ਮਨਜਿੰਦਰ ਸਿੰਘ ਬੋਬੀ ਜ਼ਿਲਾ ਗਵਰਨਰ ਅਤੇ ਓ.ਪੀ. ਗੋਇਲ ਬਣੇ ਵਾਈਸ ਜ਼ਿਲ੍ਹਾ ਗਵਰਨਰ
ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਅਲਾਇੰਸ ਕਲੱਬ ਜਿਲ੍ਹਾ 111ਨੋਰਥ ਦੀ 14ਵੀਂ ਕਾਨਫਰੰਸ ਐਲੀ ਐਮ ਆਰ ਜਿੰਦਲ ਜ਼ਿਲਾ ਗਵਰਨਰ ਦੀ ਰਹਿਣਨੁਮਾਈ ਹੇਠ ਗਣਪਤੀ ਇਨਕਲੇਵ ਵਿੱਚ ਸਥਿੱਤ ਟੂਲਿਪ ਕਲੱਬ ਬਠਿੰਡਾ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਬਠਿੰਡਾ, ਰਾਮਪੁਰਾ ਫੂਲ, ਕੋਟਕਪੂਰਾ, ਸ਼੍ਰੀ ਮੁਕਤਸਰ ਸਾਹਿਬ, ਜ਼ੀਰਾ, ਬਰਗਾੜੀ ਦੀਆਂ ਕਲੱਬਾਂ ਦੇ 60 ਤੋਂ ਜਿਆਦਾ ਡੇਲੀਗੇਟ ਮੈਬਰਾਂ ਸਿਰਕਤ ਕੀਤੀ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਪੰਜਾਬ ਅਲਾਇੰਸ ਦੇ ਫਾਉਂਡਰ ਅਤੇ ਇੰਟਰਨੈਸ਼ਨਲ ਅਲਾਇੰਸ ਦੇ ਸੀਨੀਅਰ ਆਗੂ ਐਲੀ ਸੁਭਾਸ਼ ਮੰਗਲਾ ਸਨ ਜਦਕਿ ਐਲੀ ਆਰ ਐਲ ਬੱਤਰਾ ਫੱਕਸ਼ਨ ਚੈਅਰਮੈਨ, ਐਲੀ ਇੰਦਰਜੀਤ ਸਿੰਘ ਮੇਦਾਨ ਕੋ ਚੈਅਰਮੈਨ, ਐਲੀ ਮਨਜਿੰਦਰ ਸਿੰਘ ਮੇਦਾਨ ਵਾਈਸ ਗਵਰਨਰ, ਐਲੀ ਤਰਸੇਮ ਸਿੰਗਲਾ, ਐਲੀ ਹਰਬੰਸ ਸਿੰਗਲਾ, ਐਲੀ ਅਰਵਿੰਦ ਗਰਗ, ਐਲੀ ਜੇਤਿੰਦਰ ਚਾਵਲਾ, ਐਲੀ ਨਿਰੰਜਣ ਸਿੰਘ ਰੱਖਰਾ ਸਾਬਕਾ ਜ਼ਿਲਾ ਗਵਰਨਰ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਕਾਨਫਰੰਸ ਦੀ ਸ਼ੁਰੂਆਤ ਜੋਤੀ ਜਲਾ ਕੇ ਕੀਤੀ ਐਲੀ ਬੱਤਰਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਕਾਨਫਰੰਸ ਦਰਮਿਆਨ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਯਾਦ ਕਰਦਿਆਂ ਕੋਟਿਨ-ਕੋਟਿ ਪ੍ਰਣਾਮ ਕੀਤਾ ਗਿਆ, ਜਿੰਨਾਂ ਨੇ ਭਾਰਤ ਵਰਸ਼ ਨੂੰ ਅੰਗਰੇਜ਼ ਹਕੂਮਤ ਤੋ ਅਜ਼ਾਦ ਕਰਵਾਉਣ ਲਈ ਫਾਂਸੀ ਦਾ ਜਾਮ ਪੀ ਗਏ, ਸਾਰੇ ਮੈਂਬਰਾਂ ਨੇ ਮਿਲਕੇ ਵਿਸ਼ਵ ਸ਼ਾਂਤੀ ਦੇ ਅਰਦਾਸ ਕੀਤੀ, ਸਮਾਗਮ ਦੋਰਾਨ ਅਲਾਇੰਸ ਕਲੱਬ ਜਿਲ੍ਹਾ 111 ਨੋਰਥ ਦੀ ਸਾਲ 2025-26 ਲਈ ਜਿਲ੍ਹਾ ਗਵਰਨਰ ਅਤੇ ਵਾਈਸ ਜ਼ਿਲਾ ਗਵਰਨਰ ਦੀ ਚੋਣ ਕੀਤੀ ਗਈ, ਜਿਸ ਵਿੱਚ ਐਲੀ ਮਨਜਿੰਦਰ ਸਿੰਘ ਬੋਬੀ ਕੋਟਕਪੂਰਾ ਮੈਨ ਨੂੰ ਸਰਬਸੰਮਤੀ ਨਾਲ ਜ਼ਿਲਾ ਗਵਰਨਰ ਅਤੇ ਐਲੀ ਉਮ ਪ੍ਰਕਾਸ਼ ਗੋਇਲ ਕੋਟਕਪੂਰਾ ਸਿਟੀ ਨੂੰ ਵਾਇਸ ਜ਼ਿਲਾ ਗਵਰਨਰ ਚੁਣੇ ਜਾਣ ਤੇ ਹਾਉਸ ਵਿੱਚ ਹਾਜਰ ਤਮਾਮ ਮੈਬਰਾਂ ਵਲੋ ਜੋਰਦਾਰ ਤਾੜੀਆ ਮਾਰ ਕੇ ਭਰਵਾਂ ਸਵਾਗਤ ਕੀਤਾ ਗਿਆ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਅੰਤਰਰਾਸ਼ਟਰੀ ਡਰਾਇਕੈਟਰ ਐਲੀ ਸੁਭਾਸ਼ ਮੰਗਲਾ ਨੇ ਆਪਣੇ ਭਾਸ਼ਨ ਦੋਰਾਣ ਬੋਲਦਿਆਂ ਜ਼ਿਲਾ ਗਵਰਨਰ ਐਲੀ ਬੋਬੀ ਅਤੇ ਵਾਈਸ ਜ਼ਿਲਾ ਗਵਰਨਰ ਐਲੀ ਗੋਇਲ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੰਤਰਰਾਸ਼ਟਰੀ ਅਲਾਇੰਸ ਕਲੱਬ ਦੁਨੀਆ ਦੀ ਸੱਭ ਤੋ ਵੱਧ ਤੇਜ਼ ਗਤੀ ਅੱਗੇ ਚੱਲ ਰਹੀ ਸੰਸਥਾ ਹੈ ਉਹਨਾ ਨੇ ਇਸ ਸੰਸਥਾਂ ਦਾ ਮੈਂਬਰ ਹੋਣਾ ਆਪਣੇ ਆਪ ਲਈ ਫਖਰ ਦੀ ਗੱਲ ਹੈ ਉਹਨਾ ਨੇ ਕਲੱਬਾਂ ਨੂੰ ਜਿੱਥੇ ਵੱਧ ਤੋਂ ਵੱਧ ਮਾਨਵਤਾ ਦੀ ਸੇਵਾ ਲਈ ਪਰੇਰਿਤ ਕੀਤਾ ਉੱਥੇ ਉਹਨਾ ਨੇ ਹੋਰ ਕਲੱਬਾਂ ਬਨਾਉਣ ਤੇ ਵੀ ਜੋਰ ਦਿੱਤਾ ਇਸ ਮੋਕੇ ਤੇ ਐਲੀ ਨਿਰੰਜਣ ਸਿੰਘ ਰੱਖਰਾ ਸ਼੍ਰੀ ਮੁਕਤਸਰ ਸਾਹਿਬ, ਐਲੀ ਡਾ: ਬਲਵਿੰਦਰ ਸਿੰਘ ਸਿਵੀਆਂ ਐਲੀ ਹਰਜੀਤ ਸ਼ਰਮਾ ਬਰਗਾੜੀ, ਐਲੀ ਮਨਤਾਰ ਮੱਕੜ ਕੋਟਕਪੂਰਾ ਵਲੋ ਵੀ ਆਪਣੇ ਵਿਚਾਰ ਰੱਖੇ, ਅਲਾਇੰਸ ਕਲੱਬ ਕੋਟਕਪੂਰਾ ਸਿਟੀ ਦੇ ਭੀਸ਼ਮ ਪਿਤਾਮਾ ਐਲੀ ਚੰਦਣ ਅਰੋੜਾ ਵਲੋ ਬੋਬੀ ਨੂੰ ਜਿਲਾ ਗਵਰਨਰ ਅਤੇ ਐਲੀ ਗੋਇਲ ਨੂੰ ਵਾਈਸ ਜਿਲ੍ਹਾ ਗਵਰਨਰ ਬਨਣ ਤੇ ਖੁਸ਼ੀ ਨਾਲ ਤਮਾਮ ਮੈਬਰਾਂ ਨੂੰ ਤੋਹਫ਼ੇ ਦੇਕੇ ਨਵਾਜਿਆਂ, ਪਰਜਾਇਡ ਅਫ਼ਸਰ ਐਲੀ ਜਿੰਦਲ ਵਲੋ ਹਰ ਕਲੱਬ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਸਟੇਜ ਦੀ ਭੂਮਿਕਾ ਐਲੀ ਓਮ ਗੋਇਲ ਅਤੇ ਐਲੀ ਜੇਤਿੰਦਰ ਚਾਵਲਾ ਨੇ ਬਾਖੂਬੀ ਨਿਭਾਈ ਸਮਾਗਮ ਦੋਰਾਣ ਵੱਖ-ਵੱਖ ਕਲੱਬਾਂ ਤੋ ਐਲੀ ਰਾਜ ਨਾਰੰਗ, ਐਲੀ ਮਨਦੀਪ ਸਰਾਂ, ਐਲੀ ਰਾਕੇਸ਼ ਸੇਠੀ, ਐਲੀ ਨਛੱਤਰ ਪੁਰਬਾ, ਐਲੀ ਚੰਦਰ ਗਰਗ, ਐਲੀ ਵਰਿੰਦਰ ਅਣਰੇਜਾ, ਕੋਸ਼ ਕਾਲੜਾ, ਸੀਮਾ ਚਾਵਲਾ, ਅਮਨਦੀਪ ਸਰਾਂ ਅਤੇ ਮੋਨਿਕਾ ਗੋਇਲ ਤੇ ਇਲਾਵਾ ਕਲੱਬਾਂ ਦੇ ਮੈਬਰ ਹਾਜਰ ਸਨ।
