ਬੱਚਿਆਂ ਨੇ ਖੁਦ ਵਰਕਸ਼ਾਪ ਵਿੱਚ ਕੰਮ ਕਰਕੇ ਤਕਨੀਕੀ ਗਿਆਨ ਕੀਤਾ ਹਾਸਲ : ਚੇਅਰਮੈਨ
ਕੋਟਕਪੂਰਾ, 16 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਟੂਰ ਲਗਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਬੱਚਿਆਂ ਨੇ ਖੁਦ ਵਰਕਸ਼ਾਪ ਵਿੱਚ ਕੰਮ ਕਰਕੇ ਤਕਨੀਕੀ ਗਿਆਨ ਹਾਸਲ ਕੀਤਾ। ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ ਕਿ ਸਾਇੰਸ ਸਿਟੀ ਵਿੱਚ ਬੱਚਿਆਂ ਨੂੰ ਲੇਜ਼ਰ ਸ਼ੂਅ ਵਿੱਚ ਕੁਦਰਤ ਬਾਰੇ ਦੱਸਿਆ ਗਿਆ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਸਾਇੰਸ ਸਿਟੀ ਵਿੱਚ ਬੱਚਿਆਂ ਨੇ ਮੈਥ ਲੈਬ ਵਿੱਚ ਪਹੁੰਚ ਕੇ ਫਾਰਮੂਲਿਆਂ ਨੂੰ ਨਵੇਂ ਤਰੀਕਿਆਂ ਨਾਲ ਜੋੜ ਕੇ ਸਿੱਖਿਆ, ਜਿੱਥੇ ਬੱਚਿਆਂ ਨੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਅਤੇ ਖੂਬ ਮਸਤੀ ਕੀਤੀ। ਉਹਨਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਨੇ ਰਾਕੇਟ ਯਾਤਰਾ ਦਾ ਵੀ ਬਹੁਤ ਆਨੰਦ ਮਾਣਿਆ। ਸਾਇੰਸ ਸਿਟੀ ਤੋਂ ਬਾਅਦ ਬੱਚਿਆਂ ਨੂੰ ਸ਼੍ਰੀ ਸੁਲਤਾਨਪੁਰ ਲੋਧੀ ਲਿਜਾਇਆ ਗਿਆ। ਜਿੱਥੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਪੜ੍ਹਾਈ ਗਈ। ਬੱਚਿਆਂ ਨੂੰ ਵਿਗਿਆਨਕ ਜਾਣਕਾਰੀ ਦੇ ਨਾਲ-ਨਾਲ ਧਾਰਮਿਕ ਅਤੇ ਇਤਿਹਾਸਕ ਜਾਣਕਾਰੀ ਵੀ ਹੋਣੀ ਬਹੁਤ ਜ਼ਰੂਰੀ ਹੈ। ਇਸ ਟੂਰ ਮੌਕੇ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।
ਫੋਟੋ :- ਸਾਇੰਸ ਸਿਟੀ ਦੇ ਟੂਰ ਦੌਰਾਨ ਚੇਅਰਮੈਨ ਜਸਕਰਨ ਸਿੰਘ ਅਤੇ ਅਧਿਆਪਕਾਂ ਨਾਲ ਵਿਦਿਆਰਥੀ। (ਟਿੰਕੂ)