ਸਿੰਘ, ਬਾਬਾ ਦੀਪ ਸਿੰਘ ਨਗਰ ਤੋ ਸਰਪੰਚ ਵੀਰਪਾਲ ਕੌਰ, ਕੋਠੇ ਗੱਜਣ ਸਿੰਘ ਵਾਲੇ ਦੇ ਸਰਪੰਚ ਬੀਬੀ ਪ੍ਰਦੀਪ ਕੌਰ ਢਿੱਲੋਂ, ਕੋਠੇ ਲਾਲੇਆਂਣਾ ਜਸਵੀਰ ਕੌਰ, ਬਾਹਮਣ ਵਾਲਾ ਸਰਪੰਚ ਗੁਰਮੇਲ ਸਿੰਘ ਅਤੇ ਕੋਠੇ ਵੜਿੰਗ ਦੀ ਸਰਪੰਚ ਬੀਬੀ ਪਰਮਜੀਤ ਕੌਰ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਖੁੱਲ੍ਹੇ ਦਿਲ ਨਾਲ ਸਕੂਲਾਂ, ਕਲੱਬਾਂ, ਸਭਾ ਸੁਸਾਇਟੀਆਂ ਨੂੰ ਦਿੱਤੀਆਂ ਗਰਾਂਟਾ ਅਤੇ ਖੇਤੀ ਬਿਜਲੀ ਸਪਲਾਈ, ਨਹਿਰੀ ਪਾਣੀ, ਪਾਈਪ ਲਾਈਨਾਂ, ਐਸ ਸੀ ਵਰਗ ਦੇ ਕਰਜ਼ ਮਾਫ਼ ਵਰਗੇ ਚੁੱਕੇ ਕਦਮਾਂ ਦੀ ਬਦੌਲਤ ਲੋਕ ਜਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਤਾਂ ਜੋ ਪਿੰਡਾਂ ਨੂੰ ਹੋਰ ਗਰਾਂਟਾ ਦੇ ਗੱਫੇ ਮਿਲ ਸਕਣ।

