ਜਸਪਾਲ ਸਿੰਘ ਪੰਜਗਰਾਈਂ ਵੱਲੋਂ ਅੰਗਹੀਨਾਂ ਨੂੰ ਲੋੜੀਂਦਾ ਸਮਾਨ ਵੰਡਣ ਦਾ ਸਿਲਸਿਲਾ ਜਾਰੀ : ਸ਼ਰਮਾ/ਟੋਨੀ
ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਜੈਤੋ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਕੈਂਪ ਲਗਾ ਕੇ ਬਿਨਾਂ ਭੇਦਭਾਵ ਅਤੇ ਜਾਤੀ ਧਰਮ ਤੋਂ ਨਿਰਪੱਖ ਹੋ ਕੇ ਮਨੁੱਖਤਾ ਦੀ ਭਲਾਈ ਲਈ ਬਜ਼ੁਰਗਾਂ ਅਤੇ ਅੰਗਹੀਨਾਂ ਨੂੰ ਕੇਂਦਰ ਸਰਕਾਰ ਸਮਾਜਿਕ ਅਤੇ ਨਿਆ ਮੰਤਰਾਲਾ ਰਾਹੀਂ ਚੇਅਰਮੈਨ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰਸਟ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਵੱਲੋਂ ਲੱਖਾਂ ਦਾ ਸਮਾਨ ਲਿਆ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ! ਇਸ ਇਲਾਕੇ ਵਿੱਚ ਸਭ ਤੋਂ ਵੱਧ ਮਨੁੱਖਤਾ ਦੀ ਸੇਵਾ ਦੀ ਭਲਾਈ ਲਈ ਜਸਪਾਲ ਸਿੰਘ ਪੰਜਗਰਾਈ ਦਾ ਵੱਡਾ ਯੋਗਦਾਨ ਹੋਣ ਨਾਤੇ ਓਘੇ ਸਮਾਜਸੇਵੀ ਵਜੋਂ ਜਾਣੇ ਜਾਂਦੇ ਹਨ! ਇਹ ਵਿਚਾਰ ਅੱਜ ਹਰਦੀਪ ਸ਼ਰਮਾ ਕੌਆਰਡੀਨੇਟਰ ਪੰਜਾਬ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਅਤੇ ਸੰਦੀਪ ਟੋਨੀ ਨੇ ਸਾਂਝੇ ਕੀਤੇ! ਉਹਨਾਂ ਕਿਹਾ ਕਿ ਅੱਜ ਸੂਰਵੀਰ ਮਹਾਰਣਾ ਪ੍ਰਤਾਪ ਚੈਰੀਟੇਬਲ ਟਰਸਟ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਅਤੇ ਸਮਾਜਸੇਵੀ ਸਵਰਗੀ ਚੰਦਰ ਸ਼ੇਖਰ ਸੂਰੀ ਨਿੱਘੀ ਯਾਦ ਵਿੱਚ ਸਰਵ ਹਿਤਕਾਰੀ ਸਕੂਲ ਵਿੱਚ ਅੰਗਹੀਨ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਵੀਲ ਚੇਅਰ, ਖੂੰਡੀ, ਗੋਡੇ, ਬੈਲਟ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਵਾਕਰ ਦਿੱਤੇ ਗਏ! ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਕਿਸੇ ਵੀ ਵਿਅਕਤੀ ਨੂੰ ਲੋੜ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰਕੇ ਲੈ ਸਕਦਾ ਹੈ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਉਨਾਂ ਅੰਦਰ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਕੰਮ ਕਰਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਅਤੇ ਮਾਨ ਮਹਿਸੂਸ ਹੁੰਦਾ ਹੈ! ਉਹਨਾਂ ਕਿਹਾ ਕਿ ਹਮੇਸ਼ਾ ਪਿਛਲੇ 30 ਸਾਲ ਤੋਂ ਸਮਾਜ ਸੇਵਾ ਦੇ ਹਰ ਖੇਤਰ ਵਿੱਚ ਹੈ ਮੈਂ ਆਪਣੇ ਜੀਵਨ ਦਾ ਵੱਡਾ ਹਿੱਸਾ ਸੇਵਾ ਲਈ ਲਾਇਆ! ਉਹਨਾਂ ਕਿਹਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਮੇਸ਼ਾ ਲੋਕਾਂ ਦੀ ਸੇਵਾ ਨੂੰ ਪਹਿਲ ਕਦਮੀ ਨਾਲ ਕੰਮ ਕਰਦੇ ਹਨ! ਇਸ ਸਮੇਂ ਵਿਜੇ ਸੂਰੀ ਵੱਲੋਂ ਜਸਪਾਲ ਸਿੰਘ ਪੰਜਗਰਾਈ ਦਾ ਵਿਸ਼ੇਸ਼ ਧੰਨਵਾਦ ਕੀਤਾ! ਇਸ ਸਮੇਂ ਉਹਨਾਂ ਨਾਲ ਸੰਦੀਪ ਟੋਨੀ, ਰਾਮ ਰਤਨ, ਸ਼ਾਮ ਲਾਲ ਗੋਇਲ, ਪਵਨ ਕੁਮਾਰ, ਭੀਮ ਸ਼ੈਨ ਆਦਿ ਵੀ ਹਾਜਰ ਸਨ!